ਜਦ ਘਰ ਬੈਠੀ ਜੀਨਤ ਅਮਾਨ ਦੇ ਰੁਕ ਗਏ ਸਾਹ, ਪੁੱਤ ਲੈ ਭੱਜਾ ਹਸਪਤਾਲ
Wednesday, Jan 22, 2025 - 03:04 PM (IST)
ਐਂਟਰਟੇਨਮੈਂਟ ਡੈਸਕ : ਦਿੱਗਜ ਅਦਾਕਾਰਾ ਜ਼ੀਨਤ ਅਮਾਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਲੰਬੀ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਉਹ ਵਾਲ-ਵਾਲ ਬਚੀ ਹੈ। ਜ਼ੀਨਤ ਦੀ ਇਸ ਪੋਸਟ ਮਗਰੋਂ ਫੈਨਜ਼ ਬਹੁਤ ਪਰੇਸ਼ਾਨ ਹੋਣ ਲੱਗੇ ਕਿ ਆਖਿਰ ਅਜਿਹਾ ਕੀ ਹੋਇਆ, ਜਿਸ ਕਾਰਨ ਉਸ ਨੇ ਅਜਿਹੀ ਪੋਸ ਸਾਂਝੀ ਕੀਤੀ ਹੈ। ਆਓ ਜਾਣਦੇ ਹਾਂ ਕਿ ਅਦਾਕਾਰਾ ਨਾਲ ਅਸਲ 'ਚ ਕੀ ਹੋਇਆ ਸੀ।
ਜ਼ੀਨਤ ਨੇ ਦੱਸੀ ਪੂਰੀ ਘਟਨਾ
ਜ਼ੀਨਤ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ 'ਚ ਲਿਖਿਆ, ''ਗੋਲੀਆਂ ਨਾਲ ਘੁੱਟਦੀ ਹੋਈ ਇੱਕ ਬੁੱਢੀ ਔਰਤ ਵਾਂਗ ਬੋਲਦੇ ਹੋਏ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਕੱਲ੍ਹ ਰਾਤ ਮੇਰੇ ਨਾਲ ਕੀ ਹੋਇਆ ਸੀ। ਅੰਧੇਰੀ ਈਸਟ ਦੇ ਇੱਕ ਸਟੂਡੀਓ 'ਚ ਸ਼ੂਟ ਖ਼ਤਮ ਹੋ ਗਿਆ ਸੀ। ਇਹ ਇੱਕ ਲੰਬਾ ਦਿਨ ਸੀ। ਜਦੋਂ ਮੈਂ ਘਰ ਵਾਪਸ ਪਰਤੀ ਤਾਂ ਲਿਲੀ ਬਹੁਤ ਖੁਸ਼ ਸੀ ਅਤੇ ਉਸ ਵੱਲ ਧਿਆਨ ਦੇਣ ਤੋਂ ਬਾਅਦ, ਮੈਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਸੌਣ ਤੋਂ ਪਹਿਲਾਂ ਬਲੱਡ ਪ੍ਰੈਸ਼ਰ ਦੀ ਦਵਾਈ ਖਾਣੀ ਪਈ ਸੀ। ਇੱਥੋਂ ਹੀ ਦਰਦ ਸ਼ੁਰੂ ਹੋਇਆ। ਮੈਂ ਦਵਾਈ ਮੂੰਹ 'ਚ ਹੀ ਰੱਖੀ ਪਾਣੀ ਪੀਤਾ ਅਤੇ ਫਿਰ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਸਾਹ ਲੈਣ 'ਚ ਮੁਸ਼ਕਿਲ ਆ ਰਹੀ ਹੈ। ਇੱਕ ਛੋਟੀ ਜਿਹੀ ਗੋਲੀ ਮੇਰੇ ਗਲੇ 'ਚ ਫਸ ਗਈ। ਇਹ ਇੰਨੀ ਅੰਦਰ ਸੀ ਕਿ ਇਸ ਨੂੰ ਥੁੱਕਿਆ ਨਹੀਂ ਜਾ ਸਕਦਾ ਸੀ ਅਤੇ ਨਾ ਹੀ ਨਿਗਲਿਆ ਜਾ ਸਕਦਾ ਸੀ। ਮੈਂ ਸਾਹ ਲੈ ਸਕਦੀ ਸੀ ਪਰ ਸਾਹ ਲੈਣ 'ਚ ਮੁਸ਼ਕਿਲ ਆ ਰਹੀ ਸੀ। ਮੈਂ ਹੋਰ ਪਾਣੀ ਪੀਤਾ ਅਤੇ ਗਲਾਸ ਖਾਲੀ ਹੋਣ ਤੱਕ ਪੀਂਦੀ ਰਹੀ ਪਰ ਗੋਲੀ ਫਸੀ ਰਹੀ।''
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਘਰ 'ਚ ਸੀ ਇੱਕਲੀ ਜ਼ੀਨਤ
ਜ਼ੀਨਤ ਨੇ ਅੱਗੇ ਦੱਸਿਆ, ''ਉਸ ਸਮੇਂ ਘਰ 'ਚ ਇੱਕ ਕੁੱਤਾ ਅਤੇ 5 ਬਿੱਲੀਆਂ ਤੋਂ ਇਲਾਵਾ ਮੇਰੇ ਨਾਲ ਕੋਈ ਨਹੀਂ ਸੀ। ਮੈਨੂੰ ਘਬਰਾਹਟ ਹੋਣ ਲੱਗੀ ਸੀ। ਡਾਕਟਰ ਦਾ ਨੰਬਰ ਬਿਜੀ ਸੀ ਇਸ ਲਈ ਮੈਂ ਆਪਣੇ ਪੁੱਤਰ ਜਹਾਨ ਖ਼ਾਨ ਨੂੰ ਫ਼ੋਨ ਕੀਤਾ। ਉਹ ਤੁਰੰਤ ਮੇਰੇ ਕੋਲ ਆਇਆ। ਇਸ ਦੇ ਨਾਲ ਹੀ ਮੇਰੇ ਗਲੇ 'ਚ ਵੀ ਦਰਦ ਵਧਦਾ ਜਾ ਰਿਹਾ ਸੀ। ਮੈਂ ਉਸ ਦਵਾਈ ਤੋਂ ਇਲਾਵਾ ਕੁਝ ਹੋਰ ਸੋਚ ਵੀ ਨਹੀਂ ਸਕਦੀ ਸੀ। ਮੈਨੂੰ ਸਾਹ ਲੈਣ 'ਚ ਮੁਸ਼ਕਿਲ ਆ ਰਹੀ ਸੀ। ਇਸ ਤੋਂ ਬਾਅਦ ਜਹਾਨ ਆਇਆ ਅਤੇ ਫਿਰ ਅਸੀਂ ਡਾਕਟਰ ਨੂੰ ਮਿਲੇ। ਡਾਕਟਰ ਨੇ ਕਿਹਾ ਕਿ ਇਹ ਸਮੇਂ ਨਾਲ ਘੁਲ ਜਾਵੇਗੀ। ਮੈਂ ਕੁਝ ਘੰਟੇ ਗਰਮ ਪਾਣੀ ਪੀਂਦੇ ਹੋਏ ਉਡੀਕ 'ਚ ਗੁਜ਼ਾਰੇ। ਜਦੋਂ ਮੈਂ ਸਵੇਰੇ ਉੱਠੀ ਤਾਂ ਮੈਨੂੰ ਥੋੜ੍ਹਾ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ। ਅਜਿਹੇ ਔਖੇ ਸਮੇਂ ਹਮੇਸ਼ਾ ਕਿਸੇ ਦੀ ਜ਼ਿੰਦਗੀ 'ਚ ਆਉਂਦੇ ਹਨ। ਉਸ ਸਮੇਂ ਘੱਟ ਐਕਸ਼ਨ ਅਤੇ ਜ਼ਿਆਦਾ ਸਬਰ ਦੀ ਲੋੜ ਹੁੰਦੀ ਹੈ।''
ਇਹ ਖ਼ਬਰ ਵੀ ਪੜ੍ਹੋ - ਮੁਲਜ਼ਮ ਦਾ ਕਬੂਲਨਾਮਾ, ਦੱਸਿਆ ਕਿਉਂ ਸੈਫ ਅਲੀ ਖ਼ਾਨ ਨੂੰ ਮਾਰਿਆ ਸੀ ਚਾਕੂ
ਹੌਂਸਲੇ ਨਾਲ ਕਰੋ ਸਮੱਸਿਆ ਦਾ ਹੱਲ
ਜ਼ੀਨਤ ਨੇ ਅੰਤ 'ਚ ਲਿਖਿਆ- ''ਕਈ ਵਾਰ ਕਿਸੇ ਸਮੱਸਿਆ ਦਾ ਸਿੱਧਾ ਸਾਹਮਣਾ ਕਰਨਾ ਜ਼ਰੂਰੀ ਹੁੰਦਾ ਹੈ। ਚੁਣੌਤੀ ਦੇਣਾ, ਬਦਲਣਾ ਪਰ ਕਈ ਵਾਰ ਸਥਿਤੀ ਧੀਰਜ, ਸੰਜਮ ਅਤੇ ਸੰਤੁਲਨ ਦੀ ਮੰਗ ਕਰਦੀ ਹੈ। ਇਹ ਮੇਰੇ ਅੱਜ ਦੇ ਵਿਚਾਰ ਹਨ, ਪਿਛਲੇ ਸਾਲ ਇੱਕ ਟੈਸਟ ਸ਼ੂਟ ਦੀ ਤਸਵੀਰ ਦੇ ਨਾਲ! ਉਸ ਦੀ ਪੋਸਟ ਦੇਖਣ ਤੋਂ ਬਾਅਦ, ਪ੍ਰਸ਼ੰਸਕ ਉਸ ਨੂੰ ਆਪਣਾ ਧਿਆਨ ਰੱਖਣ ਲਈ ਕਹਿ ਰਹੇ ਹਨ। ਹਰ ਕੋਈ ਰੱਬ ਦਾ ਸ਼ੁਕਰਾਨਾ ਕਰ ਰਿਹਾ ਹੈ ਕਿ ਉਸ ਨੂੰ ਕੁਝ ਨਹੀਂ ਹੋਇਆ ਅਤੇ ਉਹ ਇਸ ਮੁਸ਼ਕਿਲ ਸਥਿਤੀ 'ਚੋਂ ਬਾਹਰ ਆ ਗਈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8