ਖਤਰੇ 'ਚ YouTuber ਅਰਮਾਨ ਮਲਿਕ ਦੀ ਜਾਨ, ਪੰਜਾਬ ਪੁਲਸ ਤੋਂ ਮੰਗੀ ਮਦਦ

Thursday, May 15, 2025 - 06:36 PM (IST)

ਖਤਰੇ 'ਚ  YouTuber ਅਰਮਾਨ ਮਲਿਕ ਦੀ ਜਾਨ, ਪੰਜਾਬ ਪੁਲਸ ਤੋਂ ਮੰਗੀ ਮਦਦ

ਐਂਟਰਟੇਨਮੈਂਟ ਡੈਸਕ- ਯੂਟਿਊਬਰ ਅਤੇ 'ਬਿੱਗ ਬੌਸ ਓਟੀਟੀ 3' ਫੇਮ ਅਰਮਾਨ ਮਲਿਕ ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ। ਅਰਮਾਨ ਮਲਿਕ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ ਅਤੇ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਖ਼ਤਰੇ ਵਿੱਚ ਹਨ। ਉਨ੍ਹਾਂ ਨੇ ਪੰਜਾਬ ਪੁਲਸ ਤੋਂ ਮਦਦ ਮੰਗੀ ਅਤੇ ਐਫਆਈਆਰ ਵੀ ਦਰਜ ਕਰਵਾਈ, ਹਾਲਾਂਕਿ ਹੁਣ ਉਨ੍ਹਾਂ ਨੇ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਹੈ। ਅਰਮਾਨ ਮਲਿਕ ਨੇ ਇਸ ਵੀਡੀਓ ਵਿੱਚ ਕਿਹਾ ਸੀ- 'ਮੈਂ ਪਿਛਲੇ 5 ਸਾਲਾਂ ਤੋਂ ਪੰਜਾਬ ਦੇ ਜ਼ੀਰਕਪੁਰ ਵਿੱਚ ਰਹਿ ਰਿਹਾ ਹਾਂ ਅਤੇ ਮੈਨੂੰ ਲੰਬੇ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਹਨ।' ਐਫਆਈਆਰ ਵੀ ਦਰਜ ਕੀਤੀ ਗਈ ਹੈ।

#BoycottTurkey ਵਿਚਾਲੇ ਆਮਿਰ ਖ਼ਾਨ ਨੇ ਕੀਤੀ ਤੁਰਕੀ ਦੀ ਫਸਟ ਲੇਡੀ ਨਾਲ ਮੁਲਾਕਾਤ! ਤਸਵੀਰਾਂ ਹੋਈਆਂ ਵਾਇਰਲ
ਅਣਜਾਣ ਸ਼ਖਸ ਨੇ ਕਾਰ ਵਿੱਚ ਕੀਤਾ ਪਿੱਛਾ
ਯੂਟਿਊਬਰ ਨੇ ਅੱਗੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਇੱਕ ਅਣਜਾਣ ਕਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਸ ਹੈਲਪਲਾਈਨ 'ਤੇ ਸੰਪਰਕ ਕੀਤਾ ਅਤੇ ਕਾਰ ਦੇ ਰਜਿਸਟ੍ਰੇਸ਼ਨ ਨੰਬਰ ਸਮੇਤ ਸਾਰੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਪ੍ਰੇਮਾਨੰਦ ਮਹਾਰਾਜ ਜੀ ਦੇ ਪ੍ਰੇਮ 'ਚ ਡੁੱਬਿਆ ਪਾਕਿਸਤਾਨ! ਕਰ ਰਿਹੈ ਸਿਰਫ਼ ਉਨ੍ਹਾਂ ਦੀਆਂ ਹੀ ਗੱਲਾਂ !
ਅਰਮਾਨ ਨੇ ਕਿਹਾ, 'ਹਰ ਵਾਰ ਉਹ ਮੇਰੀ ਬੇਨਤੀ ਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਕਹਿੰਦੇ ਹਨ ਕਿ ਮੇਰੇ ਖਿਲਾਫ ਦਿੱਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ।' ਉਨ੍ਹਾਂ ਨੇ ਮਾਮਲੇ ਨੂੰ 'ਝੂਠਾ ਅਤੇ ਬੇਬੁਨਿਆਦ' ਕਰਾਰ ਦਿੱਤਾ ਅਤੇ ਕਿਸੇ ਵੀ ਅਪਰਾਧਿਕ ਇਤਿਹਾਸ ਤੋਂ ਇਨਕਾਰ ਕੀਤਾ।

