ਜ਼ਰੀਨ ਖ਼ਾਨ ਦੀ ਮਾਂ ਹਸਪਤਾਲ ''ਚ ਦਾਖ਼ਲ, ਪ੍ਰਸ਼ੰਸਕਾਂ ਨੂੰ ਕੀਤੀ ਅਰਦਾਸ ਕਰਨ ਦੀ ਅਪੀਲ
Thursday, May 27, 2021 - 05:32 PM (IST)

ਮੁੰਬਈ- ਬਾਲੀਵੁੱਡ ਦੀ ਅਦਾਕਾਰਾ ਜ਼ਰੀਨ ਖ਼ਾਨ ਦੀ ਮਾਂ ਨੂੰ ਹਸਪਤਾਲ ’ਚ ਦਾਖ਼ਲ ਕਰਨਾ ਪਿਆ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮਾਂ ਦੀ ਡੇਢ ਮਹੀਨੇ ਤੋਂ ਤਬੀਅਤ ਖ਼ਰਾਬ ਹੈ। ਹੁਣ ਜ਼ਰੀਨ ਨੇ ਸੋਸ਼ਲ ਮੀਡੀਆ ’ਤੇ ਮਾਂ ਦੀ ਸਿਹਤ ਨਾਲ ਜੁੜੀ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ, ‘ਮੈਂ ਜਾਣਦੀ ਹਾਂ ਕਿ ਮੈਂ ਖੋੜ੍ਹੀ ਲੇਟ ਹਾਂ ਪਰ ਮੇਰੇ ਜਨਮਦਿਨ ਅਤੇ ਈਦ ਦੀ ਵਧਾਈ ਦੇਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਮੈਂ ਪਿਛਲੇ ਡੇਢ ਮਹੀਨੇ ਤੋਂ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਚਿੰਤਿਤ ਹਾਂ। ਮੌਜੂਦਾ ਸਮੇਂ ’ਚ ਉਨ੍ਹਾਂ ਨੂੰ ਇਕ ਵਾਰ ਫਿਰ ਹਸਪਤਾਲ ’ਚ ਦਾਖ਼ਲ ਕਰਨਾ ਪਿਆ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਉਨ੍ਹਾਂ ਦੀ ਤੰਦਰੁਸਤ ਸਿਹਤ ਲਈ ਅਰਦਾਸ ਕਰੋ ਕਿ ਉਹ ਜਲਦੀ ਠੀਕ ਹੋ ਜਾਣ।
ਜ਼ਰੀਨ ਖ਼ਾਨ ਬਾਲੀਵੁੱਡ ਫ਼ਿਲਮਾਂ ਦੀ ਇਕ ਮਸ਼ਹੂਰ ਅਦਾਕਾਰਾ ਹੈ। ਉਨ੍ਹਾਂ ਦੀਆਂ ਫ਼ਿਲਮਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਹੁਣ ਅਦਾਕਾਰ ਇਕ ਪੰਜਾਬੀ ਫ਼ਿਲਮ ‘ਪਟਾਕੇ ਪੈਣਗੇ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਇਸ ਤੋਂ ਇਲਾਵਾ ਉਹ ਹਾਲ ਹੀ ’ਚ ਅਰਮਾਨ ਮਲਿਕ ਅਤੇ ਨੀਤੀ ਮੋਹਨ ਦੇ ਮਿਊਜ਼ਿਕ ਵੀਡੀਓ ‘ਪਿਆਰ ਮਾਂਗਾ ਹੈ’ ’ਚ ਨਜ਼ਰ ਆਈ ਸੀ। ਉਹ ਵੈੱਬ ਸੀਰੀਜ਼ ’ਚ ਵੀ ਨਜ਼ਰ ਆਵੇਗੀ। ਇਸ ਵੈੱਬ ਫ਼ਿਲਮ ’ਚ ਉਨ੍ਹਾਂ ਤੋਂ ਇਲਾਵਾ ਅੰਸ਼ੁਮਨ ਝਾ ਦੀ ਮੁੱਖ ਭੂਮਿਕਾ ਹੋਵੇਗੀ। ਜ਼ਰੀਨ ਖ਼ਾਨ ਨੇ ਕਈ ਫ਼ਿਲਮਾਂ ’ਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦੀਆਂ ਫ਼ਿਲਮਾਂ ਕਾਫ਼ੀ ਪਸੰਦ ਕੀਤੀਆਂ ਗਈਆਂ ਹਨ। ਉਹ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਹੈ। ਉਹ ਹਮੇਸ਼ਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ।