ਜ਼ੀਨਤ ਅਮਾਨ ਨੇ ਮਰਹੂਮ ਫਿਰੋਜ਼ ਖ਼ਾਨ ’ਤੇ ਲਗਾਏ ਗੰਭੀਰ ਦੋਸ਼, ਪੁੱਤਰ ਫਰਦੀਨ ਖ਼ਾਨ ਨੇ ਦਿੱਤਾ ਠੋਕਵਾਂ ਜਵਾਬ
Saturday, Jan 06, 2024 - 02:17 PM (IST)
ਮੁੰਬਈ (ਬਿਊਰੋ)– ਆਪਣੀ ਤਾਜ਼ਾ ਪੋਸਟ ’ਚ ਜ਼ੀਨਤ ਅਮਾਨ ਨੇ ਫਿਰੋਜ਼ ਖ਼ਾਨ ਨਾਲ ਕੰਮ ਕਰਨ ਬਾਰੇ ਗੱਲ ਆਖੀ ਤੇ ਇਸ ਨਾਲ ਇਕ ਤਸਵੀਰ ਸਾਂਝੀ ਕੀਤੀ। ਆਪਣੀ ਪੋਸਟ ’ਚ ਜ਼ੀਨਤ ਨੇ ਦੱਸਿਆ ਕਿ ਕਿਵੇਂ ਇਕ ਵਾਰ ਫਿਰੋਜ਼ ਨੇ ਫ਼ਿਲਮ ‘ਕੁਰਬਾਨੀ’ ਦੇ ਸੈੱਟ ’ਤੇ ਦੇਰੀ ਨਾਲ ਆਉਣ ਲਈ ਉਸ ਦੀ ਫੀਸ ਕੱਟ ਲਈ ਸੀ। ਉਸ ਨੇ ਇਹ ਵੀ ਦੱਸਿਆ ਕਿ ਸ਼ੁਰੂ ’ਚ ਫਿਰੋਜ਼ ਤੇ ਉਸ ’ਚ ਕੁਝ ਵੀ ਠੀਕ ਨਹੀਂ ਸੀ ਕਿਉਂਕਿ ਉਸ ਨੇ ਫਿਰੋਜ਼ ਦੀ ਫ਼ਿਲਮ ’ਚ ਕੰਮ ਕਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ, ਜਿਸ ਤੋਂ ਬਾਅਦ ਫਿਰੋਜ਼ ਨੇ ਉਸ ਨਾਲ ਬਹੁਤ ਦੁਰਵਿਵਹਾਰ ਕੀਤਾ ਸੀ। ‘ਕੁਰਬਾਨੀ’ ਸਾਲ 1980 ’ਚ ਰਿਲੀਜ਼ ਹੋਈ ਸੀ, ਜਿਸ ਦੇ ਨਿਰਦੇਸ਼ਕ ਫਿਰੋਜ਼ ਖ਼ੁਦ ਸਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦੇਵੇਗਾ ਗੀਤ ‘ਦਿ ਲਾਸਟ ਵਿਸ਼’, ਦੇਖੋ ਵੀਡੀਓ
ਮਰਹੂਮ ਫਿਰੋਜ਼ ਖ਼ਾਨ ਦੇ ਪੁੱਤਰ ਤੇ ਅਦਾਕਾਰ ਫਰਦੀਨ ਖ਼ਾਨ ਨੇ ਜ਼ੀਨਤ ਅਮਾਨ ਦੀ ਪੋਸਟ ’ਤੇ ਪ੍ਰਤੀਕਿਰਿਆ ਦਿੱਤੀ ਹੈ। ਫਰਦੀਨ ਨੇ ਲਿਖਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ’ਤੇ ਲਿਖਿਆ ਕਿ ਉਨ੍ਹਾਂ ਨੂੰ ਹੁਣੇ ਹੀ 25 ਫ਼ੀਸਦੀ ‘ਸਟੈਂਡਰਡ ਫੈਮਿਲੀ ਡਿਸਕਾਊਂਟ’ ਮਿਲਿਆ ਹੈ। ਉਸ ਨੇ ਇਹ ਵੀ ਲਿਖਿਆ ਕਿ ਮਰਹੂਮ ਨਿਰਦੇਸ਼ਕ ਉਨ੍ਹਾਂ ਦੀ ਪੋਸਟ ’ਤੇ ਉੱਚੀ-ਉੱਚੀ ਹੱਸ ਪਏ ਹੋਣਗੇ।
