ਜੈਤੋ ''ਚ ਕਾਰ ਅਤੇ ਮੋਟਰਸਾਈਕਲ ਦੀ ਟੱਕਰ ''ਚ ਦੋ ਬਜ਼ੁਰਗ ਵਿਅਕਤੀ ਗੰਭੀਰ ਜ਼ਖ਼ਮੀ

05/28/2023 4:57:11 PM

ਜੈਤੋ (ਜਿੰਦਲ) : ਜੈਤੋ 'ਚ ਸੜਕ ਹਾਦਸੇ 'ਚ ਦੋ ਬਜ਼ੁਰਗਾਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਦਾਨ ਸਿੰਘ ਵਾਲਾ ਤੋਂ ਦੋ ਬਜ਼ੁਰਗ ਇਕ ਮੋਟਰਸਾਇਕਲ ਤੇ ਫਰੀਦਕੋਟ ਵੱਲ ਜਾ ਰਹੇ ਸਨ। ਇਸ ਦੌਰਾਨ ਅਚਾਨਕ ਪਿੰਡ ਖੱਚੜਾ ਦੇ ਚੁਰਸਤੇ ਕੋਲ ਇੱਕ ਕਾਰ ਸਵਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਮੋਟਰਸਾਇਕਲ ਨਾਲ ਟਕਰਾ ਗਈ ਅਤੇ ਮੋਟਰਸਾਈਕਲ ਸਵਾਰ ਬਜ਼ੁਰਗ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਸੂਚਨਾ ਮਿਲਦਿਆਂ ਹੀ ਕਲਾ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ, ਚੇਅਰਮੈਨ ਸੰਦੀਪ ਸਿੰਘ, ਸਰਪ੍ਰਸਤ ਗੋਰਾ ਔਲਖ ਤੁਰੰਤ ਹੀ ਘਟਨਾ ਸਥਾਨ ਤੇ ਐਬੂਲੈਂਸ ਲੈ ਕੇ ਪਹੁੰਚੇ।

ਇਹ ਵੀ ਪੜ੍ਹੋ- 8 ਸਾਲਾ ਸਾਨਵੀ ਨੇ ਸਰ ਕੀਤੀ ਆਸਟ੍ਰੇਲੀਆ ਦੀ ਮਾਊਂਟ ਕਿਸਕਿਆਸਕੋ ਚੋਟੀ, ਲਹਿਰਾਇਆ ਤਿਰੰਗਾ

ਗੰਭੀਰ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ ਬਜ਼ੁਰਗਾਂ ਨੂੰ ਚੁੱਕ ਕੇ ਜੈਤੋ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਇੱਥੇ ਮੌਜੂਦ ਡਾਕਟਰ ਦੀ ਟੀਮ ਵੱਲੋਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਇਨ੍ਹਾਂ ਗੰਭੀਰ ਜ਼ਖ਼ਮੀ ਬਜ਼ੁਰਗਾਂ ਦੀ ਪਛਾਣ ਹਰਫੂਲ ਸਿੰਘ (68) ਸਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਦਾਨ ਸਿੰਘ ਵਾਲਾ ਅਤੇ ਮੇਜਰ ਸਿੰਘ (60) ਸਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਦਾਨ ਸਿੰਘ ਵਾਲਾ ਵਜੋਂ ਹੋਈ।

ਇਹ ਵੀ ਪੜ੍ਹੋ- ਪ੍ਰਭੂ ਦਰਸ਼ਨ ਦੀ ਚਾਹਤ : 20 ਸਾਲਾਂ 'ਚ 84 ਕਰੋੜ ਵਾਰ ਕਾਪੀ 'ਚ ਲਿਖਿਆ 'ਰਾਧੇ ਸ਼ਾਮ, ਸੀਤਾ ਰਾਮ'

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News