ਕਾਂਗਰਸ ਦੀ ਮੀਟਿੰਗ ’ਚ ਦਾਅਵੇਦਾਰਾਂ ਦਿੱਤੀ ਸਹਿਮਤੀ ਟਿਕਟਾਂ ਨੂੰ ਲੈ ਕੇ ਹਾਈ ਕਮਾਂਡ ਦਾ ਫੈਸਲਾ ਹੋਵੇਗਾ ਆਖ਼ਰੀ

01/07/2021 3:47:10 PM

ਮਲੋਟ (ਸ਼ਾਮ ਜੁਨੇਜਾ): ਪਹਿਲੀ ਸ਼੍ਰੈਣੀ ਦੀ ਮਲੋਟ ਨਗਰ ਪਾਲਿਕਾ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਸਾਬਕਾ ਡਿਪਟੀ ਮੁੱਖ ਮੰਤਰੀ ਵੱਲੋਂ ਅਕਾਲੀ ਦਲ ਵਰਕਰਾਂ ਨਾਲ ਮੀਟਿੰਗ ਕਰਕੇ ਜਿੱਥੇ ਮਲੋਟ ਅੰਦਰ ਪਾਰਟੀ ਦੀ ਜਿੱਤ ਯਕੀਨੀ ਕਰਨ ਲਈ ਕਿਹਾ ਹੈ।ਉੱਥੇ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵਲੋਂ ਵਰਕਰਾਂ ਨਾਲ ਚੋਣ ਤਿਆਰੀਆਂ ਸਬੰਧੀ ਮੀਟਿੰਗ ਕਰਕੇ ਦਾਅਵੇਦਾਰਾਂ ਨੂੰ ਕਿਹਾ ਪਾਰਟੀ ਹਾਈਕਮਾਂਡ ਜੋ ਫੈਸਲਾ ਉਮੀਦਵਾਰਾਂ ਬਾਰੇ ਕਰੇਗੀ ਉਹ ਆਖ਼ਰੀ ਹੋਵੇਗਾ। ਉਸ ’ਤੇ ਸਾਰਿਆਂ ਨੂੰ ਫੁੱਲ ਝੜਾਉਂਣੇ ਪੈਣਗੇ ਜਿਸ ਤੇ ਵਰਕਰਾਂ ਨੇ ਹਾਮੀ ਭਰ ਦਿੱਤੀ ਹੈ। 

12 ਜਨਵਰੀ ਹੈ ਆਖ਼ਰੀ ਮਿਤੀ: ਅਰਜ਼ੀਆਂ ਦੇਣ ਲਈ ਉਮੀਦਵਾਰੀ ਦੇ ਦਾਅਵੇਦਾਰਾਂ ਲਈ ਹੁਣ ਆਖਰੀ ਮਿਤੀ 12 ਜਨਵਰੀ ਹੈ ਅਤੇ ਪਾਰਟੀ ਵਲੋਂ ਛਾਪੇ ਪ੍ਰਫਾਰਮੇ ਨੂੰ ਭਰ ਕਿ ਤਹਿ ਫੀਸ ਨਾਲ 12 ਜਨਵਰੀ ਤੱਕ ਅਰਜੀਆਂ ਹਾਈ ਕਮਾਂਡ ਵੱਲੋਂ ਥਾਪੇ ਅਬਜ਼ਰਵ ਸੁਖਵੰਤ ਸਿੰਘ ਬਰਾੜ ਨੂੰ ਦਿੱਤੀਆਂ ਜਾਣੀਆਂ ਹਨ। 
 

16 ਕਾਲਮ ਹਨ ਅਰਜ਼ੀ ਵਿਚ: ਕਾਂਗਰਸ ਹਾਈ ਕਮਾਂਡ ਵਲੋਂ ਛਾਪੇ ਪ੍ਰੋਫਾਰਮੇ ਵਿਚ 16 ਕਾਲਮ ਹਨ, ਜਿਨ੍ਹਾਂ ਵਿਚ ਉਮੀਦਵਾਰ ਦੇ ਨਾਮ ਪਤਾ, ਪਰਿਵਾਰ ਪਿਛੋਕੜ, ਰਾਜਨੀਤੀ ਨਾਲ ਸਬੰਧ, ਪਹਿਲਾਂ ਕੋਈ ਚੋਣ ਲੜਨ ਤੋਂ ਬਿਨਾਂ ਅਪਰਾਧਿਕ ਗਤੀਵਿਧੀਆਂ ਵਿਚ ਕੋਈ ਸ਼ਮੂਲੀਅਤ ਸਬੰਧੀ ਕਾਲਮ ਹਨ ਜੋ ਉਮੀਦਵਾਰ ਨੇ ਭਰਕੇ ਫੀਸ ਸਮੇਤ ਦੇਣੇ ਹਨ।ਉਧਰ ਮਲੋਟ ਨਗਰ ਪਾਲਿਕਾ ਦੇ ਚੋਣ ਅਬਜ਼ਰਵਰ ਸੁਖਵੰਤ ਸਿੰਘ ਬਰਾੜ ਨੇ ਉਮੀਦਵਾਰਾਂ ਦੀ ਅਰਜੀ ਨਾਲ ਫੀਸ ਬਾਰੇ ਬਣੇ ਭੰਬਲਭੂਸੇ ਬਾਰੇ ਸਾਫ਼ ਕੀਤਾ ਅਤੇ ਕਿਹਾ ਕਿ ਮਲੋਟ ਨਗਰ ਪਾਲਿਕਾ ਏ ਕਲਾਸ ਨਗਰ ਪਾਲਿਕਾ ਹੈ ਅਤੇ ਅਰਜੀ ਨਾਲ ਫੀਸ ਜਨਰਲ ਅਤੇ ਬੀ ਸੀ ਲਈ 10 ਹਜਾਰ ਰੁਪਏ ਅਤੇ ਐਸ ਸੀ ਲਈ 5 ਹਜਾਰ ਹੈ। 7 ਹਜਾਰ ਅਤੇ 3500ਬਾਰੇ ਬਣੇ ਭੁਲੇਖੇ ਬਾਰੇ ਉਹਨਾਂ ਕਿਹਾ ਕਿ ਇਹ ਫੀਸ ਬੀ ਕਲਾਸ ਦੀਆਂ ਨਗਰ ਪਾਲਿਕਾਵਾਂ ਦੇ ਉਮੀਦਵਾਰਾਂ ਲਈ ਹੈ। 


Shyna

Content Editor

Related News