ਆਪਣੇ ਆਪ ਨੂੰ ਫਿੱਟ ਰੱਖਣ ਲਈ ਵੇਖੋ ਕੀ-ਕੀ ਕਰਦੀ ਹੈ ਗਿੱਪੀ ਗਰੇਵਾਲ ਦੀ ਅਦਾਕਾਰਾ ਜ਼ਰੀਨ ਖ਼ਾਨ (ਵੀਡੀਓ)

Wednesday, Dec 09, 2020 - 10:46 AM (IST)

ਆਪਣੇ ਆਪ ਨੂੰ ਫਿੱਟ ਰੱਖਣ ਲਈ ਵੇਖੋ ਕੀ-ਕੀ ਕਰਦੀ ਹੈ ਗਿੱਪੀ ਗਰੇਵਾਲ ਦੀ ਅਦਾਕਾਰਾ ਜ਼ਰੀਨ ਖ਼ਾਨ (ਵੀਡੀਓ)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਆਪਣੇ ਸਟਾਈਲ ਨੂੰ ਲੈ ਕੇ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਆਪਣੀਆਂ ਫ਼ਿਲਮਾਂ ਦੇ ਨਾਲ-ਨਾਲ ਜ਼ਰੀਨ ਖ਼ਾਨ ਹਮੇਸ਼ਾ ਆਪਣੇ ਸਟਾਈਲ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੀ ਹੈ। ਜ਼ਰੀਨ ਖ਼ਾਨ ਅਕਸਰ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਸਰਤ ਕਰਦੀ ਨਜ਼ਰ ਆਉਂਦੀ ਹੈ। ਹਾਲ ਹੀ ਵਿਚ ਉਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਜ਼ਰੀਨ ਖ਼ਾਨ ਵੀਡੀਓ ਜਿਮ ਵਿਚ ਵਰਕਆਉਟ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਅਦਾਕਾਰਾ ਹੈਵੀ ਵੇਟ ਚੁੱਕ ਰਹੀ ਹੈ ਅਤੇ ਆਪਣੀਆਂ ਲੱਤਾਂ ਦੀ ਕਸਰਤ ਕਰ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Zareen Khan 🦄🌈✨👼🏻 (@zareenkhan)


ਵੀਡੀਓ ਵਿਚ ਜ਼ਰੀਨ ਖ਼ਾਨ ਦਾ ਜਨੂੰਨ ਦੇਖਣਯੋਗ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜ਼ਰੀਨ ਖ਼ਾਨ ਨੇ ਲਿਖਿਆ, 'Brain - What day is it today ? Me - Legs Day' ਇਸ ਵੀਡੀਓ ਵਿਚ ਜ਼ਰੀਨ ਖ਼ਾਨ ਨੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ, ਇਹ ਪਹਿਰਾਵਾ ਉਸ ਨੂੰ ਕਾਫ਼ੀ ਸੋਹਣਾ ਬਣਾ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by Zareen Khan 🦄🌈✨👼🏻 (@zareenkhan)


ਦੱਸ ਦੇਈਏ ਕਿ ਜ਼ਰੀਨ ਖ਼ਾਨ ਫ਼ਿਲਮ 'ਵੀਰ' (2010) ਨਾਲ ਬਾਲੀਵੁੱਡ ਜਗਤ ਵਿਚ ਆਈ ਸੀ। ਇਸ ਤੋਂ ਇਲਾਵਾ ਜ਼ਰੀਨ ਖ਼ਾਨ ਡਰਾਉਣੀ ਫ਼ਿਲਮ '1921' ਵਿਚ ਵੀ ਨਜ਼ਰ ਆਈ ਸੀ ਪਰ ਇਹ ਫ਼ਿਲਮ ਬਾਕਸ ਆਫਿਸ 'ਤੇ ਸਫਲਤਾ ਦਾ ਝੰਡਾ ਝੱਲ ਨਹੀਂ ਸਕੀ। ਇੰਨਾ ਹੀ ਨਹੀਂ, ਉਸ ਦੀ 'ਅਕਸਰ 2' ਜੋ ਕਿ 2017 ਵਿਚ ਆਈ ਸੀ ਨੂੰ ਬਾਕਸ ਆਫਿਸ 'ਤੇ ਵੀ ਚੰਗਾ ਹੁੰਗਾਰਾ ਨਹੀਂ ਮਿਲਿਆ। ਬਾਲੀਵੁੱਡ ਦੇ ਨਾਲ-ਨਾਲ ਜ਼ਰੀਨ ਖ਼ਾਨ ਨੇ ਤੇਲਗੂ ਅਤੇ ਪੰਜਾਬੀ ਸਿਨੇਮਾ ਵਿਚ ਵੀ ਹੱਥ ਅਜ਼ਮਾਇਆ ਹੈ। ਅਦਾਕਾਰਾ ਆਖਰੀ ਵਾਰ ਗਿੱਪੀ ਗਰੇਵਾਲ ਨਾਲ ਪੰਜਾਬੀ ਫ਼ਿਲਮ 'ਡਕਾ' ਵਿਚ ਨਜ਼ਰ ਆਈ ਸੀ।

 
 
 
 
 
 
 
 
 
 
 
 
 
 
 
 

A post shared by Zareen Khan 🦄🌈✨👼🏻 (@zareenkhan)

 

ਨੋਟ- ਜ਼ਰੀਨ ਖ਼ਾਨ ਦੇ ਵਰਕਆਊਟ ਦੀ ਵੀਡੀਓ ਨੂੰ ਵੇਖ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News