ਪਤਨੀ ਤੇ ਦੋ ਬੱਚਿਆਂ ਦੇ ਕਾਤਲ ਪਤੀ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

Saturday, Mar 04, 2023 - 02:47 PM (IST)

ਪਤਨੀ ਤੇ ਦੋ ਬੱਚਿਆਂ ਦੇ ਕਾਤਲ ਪਤੀ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਫਰੀਦਕੋਟ (ਜਗਦੀਸ਼) : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਰਾਜੀਵ ਕਾਲੜਾ ਦੀ ਅਦਾਲਤ ਨੇ ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰਨ ਦੇ ਦੋਸ਼ਾਂ ਵਿੱਚ ਦੋਸ਼ੀ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 5 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਹ ਮਾਮਲਾ 13 ਅਕਤੂਬਰ 2018 ਦਾ ਹੈ , ਜਿਸ ਵਿੱਚ ਇੱਥੋਂ ਦੇ ਫਿਰੋਜ਼ਪੁਰ ਰੋਡ ਸੁੰਦਰ ਨਗਰ ਦੇ ਵਸਨੀਕ ਇੱਕ ਪਤੀ ਨੇ ਆਪਣੀ ਪਤਨੀ ਤੇੇ ਦੋ ਬੱਚਿਆਂ ਦਾ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ : 28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ

ਇਸ ਮਾਮਲੇ ਵਿੱਚ ਥਾਣਾ ਸਿਟੀ ਫਰੀਦਕੋਟ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੁਆਰੇਆਣਾ ਰੋਡ ਕੋਟਕਪੂਰਾ ਦੇ ਵਾਸੀ ਰਵੀ ਕੁਮਾਰ ਪੁੱਤਰ ਪਰਸ਼ੋਤਮ ਦਾਸ ਵੱਲੋਂ ਦਰਜ ਕਰਵਾਈ ਗਈ ਐੱਫ.ਆਈ.ਆਰ. ਦੇ ਮੁਤਾਬਕ ਅਸੀਂ ਤਿੰਨ ਭੈਣ ਭਰਾ ਹਾਂ। ਛੋਟੀ ਭੈਣ ਮਨਪ੍ਰੀਤ ਕੌਰ ਹੈ ਅਤੇ ਦੂਸਰੀ ਭੈਣ ਪੂਜਾ ਰਾਣੀ ਸੀ। ਪੂਜਾ ਰਾਣੀ ਦਾ ਵਿਆਹ 9 ਸਾਲ ਪਹਿਲਾਂ ਧਰਮਿੰਦਰ ਕੁਮਾਰ ਉਰਫ ਲਵਲੀ ਨਾਲ ਹੋਇਆਂ ਸੀ। ਐੱਫ.ਆਈ.ਆਰ. ਵਿੱਚ ਉਸ ਨੇ ਦੱਸਿਆ ਕਿ ਪੂਜਾ ਰਾਣੀ ਅਤੇ ਧਰਮਿੰਦਰ ਕੁਮਾਰ ਦੇ ਇੱਕ ਕੁੜੀ ਸੈਨਮ ਅਤੇ ਇੱਕ ਮੁੰਡਾ ਮਾਨਿਕ ਨੇ ਜਨਮ ਲਿਆ।

ਇਹ ਵੀ ਪੜ੍ਹੋ : ਲੰਮੇ ਸਮੇਂ ਬਾਅਦ ਸਾਹਮਣੇ ਆਏ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਬਿਆਨ ਕਰਤਾ ਰਵੀ ਕੁਮਾਰ ਨੇ ਦੱਸਿਆ ਕਿ ਉਸ ਦਾ ਜੀਜਾ ਧਰਮਿੰਦਰ ਕੁਮਾਰ ਠੇਕੇ ’ਤੇ ਬਿਜਲੀ ਬੋਰਡ ਮਹਿਕਮੇ ਫਰੀਦਕੋਟ ਵਿੱਚ ਕੰਮ ਕਰਦਾ ਸੀ। ਘਟਨਾ ਤੋਂ 2-3 ਮਹੀਨੇ ਪਹਿਲਾਂ ਉਸ ਨੂੰ ਬਿਜਲੀ ਬੋਰਡ ਨੇ ਨੌਕਰੀ ਤੋਂ ਕੱਢ ਦਿੱਤਾ ਸੀ ਅਤੇ ਆਮ ਘਰਾਂ ਵਿਚ ਬਿਜਲੀ ਠੀਕ ਕਰਨ ਦਾ ਕੰਮ ਕਰਦਾ ਸੀ ਜੋ ਆਰਥਿਕ ਪੱਖੋਂ ਵੀ ਕਮਜ਼ੋਰ ਸੀ। ਬਿਆਨ ਕਰਤਾ ਦੀ ਭੈਣ ਨੂੰ ਖ਼ਰਚਾ ਪਾਣੀ ਨਹੀਂ ਦਿੰਦਾ ਸੀ, ਜਿਸ ਕਰਕੇ ਪੂਜਾ ਰਾਣੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ ।

