ਬ੍ਰਾਹਮਣ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਸਰਬਸੰਮਤੀ ਨਾਲ ਹੋਈ ਚੋਣ , ਦੀਪਕ ਪਾਲ ਸ਼ਰਮਾ ਬਣੇ ਬ੍ਰਾਹਮਣ ਸਭਾ ਦੇ ਪ੍ਰਧਾਨ

2/28/2021 1:59:59 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਬ੍ਰਾਹਮਣ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਸਥਾਨਕ ਬਠਿੰਡਾ ਰੋਡ ਸਥਿਤ ਸ੍ਰੀ ਸ਼ਨੀਦੇਵ ਮੰਦਰ ਵਿਖੇ ਹੋਈ। ਇਸ ਮੀਟਿੰਗ ਦੌਰਾਨ ਬ੍ਰਾਹਮਣ ਸਭਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਦੀਪਕਪਾਲ ਸ਼ਰਮਾ ਨੂੰ ਬ੍ਰਾਹਮਣ ਸਭਾ ਦਾ ਪ੍ਰਧਾਨ ਚੁਣਿਆ ਗਿਆ।

ਇਹ ਵੀ ਪੜ੍ਹੋ ਅਫ਼ਸਾਨਾ ਨੇ ਇਸ ਗਾਇਕ ਨਾਲ ਕਰਵਾਈ ਮੰਗਣੀ, ਸੋਸ਼ਲ ਮੀਡੀਆ ’ਤੇ ਲੱਗਾ ਵਧਾਈਆਂ ਦਾ ਤਾਂਤਾ

ਇਸ ਮੌਕੇ ਬਾਕੀ ਅਹੁਦੇਦਾਰਾਂ ਦੀ ਚੋਣ ਕਰਦਿਆਂ ਪੰਡਿਤ ਸਤਿਬੀਰ ਸਾਸ਼ਤਰੀ ਨੂੰ ਚੇਅਰਮੈਨ, ਸੁਰੇਸ਼ ਸ਼ਰਮਾ ਉਪ ਚੇਅਰਮੈਨ, ਰਾਜ ਕੁਮਾਰ ਉਦੇਕਰਨ, ਭਗਵਾਨ ਦਾਸ, ਸ਼ਾਂਤੀ ਲਾਲ ਅਤੇ ਵਿਸ਼ਵਾਮਿੱਤਰ ਸ਼ਰਮਾ ਨੂੰ ਸਰਪ੍ਰਸਤ, ਚੰਦਰ ਮੋਹਨ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਵਿਜੇ ਸ਼ਰਮਾ, ਰਾਜੂ ਸ਼ਰਮਾ, ਹਰੀ ਸ਼ਰਮਾ, ਮਾਧੋ ਸਿੰਘ ਅਤੇ ਸ਼ਿਵਕਾਂਤ ਸਾਸ਼ਤਰੀ ਨੂੰ ਮੀਤ ਪ੍ਰਧਾਨ, ਪੰਡਿਤ ਆਦੇਸ਼ ਮਨੂੰ ਸ਼ਰਮਾ ਨੂੰ ਜਨਰਲ ਸਕੱਤਰ,ਵਿਨੋਦ ਬੱਬੂ ਸ਼ਰਮਾ ਨੂੰ ਸਕੱਤਰ, ਮਹੇਸ਼ ਸ਼ਰਮਾ ਨੂੰ ਖਜਾਨਚੀ, ਰਾਮ ਨਿਹਾਲ ਨੂੰ ਸਹਾਇਕ ਖਜਾਨਚੀ, ਕ੍ਰਿਸ਼ਨ ਕੁਮਾਰ ਨੂੰ ਦਫਤਰ ਸਕੱਤਰ, ਵਿਨੋਦ ਪੰਡਿਤ ਅਤੇ ਮਧੂ ਸ਼ਰਮਾ ਨੂੰ ਪ੍ਰਚਾਰ ਸਕੱਤਰ, ਜਗਦੀਸ਼ ਰਿੰਕੂ ਜੋਸ਼ੀ ਅਤੇ ਪਿਊਸ ਸ਼ਰਮਾ ਨੂੰ ਪ੍ਰੈਸ ਸਕੱਤਰ, ਗੁਲਸ਼ਨ ਕੁਮਾਰ ਨੂੰ ਸਹਾਇਕ ਸਕੱਤਰ, ਜੁਆਇੰਟ ਸਕੱਤਰ ਰਾਮੂ ਸਾਸ਼ਤਰੀ ਨੂੰ ਚੁਣਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਪ੍ਰਧਾਨ ਦੀਪਕ ਪਾਲ ਸ਼ਰਮਾ ਨੇ ਕਿਹਾ ਕਿ ਸਭਾ ਧਾਰਮਿਕ ਕਾਰਜਾਂ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ ਵਿਚ ਵੀ ਵਧ ਚੜ ਕੇ ਹਿੱਸਾ ਲਵੇਗੀ।

ਇਹ ਵੀ ਪੜ੍ਹੋ  ਨੌਜਵਾਨ ਨੇ ਕੈਨੇਡਾ ਦੇ ਚਾਅ 'ਚ ਖ਼ਰਚ ਦਿੱਤੇ 36 ਲੱਖ ਪਰ ਹਰਮਨਪ੍ਰੀਤ ਨੇ ਪਹੁੰਚਦਿਆਂ ਹੀ ਤੋੜੀਆਂ 'ਪ੍ਰੀਤਾਂ'


Shyna

Content Editor Shyna