ਇਹ ਵੀ ਪੜ੍ਹੋ- ਭਾਰਤ-ਪਾਕਿ ਤਣਾਅ ਦੇ ਨਾਂ 'ਤੇ ਆਲੀਆ ਭੱਟ ਦਾ ਸਰਾਸਰ ਝੂਠ ! ਫੈਸ਼ਨ ਬਣਿਆ ਕਾਨਸ ਨਾ ਜਾਣ ਦਾ ਕਾਰਨ
ਅਸਲਾ ਲਾਇਸੈਂਸ ਦੀ ਅਰਜ਼ੀ ਰੱਦ ਹੋ ਗਈ
ਅਰਮਾਨ ਨੇ ਕਿਹਾ, 'ਮੈਂ ਆਪਣੀ ਸੁਰੱਖਿਆ ਲਈ ਹਥਿਆਰ ਲਾਇਸੈਂਸ ਲਈ ਅਰਜ਼ੀ ਵੀ ਦਿੱਤੀ ਸੀ ਤਾਂ ਜੋ ਘੱਟੋ-ਘੱਟ ਮੈਂ ਆਪਣੇ ਪਰਿਵਾਰ ਦੀ ਰੱਖਿਆ ਕਰ ਸਕਾਂ, ਪਰ ਹਰ ਵਾਰ ਪ੍ਰਸ਼ਾਸਨ ਨੇ ਮੈਨੂੰ ਇਹ ਕਹਿ ਕੇ ਰੋਕਿਆ ਕਿ ਮੇਰੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਇੱਕ ਅਜਿਹਾ ਕੇਸ ਜੋ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਹੈ ਅਤੇ ਜਿਸਦੀ ਸੱਚਾਈ ਇਸ ਸਮੇਂ ਅਦਾਲਤ ਵਿੱਚ ਹੈ।' ਮੈਨੂੰ ਸਾਡੀ ਨਿਆਂਪਾਲਿਕਾ 'ਤੇ ਪੂਰਾ ਵਿਸ਼ਵਾਸ ਹੈ ਕਿ ਅੰਤ ਵਿੱਚ ਸੱਚ ਦੀ ਜਿੱਤ ਹੋਵੇਗੀ। ਪਰ ਕੀ ਉਦੋਂ ਤੱਕ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਅਸੁਰੱਖਿਆ ਦੀ ਅੱਗ ਵਿੱਚ ਰਹਿਣਾ ਪਵੇਗਾ?'
ਤੁਹਾਨੂੰ ਦੱਸ ਦੇਈਏ ਕਿ ਅਰਮਾਨ ਦੀਆਂ ਦੋ ਪਤਨੀਆਂ ਹਨ। ਅਰਮਾਨ ਨੇ 2011 ਵਿੱਚ ਪਾਇਲ ਨਾਲ ਵਿਆਹ ਕੀਤਾ ਸੀ ਅਤੇ 2018 ਵਿੱਚ ਉਸਨੇ ਪਾਇਲ ਦੀ ਸਭ ਤੋਂ ਚੰਗੀ ਦੋਸਤ ਕ੍ਰਿਤਿਕਾ ਨਾਲ ਵਿਆਹ ਕੀਤਾ ਸੀ। ਤਿੰਨਾਂ ਨੇ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ ਓਟੀਟੀ 3' ਵਿੱਚ ਹਿੱਸਾ ਲਿਆ ਸੀ। ਅਰਮਾਨ, ਪਾਇਲ ਅਤੇ ਕ੍ਰਿਤਿਕਾ ਦੇ ਚਾਰ ਬੱਚੇ ਹਨ- ਚਿਰਾਯੂ, ਤੁਬਾ, ਅਯਾਨ ਅਤੇ ਜ਼ੈਦ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News