ਜਨਮ ਅਸ਼ਟਮੀ ’ਤੇ ਭਗਵਾਨ ਕ੍ਰਿਸ਼ਨ ਜੀ ਦਾ ਰੂਪ ਧਾਰਦਾ ਸੀ ਹਨੀ ਸਿੰਘ, ਤਸਵੀਰ ਸਾਂਝੀ ਕਰਕੇ ਦਿੱਤਾ ਖ਼ਾਸ ਸੁਨੇਹਾ

8/12/2020 9:05:20 AM

ਜਲੰਧਰ (ਬਿਊਰੋ) - ਕੋਰੋਨਾ ਆਫ਼ਤ ਦੇ ਚਲਦਿਆਂ ਤਿਉਹਾਰਾਂ ਦੀ ਰੌਣਕ ਵੀ ਦੇਖਣ ਨੂੰ ਮਿਲ ਰਹੀ ਹੈ, ਇਹ ਰੌਣਕ ਬਜ਼ਾਰਾਂ ਵਿਚ ਨਹੀਂ ਸੋਸ਼ਲ ਮੀਡੀਆ ’ਤੇ ਵਿਖਾਈ ਦੇ ਰਹੀ ਹੈ । ਭਗਵਾਨ ਕ੍ਰਿਸ਼ਨ ਦੇ ਜਨਮ ਦਿਹਾੜੇ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਉਤੇ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਹਰ ਕੋਈ ਇੱਕ ਦੂਜੇ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦੇ ਰਿਹਾ ਹੈ । ਕੁਝ ਬੱਚੇ ਭਗਵਾਨ ਕ੍ਰਿਸ਼ਨ ਜੀ ਅਤੇ ਰਾਧਾ ਦੇ ਵੇਸ਼ਭੁਸ਼ਾ ਵਿਚ ਵਿਖਾਈ ਦੇ ਰਹੇ ਹਨ। ਇਸ ਸਭ ਦੇ ਚੱਲਦਿਆਂ ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨੇ ਵੀ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਹ ਕ੍ਰਿਸ਼ਨ ਜੀ ਦੀ ਵੇਸ਼ਭੁਸ਼ਾ (ਰੂਪ) ਵਿਚ ਨਜ਼ਰ ਆ ਰਹੇ ਹਨ। ਹਨੀ ਸਿੰਘ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਹੈ ।
ਦੱਸ ਦਈਏ ਕਿ ਹਨੀ ਸਿੰਘ ਆਪਣੇ ਬਿਹਤਰੀਨ ਗੀਤਾਂ ਅਤੇ ਰੈਪ ਲਈ ਜਾਣੇ ਜਾਂਦੇ ਹਨ। ਹਨੀ ਸਿੰਘ ਆਪਣੇ ਗੀਤਾਂ ਨਾਲ ਆਪਣੀ ਫਿੱਟਨੈੱਸ ਦਾ ਵੀ ਖ਼ਾਸ ਖਿਆਲ ਰੱਖਦੇ ਹਨ। ਉਥੇ ਹੀ ਤਾਲਾਬੰਦੀ 'ਚ ਹਨੀ ਸਿੰਘ ਨੇ ਆਪਣੀ ਸਿਹਤ 'ਚ ਤੇਜ਼ੀ ਨਾਲ ਤਬਦੀਲੀ ਕੀਤੀ ਹੈ। ਹਨੀ ਸਿੰਘ ਦੇ ਟਰਾਂਸਫਾਰਮੇਸ਼ਨ/ਤਬਦੀਲੀ ਦੀਆਂ ਤਸਵੀਰਾਂ ਕੁਝ ਹਫ਼ਤੇ ਪਹਿਲਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਸਨ, ਜਿਨ੍ਹਾਂ 'ਚ ਉਹ ਆਪਣੀ ਮਸਕੁਲਰ ਬਾਡੀ ਨੂੰ ਫਲਾਂਟ ਕਰਦੇ ਨਜ਼ਰ ਆਏ ਸਨ। 

 
 
 
 
 
 
 
 
 
 
 
 
 
 

Happy Janmashtami to all! Enacting Lord Krishna in my childhood.