ਫਰਦੀਨ ਖ਼ਾਨ ਨੇ ਜ਼ੀਨਤ ਅਮਾਨ ਨੂੰ ਦਿੱਤਾ ਇਹ ਜਵਾਬ
ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਜ਼ੀਨਤ ਅਮਾਨ ਦੀ ਪੋਸਟ ਸ਼ੇਅਰ ਕਰਦਿਆਂ ਫਰਦੀਨ ਖ਼ਾਨ ਨੇ ਲਿਖਿਆ, “ਜ਼ੀਨਤ ਅਮਾਨ ਆਂਟੀ, ਜੇ ਇਹ ਕੋਈ ਤਸੱਲੀ ਦੀ ਗੱਲ ਹੈ ਤਾਂ ਪਰਿਵਾਰ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਸਾਨੂੰ ਹੁਣੇ ਹੀ 25 ਫ਼ੀਸਦੀ ਦੀ ‘ਸਟੈਂਡਰਡ ਫੈਮਿਲੀ ਡਿਸਕਾਊਂਟ’ ਮਿਲਿਆ ਹੈ। ਖ਼ਾਨ ਸਾਬ੍ਹ ਨੂੰ ਤੁਹਾਡੀ ਪੋਸਟ ਜ਼ਰੂਰ ਪਸੰਦ ਆਈ ਹੋਵੇਗੀ। ਉਹ ਉੱਚੀ-ਉੱਚੀ ਹੱਸ ਰਹੇ ਹੋਣਗੇ।’’ ਜ਼ੀਨਤ ਅਮਾਨ ਨੇ ਆਪਣੀ ਇੰਸਟਾ ਸਟੋਰੀ ’ਤੇ ਫਰਦੀਨ ਖ਼ਾਨ ਦੀ ਇਸ ਪੋਸਟ ਨੂੰ ਦੁਬਾਰਾ ਸ਼ੇਅਰ ਕੀਤਾ ਹੈ।
ਜ਼ੀਨਤ ਅਮਾਨ ਨੇ ਫਿਰੋਜ਼ ਖ਼ਾਨ ’ਤੇ ਲਗਾਇਆ ਦੋਸ਼
ਤੁਹਾਨੂੰ ਦੱਸ ਦੇਈਏ ਕਿ ਜ਼ੀਨਤ ਅਮਾਨ ਨੇ ਆਪਣੀ ਪੋਸਟ ’ਚ ਲਿਖਿਆ ਸੀ, “ਫਿਰੋਜ਼ ਖ਼ਾਨ ਤੇ ਮੇਰੀ ਸ਼ੁਰੂਆਤ ਚੰਗੀ ਨਹੀਂ ਰਹੀ। ਇਹ 70 ਦੇ ਦਹਾਕੇ ਦੀ ਗੱਲ ਹੈ, ਜਦੋਂ ਫਿਰੋਜ਼ ਖ਼ਾਨ ਦਾ ਸਿਤਾਰਾ ਆਪਣੇ ਸਿਖਰ ’ਤੇ ਸੀ। ਉਨ੍ਹਾਂ ਨੇ ਮੈਨੂੰ ਆਪਣੀ ਆਉਣ ਵਾਲੀ ਫ਼ਿਲਮ ’ਚ ਕੰਮ ਕਰਨ ਲਈ ਬੁਲਾਇਆ ਪਰ ਮੈਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਗੁੱਸੇ ’ਚ ਫਿਰੋਜ਼ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਂ ਰਿਸੀਵਰ ਕੰਨਾਂ ਤੋਂ ਦੂਰ ਰੱਖਿਆ। ਹਾਲਾਂਕਿ, ਮਹੀਨਿਆਂ ਬਾਅਦ ਉਨ੍ਹਾਂ ਨੇ ਮੈਨੂੰ ਦੁਬਾਰਾ ਬੁਲਾਇਆ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।