ਅੱਗ ਲੱਗਣ ਕਾਰਨ ਕਣਕ ਦਾ ਨਾੜ ਸੜ ਕੇ ਸੁਆਹ, ਪਿੰਡ ਵਾਸੀਆਂ ਮਿਲ ਕੇ ਪਾਇਆ ਅੱਗ ’ਤੇ ਕਾਬੂ

Tuesday, Apr 18, 2023 - 06:16 PM (IST)

ਅੱਗ ਲੱਗਣ ਕਾਰਨ ਕਣਕ ਦਾ ਨਾੜ ਸੜ ਕੇ ਸੁਆਹ, ਪਿੰਡ ਵਾਸੀਆਂ ਮਿਲ ਕੇ ਪਾਇਆ ਅੱਗ ’ਤੇ ਕਾਬੂ

ਦੋਦਾ (ਲਖਵੀਰ ਸ਼ਰਮਾ) : ਅੱਜ ਪਿੰਡ ਧੂਲਕੋਟ ਵਿਖੇ ਕਣਕ ਦੇ ਖ਼ੇਤ ’ਚ ਅਚਾਨਕ ਅੱਗ ਲੱਗਣ ਕਾਰਣ ਲਗਭਗ ਅੱਧਾ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸਿਕੰਦਰ ਸਿੰਘ ਅਤੇ ਡਾ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਿਸਾਨ ਗੁਰਨੈਬ ਸਿੰਘ ਧਾਲੀਵਾਲ ਦੇ ਲੁਹਾਰਾ ਰੋਡ ’ਤੇ ਖੇਤ ’ਚ ਕਿਸੇ ਕਾਰਨ ਨਾੜ ਨੂੰ ਅੱਗ ਲੱਗ ਗਈ, ਜਿਸ ’ਤੇ ਤੁਰੰਤ ਪਿੰਡ ਦੇ ਗੁਰਦੁਆਰਾ ਸਹਿਬ ਤੋਂ ਅਨਾਂਊਸਮੈਂਟ ਕਰਵਾਈ ਗਈ, ਜਿਸ ’ਤੇ ਪਿੰਡ ਵਾਸੀਆਂ ਵੱਲੋਂ ਇੱਕਠੇ ਹੋ ਕੇ ਅੱਗ ਉਪਰ ਕਾਬੂ ਪਾ ਲਿਆ।

ਅੱਗ ਨਾਲ ਸੈਂਕੜੇ ਏਕੜ ਖੜ੍ਹੀ ਕਣਕ ਦੀ ਫਸਲ ਦਾ ਬਚਾਅ ਹੋ ਗਿਆ। ਇਸ ਸਮੇਂ ਇੱਕਤਰ ਹੋਏ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਅੱਗ ਬਝਾਊ ਗੱਡੀ ਦਾ ਠਹਿਰਾਓ ਹਰ ਪਿੰਡ ਦੇ ਨੇੜੇ ਹੋਣਾ ਚਾਹੀਦਾ ਤਾਂ ਜੋ ਲੋੜ ਵੇਲੇ ਕੰਮ ਆ ਸਕਣ।


author

Gurminder Singh

Content Editor

Related News