ਯੂਟਿਊਬਰ ਪਾਇਲ ਮਲਿਕ ਨੇ ਧਾਰਿਆ ਮਾਂ ਕਾਲੀ ਦਾ ਰੂਪ ! ਵਿਰੋਧ ਮਗਰੋਂ ਮੰਗਣੀ ਪਈ ਮੁਆਫ਼ੀ

Tuesday, Jul 22, 2025 - 04:22 PM (IST)

ਯੂਟਿਊਬਰ ਪਾਇਲ ਮਲਿਕ ਨੇ ਧਾਰਿਆ ਮਾਂ ਕਾਲੀ ਦਾ ਰੂਪ ! ਵਿਰੋਧ ਮਗਰੋਂ ਮੰਗਣੀ ਪਈ ਮੁਆਫ਼ੀ

ਪਟਿਆਲਾ (ਕੰਵਲਜੀਤ)- ਕਾਲੀ ਮਾਤਾ ਦਾ ਰੂਪ ਧਾਰਨ ਕਰਕੇ ਵਿਵਾਦਾਂ ਵਿਚ ਘਿਰੀ ਮਸ਼ਹੂਰ ਬਲੋਗਰ ਪਾਇਲ ਮਲਿਕ ਨੇ ਅੱਜ ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ 'ਚ ਪਹੁੰਚ ਕੇ ਹੱਥ ਜੋੜ ਕੇ ਮਾਫੀ ਮੰਗੀ ਹੈ। ਇਸ ਦੌਰਾਨ ਉਹ ਫੁੱਟ-ਫੁੱਟ ਕੇ ਰੋਂਦੀ ਹੋਈ ਨਜ਼ਰ ਆਈ। ਦੱਸ ਦੇਈਏ ਕਿ ਪਾਇਲ ਨੇ ਆਪਣੇ ਇੰਸਟਾਗਰਾਮ ਅਤੇ ਹੋਰ ਵੱਖ-ਵੱਖ ਪਲੇਟਫਾਰਮ 'ਤੇ ਮਾਂ ਕਾਲੀ ਦਾ ਰੂਪ ਧਾਰ ਕੇ ਇਕ ਵੀਡੀਓ ਜਾਰੀ ਕੀਤੀ ਸੀ, ਹਾਲਾਂਕਿ ਇਹ ਵੀਡੀਓ 3 ਮਹੀਨੇ ਪਹਿਲਾਂ ਬਣਾਈ ਗਈ ਸੀ ਪਰ ਜਿਵੇਂ ਹੀ ਵੀਡੀਓ ਸਾਹਮਣੇ ਆਈ ਤਾਂ ਸ਼ਰਧਾਲੂਆਂ ਵਿੱਚ ਰੋਸ ਪਾਇਆ ਗਿਆ। 

ਇਹ ਵੀ ਪੜ੍ਹੋ: OMG! ਪ੍ਰਿਯੰਕਾ ਚੋਪੜਾ ਦੀ 3 ਸਕਿੰਟਾਂ ਦੀ Intimate clip ਹੋਈ ਵਾਇਰਲ

 

ਜਿਸ ਮਗਰੋਂ ਸ਼੍ਰੀ ਹਿੰਦੂ ਤਖਤ ਅਤੇ ਹਿੰਦੂ ਸੁਰੱਖਿਆ ਕਮੇਟੀ ਵੱਲੋਂ ਪਾਇਲ ਮਲਿਕ ਨੂੰ ਮਾਫੀ ਮੰਗਣ ਲਈ 72 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ ਅਤੇ ਕਿਹਾ ਸੀ ਕਿ ਜੇਕਰ ਉਹ ਮਾਫੀ ਨਹੀਂ ਮੰਗਦੀ ਤਾਂ ਉਸਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮਗਰੋਂ  ਪਾਇਲ ਅੱਜ ਆਪਣੇ ਪਰਿਵਾਰ ਨਾਲ ਕਾਲੀ ਮਾਤਾ ਮੰਦਰ ਪਹੁੰਚੀ ਅਤੇ ਮਾਫੀ ਮੰਗਦਿਆਂ ਕਿਹਾ ਕਿ ਮੇਰੀ ਗਲਤੀ ਸੀ ਜੋ ਮੈਂ ਉਹ ਵੀਡੀਓ ਬਣਾਈ। ਪਾਇਲ ਮਲਿਕ ਨੇ ਕਿਹਾ ਕਿ ਮੇਰੀ ਬੇਟੀ ਕਾਲੀ ਮਾਤਾ ਦੀ ਬਹੁਤ ਵੱਡੀ ਭਗਤ ਹੈ। ਉਹ ਸਾਰਾ ਦਿਨ ਹੀ ਕਾਲੀ ਮਾਤਾ ਦਾ ਹੀ ਨਾਮ ਲੈਂਦੀ ਰਹਿੰਦੀ ਹੈ, ਜਿਸ ਕਰਕੇ ਮੈਂ ਉਸ ਨੂੰ ਖੁਸ਼ ਕਰਨ ਦੇ ਲਈ ਮਾਂ ਕਾਲੀ ਦਾ ਰੂਪ ਧਾਰਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਮਸ਼ਹੂਰ ਅਦਾਕਾਰ ਨਾਲ ਵਾਪਰਿਆ ਹਾਦਸਾ, ਸਮੁੰਦਰ 'ਚ ਡੁੱਬਣ ਕਾਰਨ ਮੌਤ

ਪਾਇਲ ਨੇ ਅੱਗੇ ਕਿਹਾ ਕਿ ਜੋ ਮੈਨੂੰ ਸਜ਼ਾ ਮਿਲੇਗੀ ਮੈਂ ਉਹ ਪੂਰੀ ਕਰਾਂਗੀ। ਇਸ ਮਗਰੋਂ ਹਿੰਦੂ ਤਖਤ ਅਤੇ ਹਿੰਦੂ ਸੁਰੱਖਿਆ ਕਮੇਟੀ ਦੀ ਵੱਲੋਂ ਪਾਇਲ ਮਲਿਕ ਨੂੰ 1 ਘੰਟਾ ਝੂਠੇ ਭਾਂਡੇ ਧੋਣ ਅਤੇ 1 ਘੰਟਾ ਲੰਗਰ ਵਰਤਾਉਣ ਦੀ ਸਜ਼ਾ ਦਿੱਤੀ ਗਈ। 

ਇਹ ਵੀ ਪੜ੍ਹੋ : ਸ਼ੂਟਿੰਗ ਦੌਰਾਨ ਅਦਾਕਾਰਾ ਸ਼ਿਲਪਾ ਦਾ ਗੋਲੀਆਂ ਮਾਰ ਕੇ ਕਤਲ! ਖ਼ਬਰ ਸੁਣ ਪਰਿਵਾਰ ਦੇ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News