ਮੁੜ ਚਰਚਾ ''ਚ ਆਈ ਫਰੀਦਕੋਟ ਜੇਲ੍ਹ, ਦੂਜੇ ਦਿਨ ਵੀ ਬਰਾਮਦ ਹੋਏ 6 ਮੋਬਾਇਲ
Thursday, Nov 03, 2022 - 06:16 PM (IST)

ਫਰੀਦਕੋਟ (ਰਾਜਨ) : ਸਥਾਨਕ ਜੇਲ੍ਹ ਵਿੱਚੋਂ ਲਗਾਤਾਰ ਦੂਸਰੇ ਦਿਨ ਵੀ 6 ਮੋਬਾਇਲ ਅਤੇ ਹੋਰ ਸਮੱਗਰੀ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਦਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਸੁਰੱਖਿਆ ਕਰਮਚਾਰੀਆਂ ਸਣੇ ਜੇਲ੍ਹ ਦੇ ਬਲਾਕ-ਜੀ ਦੀ ਬੈਰਕ-4 ਅਤੇ 3, ਬਲਾਕ-ਐਫ ਦੀ ਬੈਰਕ 9 ਅਤੇ 5 ਅਤੇ ਬਲਾਕ-ਏ ਦੀ ਬੈਰਕ-7 ਦੀ ਜਾਂਚ ਕੀਤੀ।
ਇਹ ਵੀ ਪੜ੍ਹੋ- CM ਮਾਨ ਨੇ ਸਮਰਾਲਾ ਦੇ ਤਹਿਸੀਲ ਦਫ਼ਤਰ 'ਚ ਮਾਰਿਆ ਛਾਪਾ, ਰਿਸ਼ਵਤਖੋਰਾਂ ਨੂੰ ਨੱਥ ਪਾਉਣ ਦਾ ਵਾਅਦਾ
ਚੈਕਿੰਗ ਦੌਰਾਨ ਹਵਾਲਾਤੀ ਕਿਰਨਪਾਲ ਸਿੰਘ, ਜਸਵੰਤ ਸਿੰਘ, ਸੁਖਵੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਕੋਲੋਂ 4 ਕੀਪੈਡ ਮੋਬਾਇਲ, 3 ਸਿਮ ਅਤੇ 1 ਚਾਰਜਰ ਬਰਾਮਦ ਹੋਇਆ ਜਦਕਿ 2 ਕੀਪੈਡ ਮੋਬਾਇਲ ਅਤੇ 2 ਸਿਮ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਸਥਾਨਕ ਥਾਣਾ ਸਿਟੀ ਵਿਖੇ ਉਕਤ ਚਾਰੇ ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਸਥਾਨਕ ਮਾਡਰਨ ਜੇਲ੍ਹ ’ਚੋਂ 7 ਮੋਬਾਇਲ ਅਤੇ ਹੋਰ ਸਮੱਗਰੀ ਬਰਾਮਦ ਹੋਣ ’ਤੇ ਬਰਾਮਦ ਕੀਤੇ ਗਏ ਸਨ। ਸਥਾਨਕ ਥਾਣਾ ਸਿਟੀ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਭਿਵਮਤੇਜ ਸਿੰਗਲਾ ਦੀ ਸ਼ਿਕਾਇਤ ’ਤੇ 3 ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।