ਪਿਆਰ ਅਤੇ ਮਸਤੀ ਨਾਲ ਭਰਪੂਰ ਹੈ ''ਜ਼ੀ ਪੰਜਾਬੀ'' ਦਾ ਸ਼ੋਅ ''ਤੇਰਾ ਰੰਗ ਚੜ੍ਹਿਆ''

9/13/2020 12:04:01 PM

ਚੰਡੀਗੜ੍ਹ(ਬਿਊਰੋ) - ਰੁਮਾਂਸ ਤੇ ਹੱਲਕੀ-ਫੁੱਲਕੀ ਮਸਤੀ ਲਈ ਤਿਆਰ ਹੋ ਜਾਓ ਕਿਉਂਕਿ 14 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ 'ਜ਼ੀ ਪੰਜਾਬੀ' 'ਤੇ ਨਵਾਂ ਸ਼ੋਅ 'ਤੇਰਾ ਰੰਗ ਚੜ੍ਹਿਆ' । ਇਸ ਸ਼ੋਅ ਦੀ ਕਹਾਣੀ ਪਿਆਰ ਨੂੰ ਦਿਰਸਾਉਂਦੀ ਹੋਈ ਲੋਕਾਂ ਦੀ ਭਾਵਨਾਵਾਂ ਨਾਲ ਜੁੜੀ ਹੋਈ ਹੈ ।ਇਸ ਸ਼ੋਅ ਦਾ ਮੇਲ ਲੀਡ ਕਿਰਦਾਰ ਇਕ ਸਫਲ ਸਟਾਰ ਹੈ ਜੋ ਸਫਲਤਾ ਦੇ ਉੱਚ ਮੁਕਾਮ 'ਤੇ ਪਹੁੰਚਣਾ ਚਾਹੁੰਦਾ ਹੈ ਤੇ ਇਕ ਬਹੁਤ ਵੱਡਾ ਸਟਾਰ ਬਣਨ ਦੀ ਇਛਾ ਰੱਖਦਾ ਹੈ ।ਦੂਜੇ ਪਾਸੇ ਸ਼ੋਅ ਦੀ ਫੀਮੇਲ ਅਦਾਕਾਰਾ ਜਵਾਨ, ਸੁੰਦਰ ਹੈ ਤੇ ਪੰਜਾਬ ਦੇ  ਇਕ ਛੋਟੇ ਜਿਹੇ ਪਿੰਡ 'ਚ ਰਹਿੰਦੀ ਹੈ।ਉਹ ਇਕ ਪੱਤਰਕਾਰ ਬਣਨਾ ਚਾਹੁੰਦੀ ਹੈ।


ਇਸ ਦੇ ਨਾਲ ਹੀ 'ਤੇਰਾ ਰੰਗ ਚੜ੍ਹਿਆ' ਸ਼ੋਅ 'ਚ ਦੋਵਾਂ ਦੀ ਪਿਆਰ ਭਰੀ ਕੈਮਿਸਟਰੀ ਸਾਨੂੰ ਦੇਖਣ ਨੂੰ ਮਿਲੇਗੀ। ਇਸ ਸ਼ੋਅ 'ਚ ਜੇ.ਡੀ ਦਾ ਕਿਰਦਾਰ ਟੈਲੀਵਿਜ਼ਨ ਅਦਾਕਾਰ ਅੰਗਦ ਹਸੀਜਾ ਅਤੇ ਸੀਰਤ ਦਾ ਕਿਰਦਾਰ ਨੇਹਾ ਠਾਕੁਰ ਨੇ ਨਿਭਾਇਆ ਹੈ।ਸੋਮਵਾਰ ਤੋਂ ਸ਼ੁਕਰਵਾਰ ਰਾਤ 8.30 ਵਜੇ ਇਸ ਸ਼ੋਅ ਨੂੰ ਪ੍ਰਸਾਰਿਤ ਕੀਤਾ ਜਾਵੇਗਾ। 'ਜ਼ੀ ਪੰਜਾਬੀ' ਚੈਨਲ ਦੀ ਗੱਲ ਕਰੀਏ ਤਾਂ ਇਸ ਚੈਨਲ ਨੇ ਥੋੜੇ ਹੀ ਸਮੇਂ 'ਚ ਕਾਫੀ ਮਕਬੂਲੀਅਤ ਹਾਸਲ ਕਰ ਲਈ ਹੈ। ਦਰਸ਼ਕਾਂ ਵੱਲੋਂ 'ਜ਼ੀ ਪੰਜਾਬੀ' ਦੇ ਹਰੇਕ ਸ਼ੋਅ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।


Lakhan

Content Editor Lakhan