ਸੋਨਾਕਸ਼ੀ ਸਿਨਹਾ ਦੀ ਇਸ ਆਦਤ ਤੋਂ ਪਰੇਸ਼ਾਨ ਹੋਏ ਜ਼ਹੀਰ ਇਕਬਾਲ, ਪੋਸਟ ਸਾਂਝੀ ਕਰ ਕੀਤੀ ਸ਼ਿਕਾਇਤ
Sunday, Aug 04, 2024 - 03:32 PM (IST)
ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਜ਼ਹੀਰ ਇਕਬਾਲ ਨਾਲ ਵਿਆਹ ਤੋਂ ਬਾਅਦ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਹੀ ਹੈ। ਦੋਵੇਂ ਇਕ-ਦੂਜੇ ਨਾਲ ਕਾਫੀ ਕੁਆਲਿਟੀ ਟਾਈਮ ਬਤੀਤ ਕਰਦੇ ਨਜ਼ਰ ਆ ਰਹੇ ਹਨ। ਹੁਣ ਹਾਲ ਹੀ 'ਚ ਜ਼ਹੀਰ ਆਪਣੀ ਨਵ-ਵਿਆਹੀ ਪਤਨੀ ਨਾਲ ਇਕ ਪਾਰਟੀ 'ਚ ਪਹੁੰਚੇ, ਜਿੱਥੇ ਉਹ ਸੋਨਾਕਸ਼ੀ ਦੀ ਇਕ ਆਦਤ ਤੋਂ ਪਰੇਸ਼ਾਨ ਹੋ ਗਏ। ਉਸ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਕਰਕੇ ਆਪਣੀ ਪਤਨੀ ਦੀ ਸ਼ਿਕਾਇਤ ਕੀਤੀ ਹੈ। ਜ਼ਹੀਰ ਦੀ ਇਹ ਪੋਸਟ ਹੁਣ ਵਾਇਰਲ ਹੋ ਰਹੀ ਹੈ।
ਦਰਅਸਲ, ਸੋਨਾਕਸ਼ੀ ਅਤੇ ਜ਼ਹੀਰ ਇਕਬਾਲ ਹਾਲ ਹੀ 'ਚ ਇਕ ਪਾਰਟੀ 'ਚ ਸ਼ਾਮਲ ਹੋਏ ਸਨ, ਜਿੱਥੇ ਇਕ ਘੰਟਾ ਪਹਿਲਾਂ ਦੋਵੇਂ ਈਵੈਂਟ 'ਚ ਪਹੁੰਚੇ ਸਨ। ਅਦਾਕਾਰ ਨੇ ਇਸ ਲਈ ਆਪਣੀ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਮਜ਼ਾਕ 'ਚ ਆਪਣੀ ਪਤਨੀ 'ਤੇ ਸਮੇਂ ਦੇ ਪਾਬੰਦ ਹੋਣ ਦਾ ਦੋਸ਼ ਲਗਾਇਆ। ਆਪਣੀ ਇੰਸਟਾ ਸਟੋਰੀ 'ਤੇ ਇਕ ਕਲਿੱਪ ਸ਼ੇਅਰ ਕਰਦੇ ਹੋਏ, ਉਸਨੇ ਲਿਖਿਆ, "ਸਮਾਂ ਬਰਬਾਦ ਹੋ ਰਿਹਾ ਹੈ ਕਿਉਂਕਿ ਅਸੀਂ 'ਬੇਬੀ' ਦੀ ਸਮੇਂ ਦੀ ਪਾਬੰਦਤਾ ਕਾਰਨ ਪਾਰਟੀ 'ਚ ਇਕ ਘੰਟਾ ਪਹਿਲਾਂ ਪਹੁੰਚ ਗਏ।"ਇਸ ਜੋੜੀ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਉਹ ਇਸ 'ਤੇ ਪ੍ਰਤੀਕਿਰਿਆ ਦਿੰਦੇ ਵੀ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ 23 ਜੂਨ ਨੂੰ ਪਰਿਵਾਰ ਦੀ ਮੌਜੂਦਗੀ 'ਚ ਸਾਦੇ ਢੰਗ ਨਾਲ ਵਿਆਹ ਕੀਤਾ ਹੈ। ਇਸ ਤੋਂ ਬਾਅਦ, ਉਸੇ ਰਾਤ, ਜੋੜੇ ਨੇ ਮੁੰਬਈ 'ਚ ਸ਼ਿਲਪਾ ਸ਼ੈੱਟੀ ਦੇ ਰੈਸਟੋਰੈਂਟ 'ਚ ਇੱਕ ਸ਼ਾਨਦਾਰ ਵਿਆਹ ਦੀ ਪਾਰਟੀ ਦਾ ਆਯੋਜਨ ਕੀਤਾ, ਜਿੱਥੇ ਕਈ ਮਸ਼ਹੂਰ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8