ਸੋਸ਼ਲ ਮੀਡੀਆ ''ਤੇ ਟਰੈਂਡ ਕਰ ਰਹੀ ਹੈ ਜ਼ਰੀਨ ਖਾਨ ਦੀ ਇਹ ਵੀਡੀਓ
Saturday, Jul 11, 2020 - 04:07 PM (IST)

ਜਲੰਧਰ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਇੰਨ੍ਹੀਂ ਦਿਨੀਂ ਬਾਲੀਵੁੱਡ ਤੋਂ ਇਲਾਵਾਂ ਖ਼ੇਤਰੀ ਭਾਸ਼ਾਵਾਂ 'ਚ ਬਣਨ ਵਾਲੀਆਂ ਫ਼ਿਲਮਾਂ 'ਚ ਧਮਾਲ ਮਚਾ ਰਹੀ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਹੈ। ਹਾਲ ਹੀ 'ਚ ਜ਼ਰੀਨ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਦੇਸ਼ 'ਚ ਬਣੀਆਂ ਚੀਜਾਂ ਵਰਤਣ ਦੀ ਅਪੀਲ ਕੀਤੀ ਹੈ ਤਾਂ ਜੋ ਦੇਸ਼ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਇਸ ਵੀਡੀਓ 'ਚ ਜ਼ਰੀਨ ਖਾਨ ਨੇ ਭਾਰਤੀ ਟ੍ਰੈਵਲ ਏਜੰਸੀਆ ਨੂੰ ਵਧਾਵਾ ਦੇਣ ਦੀ ਅਪੀਲ ਕੀਤੀ ਹੈ।
ਇਸ ਵੀਡੀਓ ਕਰਕੇ ਜ਼ਰੀਨ ਖ਼ਾਨ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੀ ਹੈ। ਅਦਾਕਾਰਾ ਦਾ ਇਹ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਜ਼ਰੀਨ ਖਾਨ ਆਖ ਰਹੀ ਹੈ ਕਿ 'ਜੀ ਤੁਸੀਂ ਜਾਣਦੇ ਹੋ ਅਸੀਂ ਭਾਰਤੀ ਹਰ ਸਾਲ ਟਰੈਵਲ ਅਤੇ ਛੁੱਟੀਆਂ 'ਤੇ 7 ਲੱਖ ਕਰੋੜ ਰੁਪਏ ਖ਼ਰਚ ਕਰਦੇ ਹਾਂ। ਭਾਰਤ 'ਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਦੇਸ਼ੀ ਐਪ ਹਨ, ਜਿਹੜੀਆਂ ਕਿ ਹਾਲੀਡੇ ਬੁੱਕ ਕਰਦੀਆਂ ਹਨ।
ਇਨ੍ਹਾਂ ਕੰਪਨੀਆਂ ਦੇ ਬਹੁਤ ਸਾਰੇ ਆਨਰ ਵਿਦੇਸ਼ੀ ਹਨ, ਜਿਸ ਕਰਕੇ ਭਾਰਤ ਦਾ ਪੈਸਾ ਬਾਹਰ ਜਾ ਰਿਹਾ ਹੈ। ਇਸ ਲਈ ਭਾਰਤੀ ਐਪ ਡਾਊਨਲੋਡ ਕਰੋ ਤਾਂ ਜੋ ਭਾਰਤ ਦਾ ਪੈਸਾ ਭਾਰਤ 'ਚ ਹੀ ਰਹੇ।' ਜ਼ਰੀਨ ਖਾਨ ਦੀ ਇਸ ਵੀਡੀਓ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਖ਼ੂਬ ਕੁਮੈਂਟ ਕਰ ਰਹੇ ਹਨ।