ਫਿਰੋਜ਼ਪੁਰ-ਬਠਿੰਡਾ ਪੈਸੰਜਰ ਗੱਡੀ ''ਚ ਮਿਲੀ ਵਿਅਕਤੀ ਦੀ ਲਾਸ਼ , ਪਿਆ ਚੀਕ-ਚੀਹਾੜਾ

Thursday, Jan 19, 2023 - 01:17 PM (IST)

ਫਿਰੋਜ਼ਪੁਰ-ਬਠਿੰਡਾ ਪੈਸੰਜਰ ਗੱਡੀ ''ਚ ਮਿਲੀ ਵਿਅਕਤੀ ਦੀ ਲਾਸ਼ , ਪਿਆ ਚੀਕ-ਚੀਹਾੜਾ

ਜੈਤੋ (ਜਿੰਦਲ) : ਬੀਤੇ ਦਿਨੀਂ ਫਿਰੋਜ਼ਪੁਰ-ਬਠਿੰਡਾ ਪੈਸੰਜਰ ਗੱਡੀ ’ਚ ਪਹਿਲੇ ਡੱਬੇ ਅੰਦਰ ਇਕ ਵਿਅਕਤੀ ਦੀ ਲਾਸ਼ ਪਈ ਮਿਲੀ। ਜਿਸ ਦੀ ਸੂਚਨਾ ਤੁਰੰਤ ਸਹਾਰਾ ਕਲੱਬ ਨੂੰ ਦਿੱਤੀ, ਜਿਨ੍ਹਾਂ ਨੇ ਮੌਕੇ 'ਤੇ ਆ ਕੇ ਕਲੱਬ ਦੀ ਟੀਮ ਦੇ ਆਗੂਆਂ ਨੇ ਘਟਨਾ ਵਾਲੀ ਥਾਂ ਪਹੁੰਚ ਕੇ ਇਸ ਦੀ ਜਾਣਕਾਰੀ ਰੇਲਵੇ ਪੁਲਸ ਚੌਂਕੀ ਜੈਤੋ ਵਿਖੇ ਦਿੱਤੀ। ਸਹਾਰਾ ਮੈਂਬਰਾ ਵੱਲੋਂ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਹਰਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਨਿਗਰਾਨੀ ਹੇਠ ਵਿਅਕਤੀ ਦੀ ਲਾਸ਼ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਗਿਆ। ਇਸ ਵਿਅਕਤੀ ਦੀ ਲਾਸ਼ ਦੀ ਪਛਾਣ ਨਾ ਹੋਣ ਕਾਰਨ, ਇਸ ਨੂੰ ਸਿਵਲ ਹਸਪਤਾਲ ਜੈਤੋ ਵਿਖੇ ਪਛਾਣ ਵਾਸਤੇ 72 ਘੰਟਿਆਂ ਲਈ ਮੌਰਚਰੀ ਵਿਖੇ ਰੱਖ ਦਿੱਤਾ ਗਿਆ ਹੈ। ਮ੍ਰਿਤਕ ਵਿਅਕਤੀ ਦੇ ਫਿਕਾ ਗੁਲਾਬੀ ਕੁੜ੍ਹਤਾ, ਕੋਕਾ-ਕੋਲਾ ਰੰਗ ਦਾ ਪਜਾਮਾ ਪਹਿਨਿਆ ਹੋਇਆ ਸੀ ਅਤੇ ਕਾਲੇ ਰੰਗ ਦਾ ਲਮਾ ਕੋਟ ਪਹਿਨਿਆ ਹੋਇਆ ਸੀ।

ਇਹ ਵੀ ਪੜ੍ਹੋ- ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਨਵਜੋਤ ਸਿੱਧੂ ਨਾਲ ਕੀਤੀ ਸੀ ਮੁਲਾਕਾਤ, ਛਿੜੀ ਨਵੀਂ ਚਰਚਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News