ਗਰਲਫਰੈਂਡ ਟੀਨਾ ਥਡਾਨੀ ਦਾ ਹੱਥ ਫੜੀ ਨਜ਼ਰ ਆਏ ਯੋ ਯੋ ਹਨੀ ਸਿੰਘ, ਵੀਡੀਓ ਵਾਇਰਲ

12/07/2022 1:54:59 PM

ਮੁੰਬਈ (ਬਿਊਰੋ)– ਭਾਰਤੀ ਰੈਪਰ, ਕੰਪੋਜ਼ਰ ਤੇ ਮਿਊਜ਼ਿਕ ਪ੍ਰੋਡਿਊਸਰ ਯੋ ਯੋ ਹਨੀ ਸਿੰਘ ਆਪਣੀ ਕੰਮਕਾਜੀ ਤੋਂ ਵੱਧ ਨਿੱਜੀ ਜ਼ਿੰਦਗੀ ਕਾਰਨ ਸੁਰਖ਼ੀਆਂ ’ਚ ਛਾਏ ਰਹਿੰਦੇ ਹਨ। ਇਕ ਵਾਰ ਮੁੜ ਉਨ੍ਹਾਂ ਦੀ ਲਵ ਲਾਈਫ ਖ਼ਬਰਾਂ ’ਚ ਹੈ। ਤਲਾਕ ਤੋਂ ਬਾਅਦ ਉਨ੍ਹਾਂ ਦਾ ਨਾਂ ਟੀਨਾ ਥਡਾਨੀ ਨਾਲ ਜੁੜਿਆ ਸੀ ਪਰ ਉਸ ਸਮੇਂ ਇਸ ਗੱਲ ਦੀ ਪੁਸ਼ਟੀ ਨਹੀਂ ਸੀ।

ਹੁਣ ਇਹ ਗੱਲ ਸ਼ੀਸ਼ੇ ਵਾਂਗ ਸਾਫ ਹੋ ਗਈ ਹੈ। ਟੀਨਾ ਤੇ ਹਨੀ ਸਿੰਘ ਨੂੰ ਇਕੱਠਿਆਂ ਦੇਖਿਆ ਗਿਆ ਹੈ। ਉਨ੍ਹਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਧੜੱਲੇ ਨਾਲ ਵਾਇਰਲ ਹੋ ਰਹੀ ਹੈ। ਹਨੀ ਸਿੰਘ 6 ਦਸੰਬਰ, 2022 ਨੂੰ ਨਵੀਂ ਦਿੱਲੀ ’ਚ ਹੱਥਾਂ ’ਚ ਹੱਥ ਪਾਈ ਟੀਨਾ ਥਡਾਨੀ ਨਾਲ ਦਿਖਾਈ ਦਿੱਤੇ।

ਇਹ ਖ਼ਬਰ ਵੀ ਪੜ੍ਹੋ : ਬੰਗਾਲੀਆਂ ’ਤੇ ਵਿਵਾਦਿਤ ਟਿੱਪਣੀ ਕਰ ਮੁਸ਼ਕਿਲਾਂ ’ਚ ਘਿਰੇ ਪਰੇਸ਼ ਰਾਵਲ, ਪੁਲਸ ਨੇ ਕੀਤਾ ਤਲਬ

ਦੋਵੇਂ ਕਿਸੇ ਇਵੈਂਟ ’ਚ ਸ਼ਾਮਲ ਹੋਣ ਗਏ ਸਨ ਤੇ ਬਲੈਕ ਆਊਟਫਿੱਟ ’ਚ ਦਿਖੇ। ਟੀਨਾ ਦਾ ਹੱਥ ਰੈਪਰ ਨੇ ਫੜ ਰੱਖਿਆ ਸੀ। ਉਨ੍ਹਾਂ ਦੇ ਚਾਰੇ ਪਾਸੇ ਬਾਡੀਗਾਰਡਸ ਤੇ ਪਾਪਾਰਾਜ਼ੀ ਦਿਖਾਈ ਦੇ ਰਹੇ ਸਨ। ਇਸ ਤੋਂ ਇਲਾਵਾ ਇਕ ਹੋਰ ਪੋਸਟ ਸਾਹਮਣੇ ਆਈ ਸੀ, ਜੋ ਹਨੀ ਸਿੰਘ ਦੇ ਹੀ ਹੈਂਡਲ ਤੋਂ ਸਾਂਝੀ ਕੀਤੀ ਗਈ ਸੀ।

ਉਸ ’ਚ ਵੀ ਉਨ੍ਹਾਂ ਨੇ ਟੀਨਾ ਦਾ ਹੱਥ ਫੜਿਆ ਹੋਇਆ ਸੀ ਤੇ ਕੈਪਸ਼ਨ ’ਚ ਲਿਖਿਆ ਸੀ, ‘‘ਇਹ ਮੇਰੇ ਤੇ ਤੁਹਾਡੇ ਬਾਰੇ ਹੈ।’’

ਦੱਸ ਦੇਈਏ ਕਿ ਹਨੀ ਸਿੰਘ ਤੇ ਸ਼ਾਲਿਨੀ ਦੋਵੇਂ ਬਚਪਨ ਤੋਂ ਪਿਆਰ ’ਚ ਸਨ। ਇਕ-ਦੂਜੇ ਨੂੰ ਉਹ 17 ਸਾਲਾਂ ਤੋਂ ਜਾਣਦੇ ਸਨ। 23 ਜਨਵਰੀ, 2011 ’ਚ ਦੋਵਾਂ ਨੇ ਵਿਆਹ ਵੀ ਕਰ ਲਈ ਸੀ ਪਰ 11 ਸਾਲਾਂ ਬਾਅਦ ਉਨ੍ਹਾਂ ਨੇ ਤਲਾਕ ਲਈ ਕੇਸ ਕਰ ਦਿੱਤਾ। ਮੀਡੀਆ ਰਿਪੋਰਟ ਮੁਤਾਬਕ ਹਨੀ ਨੇ ਗੁਜ਼ਾਰਾ ਭੱਤੇ ਲਈ 1 ਕਰੋੜ ਰੁਪਏ ਦਿੱਤੇ ਹਨ। ਹਾਲਾਂਕਿ ਇਸ ’ਚ ਕਿੰਨੀ ਸੱਚਾਈ ਹੈ, ਨਹੀਂ ਪਤਾ।

ਟੀਨਾ ਥਡਾਨੀ ਇਸ ਸਮੇਂ ਰੈਪਰ ਹਨੀ ਸਿੰਘ ਨੂੰ ਡੇਟ ਕਰ ਰਹੀ ਹੈ। ਉਹ ਇਕ ਮਸ਼ਹੂਰ ਅਦਾਕਾਰਾ ਹੈ। ਕੈਨੇਡਾ ਦੀ ਇਕ ਮਾਡਲ ਹੈ। ਉਹ ਸ਼ਾਰਟ ਫ਼ਿਲਮ ‘ਦਿ ਲੈਫਟਓਵਰਸ’ ਦੀ ਡਾਇਰੈਕਟਰ ਵੀ ਹੈ। ਉਹ ਫਿਲਹਾਲ ਮੁੰਬਈ ’ਚ ਰਹਿ ਰਹੀ ਹੈ ਤੇ ਹਨੀ ਸਿੰਘ ਦੇ ਨਾਲ ਸਪਾਟ ਕੀਤੀ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News