ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ, 2 ਖ਼ਿਲਾਫ਼ ਮੁਕੱਦਮਾ ਦਰਜ
Tuesday, Jun 27, 2023 - 06:54 PM (IST)

ਫਰੀਦਕੋਟ (ਰਾਜਨ)-ਸਥਾਨਕ ਪੁਲਸ ਲਾਈਨ ਨਿਵਾਸੀ ਇਕ ਔਰਤ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ ਤੋਂ ਵਧੇਰੇ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਦੀਆਂ ਹਦਾਇਤਾਂ ’ਤੇ ਵੀਜ਼ਾ ਇਮੀਗ੍ਰੇਸ਼ਨ ਦੇ ਮਾਲਕ ਅਤੇ ਉਸ ਦੀ ਪਤਨੀ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪੁਲਸ ਲਾਈਨ ਨਿਵਾਸੀ ਸ਼ੀਲਾ ਦੇਵੀ ਪਤਨੀ ਦੇਸਰਾਜ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਸ਼ਿਕਾਇਤ ਕਰ ਕੇ ਦੋਸ਼ ਲਗਾਇਆ ਸੀ ਕਿ ਦੀਪਕ ਸ਼ਰਮਾ ਮਾਲਕ ਵੀਜ਼ਾ ਇਮੀਗ੍ਰੇਸ਼ਨ ਸੈਂਟਰ ਵਾਸੀ ਟੀਚਰ ਕਾਲੋਨੀ ਫ਼ਰੀਦਕੋਟ ਅਤੇ ਇਸ ਦੀ ਪਤਨੀ ਸ਼ਿਖਾ ਸ਼ਰਮਾ ਨੇ ਉਸ ਦੇ ਲੜਕੇ ਨੂੰ ਪੜ੍ਹਾਈ ਬੇਸ ’ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10,60,300 ਰੁਪਏ ਦੀ ਧੋਖਾਦੇਹੀ ਕੀਤੀ ਅਤੇ ਉਸ ਦੇ ਲੜਕੇ ਦੇ ਅਸਲ ਕਾਗਜ਼ ਵੀ ਵਾਪਸ ਨਹੀਂ ਕੀਤੇ।