ਫਿਲਮ ‘ਸਵਯੰਭੂ’ ਦੀ ਪ੍ਰਮਾਣਿਕਤਾ ਲਈ ਸਾਲਾਂ ਤੱਕ ਕੀਤੀ ਗਈ ਖੋਜ: ਨਿਰਦੇਸ਼ਕ
Monday, Mar 30, 2026 - 05:25 PM (IST)
ਮੁੰਬਈ (ਏਜੰਸੀ)- ਫਿਲਮ ‘ਕਾਰਤੀਕੇਯ 2’ ਰਾਹੀਂ ਦੇਸ਼ ਭਰ ਵਿੱਚ ਮਕਬੂਲ ਹੋਏ ਅਦਾਕਾਰ ਨਿਖਿਲ ਸਿਧਾਰਥ ਦੀ ਅਗਲੀ ਵੱਡੀ ਫਿਲਮ ‘ਸਵਯੰਭੂ’ ਇਨੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਫਿਲਮ ਦੇ ਨਿਰਦੇਸ਼ਕ ਭਰਤ ਕ੍ਰਿਸ਼ਨਮਾਚਾਰੀ ਨੇ ਫਿਲਮ ਬਾਰੇ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਫਿਲਮ ਇੱਕ ਸੱਚੀ ਘਟਨਾ ‘ਤੇ ਅਧਾਰਿਤ ਹੈ ਅਤੇ ਇਸ ਦੀ ਇਤਿਹਾਸਕ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਣ ਲਈ ਟੀਮ ਨੇ ਸਾਲਾਂ ਤੱਕ ਡੂੰਘੀ ਖੋਜ ਕੀਤੀ ਹੈ।
ਨਿਰਦੇਸ਼ਕ ਭਰਤ ਨੇ ਦੱਸਿਆ, "ਸਵਯੰਭੂ ਇੱਕ ਅਸਲੀ ਘਟਨਾ ਹੈ, ਜਿਸ ਨੂੰ ਸਿਨੇਮਾ ਦੇ ਰੂਪ ਵਿੱਚ ਢਾਲਣ ਲਈ ਮਾਮੂਲੀ ਬਦਲਾਅ ਕੀਤੇ ਗਏ ਹਨ। ਸਾਡਾ ਮੁੱਖ ਮਕਸਦ ਹਕੀਕਤ ਦੇ ਨੇੜੇ ਰਹਿਣਾ ਸੀ। ਅਸੀਂ ਕਈ ਸਾਲਾਂ ਤੱਕ ਖੋਜ ਕੀਤੀ ਤਾਂ ਜੋ ਇਤਿਹਾਸਕ ਤੱਥਾਂ ਨਾਲ ਕੋਈ ਸਮਝੌਤਾ ਨਾ ਹੋਵੇ।" ਉਨ੍ਹਾਂ ਅੱਗੇ ਕਿਹਾ ਕਿ ਇਹ ਫਿਲਮ ਪ੍ਰਾਚੀਨ ਭਾਰਤ ਦੇ ਇੱਕ ਅਜਿਹੇ ਨਾਇਕ ਦੀ ਸਫਰ-ਗਾਥਾ ਹੈ, ਜਿਸ ਨੇ ਭਾਰਤ ਨੂੰ ਇੱਕ ਅਮੀਰ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਭਰਤ ਕ੍ਰਿਸ਼ਨਮਾਚਾਰੀ ਮੁਤਾਬਕ, ਫਿਲਮ ਦਾ ਮੁੱਖ ਪਾਤਰ ਕੋਈ ਰਾਜਾ ਨਹੀਂ ਸੀ, ਸਗੋਂ ਇੱਕ ਅਜਿਹਾ ਯੋਧਾ ਅਤੇ ਯੁੱਧ ਰਣਨੀਤੀਕਾਰ ਸੀ ਜਿਸ ਬਾਰੇ ਇਤਿਹਾਸ ਵਿੱਚ ਬਹੁਤੀ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ, "ਮੇਰੀ ਰਾਏ ਵਿੱਚ, ਉਹ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਬਿਹਤਰੀਨ ਯੋਧਿਆਂ ਵਿੱਚੋਂ ਇੱਕ ਹੈ। ਇਹ ਫਿਲਮ ਉਸ ਦੀ ‘ਓਰਿਜਿਨ ਸਟੋਰੀ’ ਹੈ, ਜੋ ਦਰਸ਼ਕਾਂ ਨੂੰ ਉਸ ਕਾਲਖੰਡ ਅਤੇ ਸਾਮਰਾਜ ਦੀ ਦੁਨੀਆ ਵਿੱਚ ਲੈ ਜਾਵੇਗੀ।" "ਸਵਯੰਭੂ" ਪਿਕਸਲ ਸਟੂਡੀਓ ਦੇ ਭੁਵਨ ਅਤੇ ਸ਼੍ਰੀਕਰ ਦੁਆਰਾ ਨਿਰਮਿਤ ਹੈ। ਇਹ ਫਿਲਮ 2026 ਦੀਆਂ ਗਰਮੀਆਂ ਵਿੱਚ ਦੁਨੀਆ ਭਰ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
Related News
ਕੀ ਹੁਣ ਫਿਲਮਾਂ ਦੇਖ ਕੇ ਪਾਸ ਹੋਣਗੇ ਬੱਚੇ ? ਪੇਪਰ ''ਚ ਆਇਆ ਫਿਲਮ ਧੁਰੰਦਰ ਨਾਲ ਸਬੰਧਤ ਸਵਾਲ, ਵੇਖ ਸਟੂਡੈਂਟ ਹੋਏ ਹੈਰਾਨ