ਇਹ ਵੀ ਪੜ੍ਹੋ : ਨਾਬਾਲਗ ਪ੍ਰੇਮਿਕਾ ਦੇ ਚੱਕਰਾਂ 'ਚ ਰਚੀ ਵੱਡੀ ਸਾਜ਼ਿਸ਼, ਹੋਟਲ 'ਚ ਪਹੁੰਚੀ ਪੁਲਸ ਤਾਂ ਖੁੱਲ੍ਹ ਗਏ ਸਾਰੇ ਭੇਤ

9 ਅਕਤੂਬਰ 2018 ਨੂੰ ਧਰਮਿੰਦਰ ਕੁਮਾਰ ਨੇ ਫੋਨ ਕਰਕੇ ਦੱਸਿਆ ਕਿ ਪੂਜਾ ਰਾਣੀ ਤੇ ਦੋਵੇਂ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਖ਼ਬਰ ਸੁਣ ਕੇ ਬਿਆਨ ਕਰਤਾ ਘਬਰਾ ਗਿਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਫਰੀਦਕੋਟ ਆਪਣੀ ਭੈਣ ਦੇ ਘਰ ਆ ਗਿਆ। ਘਰ ਪਹੁੰਚਣ 'ਤੇ ਬਿਆਨ ਕਰਤਾ ਦੀ ਭੈਣ ਅਤੇ ਉਸ ਦੇ ਬੱਚੇ ਕਮਰੇ ਅੰਦਰ ਬੈੱਡ ’ਤੇ ਪਏ ਸਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ। ਧਰਮਿੰਦਰ ਕੁਮਾਰ ਨੇ ਆਪਣੇ ਦੋਵੇਂ ਬੱਚਿਆਂ ਅਤੇ ਪਤਨੀ ਨੂੰ ਰਾਤ ਸਮੇਂ ਕੋਈ ਨਸ਼ੀਲੀ ਚੀਜ਼ ਦੇ ਕੇ ਗਲਾ ਘੁੱਟ ਕੇ ਮਾਰ ਦਿੱਤਾ, ਜਿਸ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਸਿਟੀ ਫਰੀਦਕੋਟ ਵਿਖੇ ਮਾਮਲਾ ਨੰਬਰ 237 ਅਧੀਨ ਧਾਰਾ 302 ਆਈ ਪੀ ਸੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਤੇ ਮਾਣਯੋਗ ਅਦਾਲਤ ਸ੍ਰੀ ਰਾਜੀਵ ਕਾਲੜਾ ਨੇ ਪੂਜਾ ਰਾਣੀ ਦੇ ਪਤੀ ਨੂੰ ਪੂਜਾ ਰਾਣੀ ਅਤੇ ਬੱਚਿਆਂ ਦਾ ਕਾਤਲ ਮੰਨਦੇ ਹੋਏ ਉਮਰ ਕੈਦ ਅਤੇ ਜੁਰਮਾਨਾ ਕਰਨ ਦਾ ਹੁਕਮ ਸੁਣਾਇਆ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਦੋ ਘਾਗ ਸਿਆਸਤਦਾਨਾਂ 'ਚ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਸੰਭਾਲਣਗੇ ਪਾਰਟੀ ਦਾ ਗੜ੍ਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News