ਵਿਆਹੁਤਾ ਦਾ ਕਤਲ ਕਰਨ ਦੇ ਦੋਸ਼ ਤਹਿਤ ਪਤੀ ਅਤੇ ਭਾਣਜੇ ’ਤੇ ਮੁਕੱਦਮਾ ਦਰਜ

Friday, Sep 08, 2023 - 02:44 PM (IST)

ਵਿਆਹੁਤਾ ਦਾ ਕਤਲ ਕਰਨ ਦੇ ਦੋਸ਼ ਤਹਿਤ ਪਤੀ ਅਤੇ ਭਾਣਜੇ ’ਤੇ ਮੁਕੱਦਮਾ ਦਰਜ

ਫ਼ਰੀਦਕੋਟ (ਰਾਜਨ) : ਇਕ ਵਿਆਹੁਤਾ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਜਾਣ ’ਤੇ ਮ੍ਰਿਤਕ ਦੇ ਭਰਾ ਸ਼ਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਜਲਾਲ ਦੇ ਬਿਆਨਾਂ ’ਦੇ ਫ਼ਰੀਦਕੋਟ ਜ਼ਿਲ੍ਹੇ ਦੇ ਕਸਬੇ ਜੈਤੋ ਦੇ ਹਰਗੋਬਿੰਦ ਨਗਰ ਨਿਵਾਸੀ ਵਿਆਹੁਤਾ ਦੇ ਪਤੀ ਨਿਰਮਲ ਸਿੰਘ ਉਰਫ਼ ਨਿੰਮਾ ਅਤੇ ਇਸਦੇ ਭਾਣਜੇ ਪਿੰਡ ਸੇਢਾ ਸਿੰਘ ਵਾਲਾ ਨਿਵਾਸੀ ਨੂਰਦੀਪ ਸਿੰਘ ’ਤੇ ਮੁਕੱਦਮਾ ਦਰਜ ਕਰ ਕੇ ਪੁਲਸ ਵੱਲੋਂ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਚਾਵਾਂ ਨਾਲ ਸਕੂਲ ਭੇਜਿਆ ਸੀ 5 ਸਾਲਾ ਮਾਸੂਮ, ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਪਰਿਵਾਰ ਦਾ ਨਿਕਲਿਆ ਤ੍ਰਾਹ

ਮ੍ਰਿਤਕ ਸੰਦੀਪ ਕੌਰ ਦੇ ਭਰਾ ਸ਼ਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਨਿਰਮਲ ਸਿੰਘ ਨਾਲ ਹੋਇਆ ਸੀ ਪਰ ਨਿਰਮਲ ਸਿੰਘ ਨਸ਼ੇ ਕਰਨ ਦਾ ਆਦੀ ਹੈ ਜਿਸ ਕਾਰਨ ਉਸਦੀ ਭੈਣ ਮਜ਼ਦੂਰੀ ਕਰ ਕੇ ਆਪਣੇ ਬੱਚੇ ਪਾਲਦੀ ਆ ਰਹੀ ਸੀ। ਉਸਦਾ ਪਤੀ ਨਿਰਮਲ ਸਿੰਘ ਅਕਸਰ ਉਸ ਕੋਲੋਂ ਨਸ਼ੇ ਕਰਨ ਲਈ ਪੈਸੇ ਮੰਗ ਕੇ ਉਸਦੀ ਕੁੱਟਮਾਰ ਕਰਦਾ ਰਹਿੰਦਾ ਸੀ। ਬਿਆਨ ਕਰਤਾ ਨੇ ਇਲਜ਼ਾਮ ਲਗਾਇਆ ਕਿ ਘਟਨਾ ਵਾਲੇ ਦਿਨ ਉਸਦੇ ਪਤੀ ਨੇ ਆਪਣੇ ਭਾਣਜੇ ਨੂਰਦੀਪ ਸਿੰਘ ਨਾਲ ਰਲ ਕੇ ਉਸਦੀ ਕੁੱਟਮਾਰ ਕੀਤੀ ਅਤੇ ਛਾਤੀ ’ਚ ਕੋਈ ਤਿੱਖੀ ਚੀਜ਼ ਖੱਬੇ ਪਾਸੇ ਮਾਰ ਕੇ ਉਸਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ :  ਫਿਰੋਜ਼ਪੁਰ ਦੇ ਪੁਲਸ ਅਧਿਕਾਰੀ ਵਲੋਂ ਹੈੱਡਕੁਆਰਟਰ ਨੂੰ ਭੇਜੀ ਚਿੱਠੀ ਨਾਲ ਵਿਭਾਗ ’ਚ ਮਚੀ ਤੜਥੱਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harnek Seechewal

Content Editor

Related News