ਗਾਇਕ ਯੁਵਰਾਜ ਹੰਸ ਦੂਜੀ ਵਾਰ ਬਣਨਗੇ ਪਿਤਾ, ਪਤਨੀ ਮਾਨਸੀ ਸ਼ਰਮਾ ਨੇ ਫਲਾਂਟ ਕੀਤਾ ''ਬੇਬੀ ਬੰਪ''

Saturday, Apr 29, 2023 - 11:16 AM (IST)

ਗਾਇਕ ਯੁਵਰਾਜ ਹੰਸ ਦੂਜੀ ਵਾਰ ਬਣਨਗੇ ਪਿਤਾ, ਪਤਨੀ ਮਾਨਸੀ ਸ਼ਰਮਾ ਨੇ ਫਲਾਂਟ ਕੀਤਾ ''ਬੇਬੀ ਬੰਪ''

ਜਲੰਧਰ (ਬਿਊਰੋ) : ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ ਦੇ ਪਰਿਵਾਰ 'ਚ ਖ਼ੁਸ਼ੀਆਂ ਇਕ ਵਾਰ ਮੁੜ ਦਸਤਕ ਦੇਣ ਵਾਲੀਆਂ ਹਨ। ਜੀ ਹਾਂ, ਹੰਸ ਰਾਜ ਹੰਸ ਦੂਜੀ ਵਾਰ ਦਾਦਾ ਬਣਨ ਜਾ ਰਹੇ ਹਨ। ਦਰਅਸਲ, ਉਨ੍ਹਾਂ ਦੇ ਛੋਟੇ ਪੁੱਤਰ ਯੁਵਰਾਜ ਹੰਸ ਦੀ ਪਤਨੀ ਅਤੇ ਅਦਾਕਾਰਾ ਮਾਨਸੀ ਸ਼ਰਮਾ ਆਪਣੇ ਦੂਜੇ ਬੱਚੇ ਦਾ ਸੁਵਾਗਤ ਕਰਨ ਜਾ ਰਹੇ ਹਨ। 

PunjabKesari

ਹਾਲ ਹੀ 'ਚ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਮਾਨਸੀ ਸ਼ਰਮਾ ਨੇ ਰੈੱਡ ਕਲਰ ਦੀ ਸ਼ਾਰਟ ਡਰੈੱਸ ਪਹਿਨੀ ਹੈ, ਜਿਸ 'ਚ ਉਹ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਮਾਨਸੀ ਨੇ ਕੈਪਸ਼ਨ 'ਚ ਲਿਖਿਆ, ''BABY TWO is on the way 🧿🙏 Need Ur Blessings n Love 🙏 Thank You Baba Ji For Everything 🙏🙏🧿🧿 #Mommy #Life #Blessed #Baby2Is OnTheWay #Happiness #ThankYouBabaJiForEverything 🙏🙏''।

PunjabKesari

ਇਸ ਤੋਂ ਇਲਾਵਾ ਮਾਨਸੀ ਸ਼ਰਮਾ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਆਪਣਾ ਬੇਬੀ ਬੰਪ ਵਿਖਾਇਆ ਹੈ।

PunjabKesari


ਦੱਸ ਦੇਈਏ ਕਿ ਮਾਨਸੀ ਸ਼ਰਮਾ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਕਈ ਟੀ. ਵੀ. ਸੀਰੀਅਲਜ਼ 'ਚ ਵੀ ਕੰਮ ਕਰ ਚੁੱਕੀ ਹੈ। ਮਾਨਸੀ ਸ਼ਰਮਾ ਨੂੰ ਟੀ. ਵੀ. ਸੀਰੀਅਲ 'ਛੋਟੀ ਸਰਦਾਰਨੀ' 'ਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਆਈ।

PunjabKesari

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦਾ ਪਹਿਲਾ ਵੀ ਇਕ ਪੁੱਤਰ ਹੈ, ਜਿਸ ਦਾ ਜਨਮ 12 ਮਈ 2020 'ਚ ਹੋਇਆ ਸੀ।

PunjabKesari

ਯੁਵਰਾਜ ਹੰਸ ਤੇ ਮਾਨਸੀ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਆਪਣੇ ਪੁੱਤਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। 

PunjabKesari
 


author

sunita

Content Editor

Related News