ਨੈਸ਼ਨਲ ਖੇਡਾਂ ’ਚ ਭਾਗ ਲੈਣ ਲਈ ਨਿਊ ਮਾਲਵਾ ਸਕੂਲ ਦੇ ਖਿਡਾਰੀ ਛੱਤੀਸਗਡ਼੍ਹ ਰਵਾਨਾ
Tuesday, Dec 25, 2018 - 11:23 AM (IST)
ਫਰੀਦਕੋਟ (ਲਖਵੀਰ)- ਨਿਊ ਮਾਲਵਾ ਸਕੂਲ ਮੱਲ੍ਹਣ ਦੇ ਖਿਡਾਰੀ ਨੈਸ਼ਨਲ ਸਕੂਲ ਖੇਡਾਂ, ਜੋ ਕਿ (ਰਾਏਪੁਰ) ਛੱਤੀਸਗਡ਼੍ਹ ਵਿਖੇ ਹੋ ਰਹੀਆਂ ਹਨ, ਦੇ ਲਈ ਰਵਾਨਾ ਹੋਏ। ਇਸ ਟੀਮ ਵਿਚ ਅੰਡਰ-17 ਤੇ 19 ਸਾਲ ਵਰਗ ਦੇ ਖਿਡਾਰੀ ਬਲਦੇਵ ਸਿੰਘ, ਅਰਸ਼ਦੀਪ ਕੌਰ, ਲਵਪ੍ਰੀਤ ਕੌਰ ਅਤੇ ਰਵਿੰਦਰ ਕੌਰ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੈਨੇਜਰ ਗੁਰਚਰਨ ਸਿੰਘ, ਪੂਨਮ ਸਿੰਗਲਾ ਤੇ ਪ੍ਰਿੰ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਖਿਡਾਰੀ ਖੇਡਾਂ ਵਿਚ ਭਾਗ ਲੈ ਕੇ 3 ਜਨਵਰੀ, 2019 ਨੂੰ ਪਰਤਨਗੇ। ਉਨ੍ਹਾਂ ਨੇ ਆਸ ਜਤਾਈ ਹੈ ਕਿ ਉਹ ਇਨ੍ਹਾਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਂ ਰੌਸ਼ਨ ਕਰਨਗੇ। ਇਸ ਸਮੇਂ ਕਮਲੇਸ਼ ਰਾਣੀ, ਨੀਨਾ ਬਾਂਸਲ, ਡੀ. ਪੀ. ਈ. ਰਵਿੰਦਰ ਸਿੰਘ, ਸਿਮਰਨਜੀਤ ਸਿੰਘ, ਵੀਰਪਾਲ ਕੌਰ, ਮਨਪ੍ਰੀਤ ਸਿੰਘ ਆਦਿ ਮੌਜੂਦ ਸਨ।
