ਯਸ਼ਰਾਜ ਨੇ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ, 30 ਹਜ਼ਾਰ ਲੋਕਾਂ ਨੂੰ ਮਿਲੇਗੀ ਮੁਫ਼ਤ ਵੈਕਸੀਨੇਸ਼ਨ

06/09/2021 12:47:40 PM

ਮੁੰਬਈ-ਹਾਲ ਹੀ ਵਿੱਚ ਯਸ਼ ਰਾਜ ਫ਼ਿਲਮਸ ਦੇ ਅਦਿੱਤਿਆ ਚੋਪੜਾ ਨੇ 30,000 ਰੋਜ਼ਾਨਾ ਦਿਹਾੜੀ ਮਜ਼ਦੂਰਾਂ, ਟੈਕਨੀਸ਼ੀਅਨ ਅਤੇ ਬਾਲੀਵੁੱਡ ਨਾਲ ਜੁੜੇ ਜੂਨੀਅਰ ਕਲਾਕਾਰਾਂ ਦਾ ਮੁਫਤ ਵੈਕਸੀਨੇਸ਼ਨ ਕਰਨ ਦਾ ਐਲਾਨ ਕੀਤਾ ਸੀ। ਅਜਿਹੇ ਵਿਚ ਇਹ ਮੁਹਿੰਮ ਅੱਜ ਤੋਂ ਅੰਧੇਰੀ ਵਿਚ ਯਸ਼ ਰਾਜ ਸਟੂਡੀਓਜ਼ 'ਚ ਸ਼ੁਰੂ ਹੋਈ।
ਅੱਜ ਤੋਂ ਯਸ਼ ਰਾਜ ਸਟੂਡੀਓਜ਼ ਵਿਚ ਸ਼ੁਰੂ ਹੋਏ ਇਸ ਦੇ ਪਹਿਲੇ ਪੜਾਅ ਵਿੱਚ ਇੰਡਸਟਰੀ ਦੇ ਨਾਲ ਜੁੜੇ 3500-4000 ਲੋਕਾਂ ਨੂੰ ਵੈਕਸੀਨ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਪੜਾਅਵਰ ਢੰਗ ਨਾਲ ਫ਼ਿਲਮ ਇੰਡਸਟਰੀ ਦੇ 30,000 ਲੋਕਾਂ ਨੂੰ ਯਸ਼ ਰਾਜ ਫ਼ਿਲਮਸ ਵੱਲੋਂ ਵੈਕਸੀਨੇਸ਼ਨ ਕੀਤਾ ਜਾਵੇਗਾ |
ਇਸ ਮੁਫ਼ਤ ਵੈਕਸੀਨੇਸ਼ਨ ਮੁਹਿੰਮ ਲਈ ਆਦਿੱਤਿਆ ਚੋਪੜਾ ਨੇ ਇੰਡਸਟਰੀ ਨਾਲ ਜੁੜੇ ਸੰਗਠਨ ਫੈਡਰੇਸ਼ਨ ਐੱਫ.ਡਬਲਿਊ.ਆਈ.ਸੀ.ਈ. ਨੂੰ ਆਪਣੇ ਰਜਿਸਟਰਡ ਮੈਂਬਰਾਂ ਦਾ ਵੈਕਸੀਨੇਸ਼ਨ ਕਰਨ ਦਾ ਵਾਅਦਾ ਕੀਤਾ ਸੀ। ਯਸ਼ ਰਾਜ ਫ਼ਿਲਮਜ਼ ਅਤੇ ਐੱਫ.ਡਬਲਿਊ.ਆਈ.ਸੀ.ਈ. ਦੋਵਾਂ ਨੇ ਵੈਕਸੀਨੇਸ਼ਨ ਲਈ ਡੋਜ਼ ਮੁਹੱਈਆ ਕਰਾਉਣ ਲਈ ਉਨ੍ਹਾਂ ਦੇ ਵਲੋਂ ਮਹਾਰਾਸ਼ਟਰ ਸਰਕਾਰ ਨੂੰ ਪੱਤਰ ਲਿਖੇ ਸਨ। ਇਸ ਪੱਤਰ ਵਿੱਚ ਯਸ਼ ਰਾਜ ਸਟੂਡੀਓਜ਼ ਨੇ ਲਿਖਿਆ ਸੀ ਕਿ ਉਹ ਖ਼ੁਦ ਵੈਕਸੀਨੇਸ਼ਨ ਲਈ ਆਉਣ ਵਾਲੇ ਲੋਕਾਂ ਦੇ ਆਵਾਜਾਈ ਅਤੇ ਹੋਰ ਖਰਚਿਆਂ ਨੂੰ ਚੁੱਕਣਗੇ।


Aarti dhillon

Content Editor

Related News