ਗੀਤਕਾਰ ਯੁਵਰਾਜ ਚੋਪੜਾ ਦਾ ਲਿਖਿਆ ਗੀਤ ‘ਸੁਣ ਮਾਹੀਆ’ ਅੱਜ ਹੋਵੇਗਾ ਰਿਲੀਜ਼

Friday, May 24, 2024 - 10:43 AM (IST)

ਗੀਤਕਾਰ ਯੁਵਰਾਜ ਚੋਪੜਾ ਦਾ ਲਿਖਿਆ ਗੀਤ ‘ਸੁਣ ਮਾਹੀਆ’ ਅੱਜ ਹੋਵੇਗਾ ਰਿਲੀਜ਼

ਜਲੰਧਰ  (ਸਹਿਜ ਕੌਰ) - ਪੰਜਾਬੀ ਗਾਇਕ ਸ਼ਾਹਿਦ ਮਾਲਿਆ ਦਾ ਨਵਾਂ ਗੀਤ ‘ਸੁਣ ਮਾਹੀਆ’ ਅੱਜ ਦੁਨੀਆ ਭਰ ’ਚ ਰਿਲੀਜ਼ ਹੋ ਰਿਹਾ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਗਾਣੇ ਦੇ ਗੀਤਕਾਰ ਯੁਵਰਾਜ ਚੋਪੜਾ ਨੇ ਦੱਸਿਆ ਕਿ ਇਹ ਪੰਜਾਬੀ ਗੀਤ ਫਰਾਈਵਾਰ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਗੀਤ ਨੂੰ ਸੁਰੀਲੀ ਆਵਾਜ਼ ਸ਼ਾਹਿਦ ਮਾਲਿਆ ਨੇ ਦਿੱਤੀ ਹੈ, ਜਿਸ ਦਾ ਸੰਗੀਤ ਅਨੁਜ ਜੋਸ਼ੀ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਕੰਪੋਜ਼ ਤੇ ਲਿਖਿਆ ਖ਼ੁਦ ਯੁਵਰਾਜ ਚੋਪੜਾ ਨੇ ਹੈ।

ਦੱਸ ਦਈਏ ਕਿ ਯੁਵਰਾਜ ਚੋਪੜਾ ਕੋਲ ਕਈ ਭਾਸ਼ਾਵਾਂ ਦਾ ਗੁਣ ਹੈ ਕਿਉਂਕਿ ਉਹ ਇਸ ਤੋਂ ਪਹਿਲਾਂ ਕਈ ਭਾਸ਼ਾਵਾਂ ’ਚ ਗਾਣੇ ਲਿਖ ਚੁੱਕੇ ਹਨ। ਇਸ ਗਾਣੇ ’ਚ ਜਿੰਮ ਵੀਰ ਤੇ ਇਸ਼ਨੀਤ ਨੇ ਬਤੌਰ ਮਾਡਲ ਫੀਚਰ ਕੀਤਾ ਹੈ। ਇਸ ਗੀਤ ਦੇ ਡਾਇਕੈਟਰ ਹੈਰੀ ਜੌਰਡਨ ਹਨ ਅਤੇ ਪ੍ਰੋਡਊਸਰ ਵਿਸ਼ਾਲ ਗੁਪਤਾ ਤੇ ਅਕਸ਼ ਕੁਮਾਰ ਹਨ।

ਇਹ ਖ਼ਬਰ ਵੀ ਪੜ੍ਹੋ - ਲੂ ਦੀ ਮਾਰ ਨਹੀਂ ਝੱਲ ਸਕੇ ਅਦਾਕਾਰ ਸ਼ਾਹਰੁਖ ਖ਼ਾਨ, ਹਸਪਤਾਲ ਦਾਖ਼ਲ, ਲੱਗਾ ਗਲੂਕੋਜ਼, ਜਾਣੋ ਸਿਹਤ ਦਾ ਹਾਲਤ

ਦੱਸਣਯੋਗ ਹੈ ਕਿ ਯੁਵਰਾਜ ਚੋਪੜਾ ਦੇ ਲਿਖੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਕਲਾਕਾਰਾਂ ਵਲੋਂ ਗਾਇਆ ਗਿਆ ਹੈ। ਹਾਲ ਹੀ ’ਚ ਯੁਵਰਾਜ ਚੋਪੜਾ ਦਾ ਲਿਖਿਆ ਗੀਤ ‘ਬੇਸਬਰ’ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਗੀਤ ਨੂੰ ਪਰਾਂਸ਼ੂ ਤੇ ਕੁਬਰਾ ਕਰਨ ਨੇ ਗਾਇਆ ਸੀ, ਜਿਸ ’ਚ ਫੀਚਰ ਜੈਸਮੀਨ ਥਾਪਾ ਨੇ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News