ਗੁਰੂ ਘਰ ’ਚ ਯੁਵਰਾਜ ਹੰਸ ਤੇ ਨੰਨ੍ਹੇ ਬੇਟੇ ਨੇ ਝੁਕਾਇਆ ਸੀਸ, ਵੀਡੀਓ ਨੂੰ ਕੀਤਾ ਜਾ ਰਿਹੈ ਖੂਬ ਪਸੰਦ

Tuesday, Jan 05, 2021 - 07:45 PM (IST)

ਗੁਰੂ ਘਰ ’ਚ ਯੁਵਰਾਜ ਹੰਸ ਤੇ ਨੰਨ੍ਹੇ ਬੇਟੇ ਨੇ ਝੁਕਾਇਆ ਸੀਸ, ਵੀਡੀਓ ਨੂੰ ਕੀਤਾ ਜਾ ਰਿਹੈ ਖੂਬ ਪਸੰਦ

ਚੰਡੀਗੜ੍ਹ (ਬਿਊਰੋ)– ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਨੇ ਆਪਣੇ ਬੇਟੇ ਹਰੀਦਾਨ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਹਰੀਦਾਨ ਗੁਰੂ ਘਰ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਬੈਠਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਯੁਵਰਾਜ ਹੰਸ ਹਰੀਦਾਨ ਨੂੰ ਜੈ ਬਾਬੇ ਦੀ ਕਹਿਣ ਲਈ ਆਖਦੇ ਹਨ, ਜਿਸ ਤੋਂ ਬਾਅਦ ਹਰੀਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਆਪਣਾ ਸਿਰ ਝੁਕਾ ਕੇ ਮੱਥਾ ਟੇਕਦਾ ਦਿਖਾਈ ਦੇ ਰਿਹਾ ਹੈ।

ਇਸ ਵੀਡੀਓ ਨੂੰ ਮਾਨਸੀ ਤੇ ਯੁਵਰਾਜ ਦੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਯੁਵਰਾਜ ਹੰਸ ਦੇ ਘਰ ਬੀਤੇ ਸਾਲ ਮਈ ’ਚ ਹਰੀਦਾਨ ਦਾ ਜਨਮ ਹੋਇਆ ਹੈ, ਜਿਸ ਤੋਂ ਬਾਅਦ ਇਸ ਜੋੜੀ ਵਲੋਂ ਲਗਾਤਾਰ ਹਰੀਦਾਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by Mansi Sharma (@mansi_sharma6)

ਯੁਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਗਾ ਚੁੱਕੇ ਹਨ ਤੇ ਗਾਇਕੀ ਦੇ ਨਾਲ-ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ’ਚ ਵੀ ਮੱਲਾਂ ਮਾਰੀਆਂ ਹਨ।

ਜਲਦ ਹੀ ਉਹ ਪ੍ਰਭ ਗਿੱਲ ਤੇ ਹਰੀਸ਼ ਵਰਮਾ ਨਾਲ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ ’ਚ ਨਜ਼ਰ ਆਉਣਗੇ। ਦਰਸ਼ਕਾਂ ਨੂੰ ਉਨ੍ਹਾਂ ਦਾ ਕਿਰਦਾਰ ਬਹੁਤ ਪਸੰਦ ਆਉਂਦਾ ਹੈ। ਇਸ ਤੋਂ ਪਹਿਲਾ ਯੁਵਰਾਜ ਦਾ ‘ਲਹੌਰੀਏ’ ਫ਼ਿਲਮ ’ਚ ਕੰਮ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਸੀ।

ਨੋਟ– ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News