ਵਿਆਹ ਅਤੇ ਬੱਚੇ ਤੋਂ ਬਾਅਦ ਯੁਵਰਾਜ ਹੰਸ ਨੂੰ ਵੀ ਕਰਨੇ ਪੈ ਰਹੇ ਨੇ ਅਜਿਹੇ ਕੰਮ, ਵੀਡੀਓ ਦੇਖ ਲੱਗੇਗਾ ਝਟਕਾ
Monday, Jul 06, 2020 - 09:20 AM (IST)
ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਯੁਵਰਾਜ ਹੰਸ ਆਪਣੀ ਪਤਨੀ ਮਾਨਸੀ ਸ਼ਰਮਾ ਅਤੇ ਪੁੱਤਰ ਰੇਦਾਨ ਹੰਸ ਨਾਲ ਵਿਖਾਈ ਦੇ ਰਹੇ ਹਨ। ਵੀਡੀਓ 'ਚ ਮਾਨਸੀ ਸ਼ਰਮਾ ਆਪਣੇ ਮੋਬਾਇਲ ਫੋਨ 'ਚ ਮਸ਼ਰੂਫ ਵਿਖਾਈ ਦੇ ਰਹੇ ਹਨ ਅਤੇ ਯੁਵਰਾਜ ਹੰਸ ਆਪਣੇ ਪੁੱਤਰ ਨੂੰ ਦੁੱਧ ਵਾਲੀ ਬੋਤਲ ਨਾਲ ਦੁੱਧ ਪਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਇੱਕ ਗੀਤ ਵੀ ਸੁਣਨ ਨੂੰ ਮਿਲ ਰਿਹਾ ਹੈ, ਜਿਸਦੇ ਦੇ ਬੋਲ ਕੁਝ ਇਸ ਤਰ੍ਹਾਂ ਨੇ- 'ਲੱਗਦਾ ਵਿਆਹ ਕਰਵਾ ਕੇ ਸੱਜਣਾ ਹੁਣ ਪਛਤਾਉਂਦਾ ਫਿਰਦਾ ਏ।' ਇਸ ਵੀਡੀਓ ਨੂੰ ਦੇਖ ਕੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਹੋ ਰਿਹਾ ਹੈ। ਪ੍ਰਸ਼ੰਸਕ ਹਾਸੇ ਵਾਲੇ ਕੁਮੈਂਟਸ ਕਰਕੇ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਇਹ ਵੀਡਓ ਕਿੰਨਾ ਪਸੰਦ ਆ ਰਿਹਾ ਹੈ।
Happily Married🤐🤭🥳🧿 #joke 😂😂 @mansi_sharma6 @hredaanyuvraajhans69
A post shared by Yuvraaj Hans (@yuvrajhansofficial) on Jul 4, 2020 at 7:59am PDT
ਦੱਸ ਦਈਏ ਇਹ ਵੀਡੀਓ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਨੇ ਦਰਸ਼ਕਾਂ ਨੂੰ ਹਸਾਉਂਣ ਦੇ ਲਈ ਬਣਾਇਆ ਹੈ। ਇਸ ਵੀਡੀਓ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, 'ਹੈਪੀ ਮੈਰੀਡ ਲਾਈਫ਼ #joke'। ਕੁਝ ਮਹੀਨੇ ਪਹਿਲਾਂ ਹੀ ਦੋਵੇਂ ਇੱਕ ਬੇਟੇ ਦੇ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਰੇਦਾਨ ਯੁਵਰਾਜ ਹੰਸ ਰੱਖਿਆ ਹੈ।