ਪਹਿਲੀ ਫ਼ਿਲਮ ਲਈ ਯੁਵਰਾਜ ਹੰਸ ਨੂੰ ਮਿਲੇ ਸਨ ਇੰਨੇ ਪੈਸੇ, ਅੱਧੀ ਪੇਮੈਂਟ ਅੱਜ ਵੀ ਪੈਂਡਿੰਗ

Monday, Jan 08, 2024 - 01:16 PM (IST)

ਪਹਿਲੀ ਫ਼ਿਲਮ ਲਈ ਯੁਵਰਾਜ ਹੰਸ ਨੂੰ ਮਿਲੇ ਸਨ ਇੰਨੇ ਪੈਸੇ, ਅੱਧੀ ਪੇਮੈਂਟ ਅੱਜ ਵੀ ਪੈਂਡਿੰਗ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਨੂੰ ਅਕਸਰ ਬੇਬਾਕੀ ਨਾਲ ਜਵਾਬ ਦਿੰਦੇ ਦੇਖਿਆ ਗਿਆ ਹੈ। ਹਾਲ ਹੀ ’ਚ ਇਕ ਨਿੱਜੀ ਚੈਨਲ ਨਾਲ ਕੀਤੇ ਇੰਟਰਵਿਊ ਦੌਰਾਨ ਯੁਵਰਾਜ ਹੰਸ ਨੇ ਆਪਣੀ ਪਹਿਲੀ ਫ਼ਿਲਮ ਦੀ ਪੇਮੈਂਟ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।

ਜਦੋਂ ਐਂਕਰ ਨੇ ਯੁਵਰਾਜ ਹੰਸ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਪਹਿਲੀ ਫ਼ਿਲਮ ਲਈ ਕਿੰਨੇ ਪੈਸੇ ਮਿਲੇ ਸਨ ਤਾਂ ਯੁਵਰਾਜ ਨੇ ਕਿਹਾ ਕਿ ਉਨ੍ਹਾਂ ਨੂੰ ‘ਯਾਰ ਅਣਮੁੱਲੇ’ ਫ਼ਿਲਮ ਲਈ 50 ਹਜ਼ਾਰ ਰੁਪਏ ਸਾਈਨਿੰਗ ਅਮਾਊਂਟ ਮਿਲਿਆ ਸੀ। ਉਨ੍ਹਾਂ ਦੀ ਫੀਸ 1 ਲੱਖ ਰੁਪਏ ਸੀ, ਹਾਲਾਂਕਿ 50 ਹਜ਼ਾਰ ਰੁਪਏ ਅਜੇ ਵੀ ਪੈਂਡਿੰਗ ਹਨ।

ਇਹ ਖ਼ਬਰ ਵੀ ਪੜ੍ਹੋ : ਗੁਰਪ੍ਰੀਤ ਘੁੱਗੀ ਦੇ ਮਾਪਿਆਂ ਨੂੰ ਮਿਲੇ ਕਪਿਲ ਸ਼ਰਮਾ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ

ਯੁਵਰਾਜ ਹੰਸ ਨੇ ਪੈਂਡਿੰਗ ਪੇਮੈਂਟ ਦੀ ਗੱਲ ਹੱਸਦਿਆਂ ਆਖੀ ਤੇ ਉਨ੍ਹਾਂ ਇਹ ਵੀ ਕਿਹਾ ਕਿ ਉਦੋਂ ਉਨ੍ਹਾਂ ਨੇ ਇਹ ਫ਼ਿਲਮ ਪੈਸਿਆਂ ਲਈ ਨਹੀਂ ਕੀਤੀ ਸੀ। ਅੱਜ ਉਹ ਜੋ ਕੁਝ ਵੀ ਹਨ, ਉਸੇ ਫ਼ਿਲਮ ਕਾਰਨ ਹਨ। ਉਦੋਂ ਨਵੇਂ ਕਲਾਕਾਰਾਂ ’ਤੇ ਪ੍ਰੋਡਿਊਸਰ ਪੈਸਾ ਨਹੀਂ ਲਗਾਉਂਦੇ ਸਨ।

ਯੁਵਰਾਜ ਹੰਸ ਨੇ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਅਨੁਰਾਗ ਸਿੰਘ ਦੀ ਵੀ ਤਾਰੀਫ਼ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਫ਼ਿਲਮ ਦਾ ਹਿੱਸਾ ਬਣਾਇਆ। ‘ਯਾਰ ਅਣਮੁੱਲੇ’ ਫ਼ਿਲਮ ਸਾਲ 2011 ’ਚ ਰਿਲੀਜ਼ ਹੋਈ ਸੀ।

ਇਸ ਫ਼ਿਲਮ ’ਚ ਯੁਵਰਾਜ ਹੰਸ ਦੇ ਨਾਲ ਆਰਿਆ ਬੱਬਰ ਤੇ ਹਰੀਸ਼ ਵਰਮਾ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ। ਫ਼ਿਲਮ ਦਾ ਬਜਟ ਵੀਕੀਪੀਡੀਆ ’ਤੇ 2.7 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ, ਜਿਸ ਨੇ ਉਸ ਵੇਲੇ 6.2 ਕਰੋੜ ਰੁਪਏ ਕਮਾਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News