ਪਤਨੀ ਗੌਹਰ ਦੇ ਜਨਮ ਦਿਨ 'ਤੇ ਜ਼ਾਇਦ ਦਰਬਾਰ ਨੇ ਦਿੱਤੀ ਸ਼ਾਨਦਾਰ ਪਾਰਟੀ, ਦੇਖੋ ਤਸਵੀਰਾਂ

Thursday, Aug 25, 2022 - 11:01 AM (IST)

ਪਤਨੀ ਗੌਹਰ ਦੇ ਜਨਮ ਦਿਨ 'ਤੇ ਜ਼ਾਇਦ ਦਰਬਾਰ ਨੇ ਦਿੱਤੀ ਸ਼ਾਨਦਾਰ ਪਾਰਟੀ, ਦੇਖੋ ਤਸਵੀਰਾਂ

ਮੁੰਬਈ- ‘ਬਿੱਗ ਬੌਸ 7’ ਦੀ ਜੇਤੂ ਗੌਹਰ ਖ਼ਾਨ 23 ਅਗਸਤ ਨੂੰ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਗੌਹਰ ਦੇ ਇਸ ਖ਼ਾਸ ਦਿਨ ’ਤੇ ਉਸ ਦੇ ਪਰਿਵਾਰ, ਦੋਸਤਾਂ, ਪ੍ਰਸ਼ੰਸਕਾਂ ਨੇ ਉਸ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ । ਦੂਜੇ ਪਾਸੇ ਜ਼ਾਇਦ ਦਰਬਾਰ ਨੇ ਆਪਣੀ ਪਤਨੀ ਦੇ ਜਨਮਦਿਨ 'ਤੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ।

PunjabKesari

ਜ਼ਾਇਦ ਨੇ ਇਸ ਪਾਰਟੀ ਦੀਆਂ ਤਸਵੀਰਾਂ ਇੰਸਟਾ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਸਾਂਝੀਆਂ ਕੀਤੀਆਂ ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਜ਼ੈਦ ਨੇ ਆਪਣੀ ਪਤਨੀ ਦੇ ਜਨਮਦਿਨ ਨੂੰ ਖ਼ਾਸ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ। ਉਸ ਨੇ ਹਾਲ ਨੂੰ ਗੋਲਡਨ ਅਤੇ ਕਾਲੇ ਗੁਬਾਰਿਆਂ ਨਾਲ ਸਜਾਇਆ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਜ਼ਾਇਦ ਦਰਬਾਰ ਨੇ ਸਫ਼ੈਦ ਕਮੀਜ਼ ਅਤੇ ਨੀਲੇ ਰੰਗ ਦੀ ਡੈਨਿਮ ਜੀਂਸ ਪਾਈ ਹੋਈ ਹੈ। ਇਸ ਦੇ ਨਾਲ ਹੀ ਗੌਹਰ ਬਲੈਕ ਕਲਰ ਦੀ ਸਿੰਪਲ ਸ਼ਾਰਟ ਡਰੈੱਸ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਪਹਿਲੀ ਤਸਵੀਰ ’ਚ ਜੋੜਾ ਮੁਸਕਰਾਉਂਦੇ ਹੋਏ ਪੋਜ਼ ਦੇ ਰਹੇ ਹਨ।

PunjabKesari

ਇਕ ਤਸਵੀਰ ’ਚ ਦੋਵਾਂ ਨੂੰ ਪਾਊਟ ਬਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਜ਼ਾਇਦ ਨੇ ਲਿਖਿਆ ਕਿ ‘ਮੇਰੀ ਜ਼ਿੰਦਗੀ ਦੇ ਉਜਾਲੇ ਨੂੰ ਜਨਮਦਿਨ ਮੁਬਾਰਕ, ਮੇਰੀ ਜ਼ਿੰਦਗੀ ਤੇਰੇ ਨਾਲ ਬਹੁਤ ਸੌਖੀ ਹੈ, ਲਵ ਯੂ ਜਾਨੂ।’

PunjabKesari

ਇਸ ਦੇ ਨਾਲ ਹੀ ਪਾਰਟੀ ਤੋਂ ਬਾਅਦ ਗੌਹਰ ਖ਼ਾਨ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। iਗੌਹਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਫ਼ਿਲਮ ‘ਇਸ਼ਕਜ਼ਾਦੇ’ ਨਾਲ ਉਨ੍ਹਾਂ ਨੂੰ ਬਾਲੀਵੁੱਡ ਦੀ ਦੁਨੀਆ ’ਚ ਪਛਾਣ ਮਿਲੀ।

PunjabKesari

ਇਸ ਫ਼ਿਲਮ ਦੇ ਗੀਤ ‘ਛੋਕਰਾ ਜਵਾਂ ਰੇ’ ਅਤੇ ‘ਝੱਲਾ ਵਲਹਾ’ ਕਾਫ਼ੀ ਹਿੱਟ ਹੋਏ, ਜਿਸ ’ਚ ਗੌਹਰ ਖ਼ਾਨ ਦੇ ਡਾਂਸ ਦੀ ਹਰ ਪਾਸੇ ਚਰਚਾ ਹੋਈ। ਗੌਹਰ ਖ਼ਾਨ ‘ਬਿੱਗ ਬੌਸ 7’ ਦੀ ਜੇਤੂ ਵੀ ਰਹਿ ਚੁੱਕੀ ਹੈ।

PunjabKesari

ਇਸ ਤੋਂ ਇਲਾਵਾ ਉਹ ‘ਝਲਕ ਦਿਖਲਾ ਜਾ’ ਵਰਗੇ ਕਈ ਰਿਐਲਿਟੀ ਸ਼ੋਅਜ਼ ’ਚ ਵੀ ਹਿੱਸਾ ਲੈ ਚੁੱਕੀ ਹੈ। ਗੌਹਰ ਆਖ਼ਰੀ ਵਾਰ ਵੈੱਬ ਸੀਰੀਜ਼ ‘ਤਾਂਡਵ’ ’ਚ ਨਜ਼ਰ ਆਈ ਸੀ।

PunjabKesari

ਗੌਹਰ ਖ਼ਾਨ ਦਾ ਵਿਆਹ 25 ਦਸੰਬਰ 2020 ਨੂੰ ਮਸ਼ਹੂਰ ਗਾਇਕ ਇਸਮਾਈਲ ਦਰਬਾਰ ਦੇ ਪੁੱਤਰ ਜ਼ਾਇਦ ਦਰਬਾਰ ਨਾਲ ਹੋਇਆ ਸੀ।

PunjabKesari


author

Shivani Bassan

Content Editor

Related News