A post shared by Yo Yo Honey Singh (@yoyohoneysingh) on Aug 11, 2020 at 3:42am PDT

ਦੱਸਣਯੋਗ ਹੈ ਕਿ ਤਾਲਾਬੰਦੀ 'ਚ ਮਨੋਰੰਜਨ ਜਗਤ ਦਾ ਕੰਮ ਠੱਪ ਹੋ ਗਿਆ ਸੀ ਅਤੇ ਇਸ ਦੌਰਾਨ ਸਾਰਿਆਂ ਨੇ ਘਰ ਰਹਿ ਕੇ ਆਪਣੇ ਵਿਹਲੇ ਸਮੇਂ ਨੂੰ ਪਾਜ਼ੇਟਿਵ ਤਰੀਕੇ ਨਾਲ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ। ਲੰਬੀ ਬਿਮਾਰੀ ਤੋਂ ਬਾਅਦ ਰੈਪਰ ਹਨੀ ਸਿੰਘ ਦੀ ਸਿਹਤ ਕਾਫ਼ੀ ਵਿਗੜ ਗਈ ਸੀ। ਉਨ੍ਹਾਂ ਦਾ ਭਾਰ ਕਾਫ਼ੀ ਵਧ ਗਿਆ ਸੀ, ਜੋ ਕਿ ਉਨ੍ਹਾਂ ਦੇ ਮਿਊਜ਼ਿਕ ਵੀਡੀਓ 'ਲੋਕਾ' 'ਚ ਸਾਫ਼ ਨਜ਼ਰ ਆ ਰਿਹਾ ਸੀ। ਹਾਲਾਂਕਿ ਹੁਣ ਅਜਿਹਾ ਲੱਗਦਾ ਹੈ ਕਿ ਹਨੀ ਸਿੰਘ ਇੱਕ ਵਾਰ ਫ਼ਿਰ ਤੋਂ ਆਪਣੇ ਪੁਰਾਣੇ ਵਾਲੇ ਅੰਦਾਜ਼ 'ਚ ਪਰਤਣ ਵਾਲੇ ਹਨ। ਆਪਣੇ ਪਸੰਦੀਦਾ ਰੈਪਰ ਨੂੰ ਪੁਰਾਣੇ ਅੰਦਾਜ਼ 'ਚ ਦੇਖਣ ਦਾ ਕ੍ਰੇਜ਼ ਪ੍ਰਸ਼ੰਸਕਾਂ 'ਚ ਸਾਫ਼ ਨਜ਼ਰ ਆ ਰਿਹਾ ਹੈ।

PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ 'ਮਾਸਕੋ ਮਾਸ਼ੂਕਾ' ਹਨੀ ਸਿੰਘ ਦਾ ਪਿਛਲਾ ਗੀਤ ਸੀ, ਜੋ ਕਿ ਕੁਝ ਖ਼ਾਸ ਲੋਕਪ੍ਰਿਯ ਨਹੀਂ ਹੋਇਆ। ਹੁਣ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਹਨੀ ਸਿੰਘ ਆਪਣੇ ਇਸ ਨਵੇਂ ਅੰਦਾਜ਼ 'ਚ ਲੋਕਾਂ ਦੇ ਦਿਲ ਲੁੱਟਦੇ ਹਨ ਜਾਂ ਨਹੀਂ?
 ਇਸ ਤੋਂ ਇਲਾਵਾ ਉਹ ਛੇਤੀ ਹੀ ਨਵਾਂ ਗਾਣਾ ‘ਬਿਲੋ ਤੂੰ ਅੱਗ’ ਲੈ ਕੇ ਆ ਰਹੇ ਹਨ ।

 


sunita

Content Editor sunita