ਯਸ਼ਪਾਲ ਸ਼ਰਮਾ ਦੀ ਨਵੀਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ, ਹਰਿਆਣਾ ''ਚ ਫਿਲਮਾਂਏ ਜਾ ਰਹੇ ਨੇ ਅਹਿਮ ਦ੍ਰਿਸ਼

Sunday, Sep 08, 2024 - 04:28 PM (IST)

ਐਂਟਰਟੇਨਮੈਂਟ ਡੈਸਕ : ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ 'ਚ ਮਜ਼ਬੂਤ ਪੈੜਾਂ ਸਿਰਜਣ 'ਚ ਕਾਮਯਾਬ ਰਹੇ ਹਨ ਅਦਾਕਾਰ ਯਸ਼ਪਾਲ ਸ਼ਰਮਾ, ਜਿਨ੍ਹਾਂ ਦੀ ਨਵੀਂ ਫ਼ਿਲਮ 'ਧਾਵਕ' ਸੈੱਟ 'ਤੇ ਪੁੱਜ ਗਈ ਹੈ, ਜਿਸ ਦਾ ਪਹਿਲਾਂ ਸ਼ੈਡਿਊਲ ਹਰਿਆਣਾ ਵਿਖੇ ਜ਼ੋਰਾਂ-ਸ਼ੋਰਾਂ ਨਾਲ ਸ਼ੂਰੂ ਹੋ ਚੁੱਕਾ ਹੈ।

'ਸ਼ਰੂਤਾ ਮੂਵੀਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਪ੍ਰਵੇਸ਼ ਗੌੜ ਕਰ ਰਹੇ ਹਨ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਯੋਗੇਸ਼ ਭਾਰਦਵਾਜ ਸੰਭਾਲ ਰਹੇ ਹਨ। ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀ ਇਸ ਫ਼ਿਲਮ 'ਚ ਕਾਫ਼ੀ ਅਲਹਦਾ ਅਤੇ ਲੀਡ ਕਿਰਦਾਰ ਅਦਾ ਕਰਨ ਜਾ ਰਹੇ ਹਨ। ਅਦਾਕਾਰ ਯਸ਼ਪਾਲ ਸ਼ਰਮਾ, ਜਿਨ੍ਹਾਂ ਅਨੁਸਾਰ ਛੋਟੇ ਜਿਹੇ ਪਿੰਡ ਅਤੇ ਇੱਥੇ ਘਟਿਤ ਹੋਣ ਵਾਲੇ ਕੁਝ ਅਹਿਮ ਘਟਨਾਕ੍ਰਮਾਂ ਦੁਆਲੇ ਬੁਣੀ ਗਈ ਇਹ ਇਮੋਸ਼ਨਲ ਫ਼ਿਲਮ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਇਸ ਖੇਤਰ ਸੰਬੰਧਤ ਐਥਲੀਟਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ, ਜੋ ਨੌਜਵਾਨ ਪੀੜੀ ਨੂੰ ਦ੍ਰਿੜ ਇਰਾਦਿਆਂ ਨਾਲ ਅੱਗੇ ਵਧਣ ਅਤੇ ਜੀਵਨ 'ਚ ਇੱਕ ਨਿਸ਼ਾਨਾ ਨਿਰਧਾਰਤ ਕਰਨ ਅਤੇ ਉਸ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਲਈ ਵੀ ਪ੍ਰੇਰਿਤ ਕਰੇਗੀ।

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ਦੀਪਿਕਾ-ਰਣਬੀਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ

ਬਤੌਰ ਅਦਾਕਾਰ ਵਿਲੱਖਣ ਭੱਲ ਸਥਾਪਿਤ ਕਰ ਚੁੱਕੇ ਯੋਗੇਸ਼ ਭਾਰਦਵਾਜ਼ ਉਕਤ ਫ਼ਿਲਮ ਨਾਲ ਅਪਣੇ ਡਾਇਰੈਕਟੋਰੀਅਲ ਸਫ਼ਰ ਦਾ ਅਗਾਜ਼ ਕਰਨ ਜਾ ਰਹੇ ਹਨ, ਜਿਨ੍ਹਾਂ ਅਨੁਸਾਰ ਬਹੁਪੱਖੀ ਅਦਾਕਾਰ ਯਸ਼ਪਾਲ ਸ਼ਰਮਾ ਦੇ ਕਰੀਅਰ ਨੂੰ ਹੋਰ ਨਵੇਂ ਅਯਾਮ ਦੇਣ 'ਚ ਵੀ ਇਹ ਅਰਥ-ਭਰਪੂਰ ਫ਼ਿਲਮ ਅਹਿਮ ਭੂਮਿਕਾ ਨਿਭਾਵੇਗੀ, ਜਿਨ੍ਹਾਂ ਨਾਲ ਚਰਚਿਤ ਫ਼ਿਲਮ 'ਲੌਸਟ' ਫੇਮ ਅਦਾਕਾਰਾ ਗੀਤਾ ਅਗਰਵਾਲ ਸ਼ਰਮਾ ਤੋਂ ਇਲਾਵਾ ਜੋਗੀ ਮੱਲਾਂਗ, ਮਲਖਾਨ ਸਿੰਘ, ਸੰਦੀਪ ਗੋਇਟ, ਵਿਸ਼ਾਲ ਦਹੀਆ, ਸ਼ਸ਼ਾਂਕ ਵਿਰਾਗ, ਰਾਮਪਾਲ ਬਲਹਾਰਾ, ਵਿਸ਼ਾਲ ਸ਼ਰਮਾ, ਜੇ ਡੀ ਬੱਲੂ, ਡਾਰਾਜੇਂਦਰ ਗੌਤਮ, ਸੰਦੀਪ ਗੋਇਤ, ਜੋਗੀ ਮੱਲੰਗ, ਰਾਮ ਨਰਾਇਣ ਗਰਗ, ਮੁਕੇਸ਼ ਮੁਸਾਫਿਰ, ਰਾਜਕੁਮਾਰ ਧਨਖੜ, ਰਣਜੀਤ ਚੌਹਾਨ, ਕ੍ਰਿਸ਼ਨ ਨਾਟਕ, ਰਾਮਬੀਰ ਆਰੀਅਨ ਵੀ ਮਹੱਤਵਪੂਰਨ ਰੋਲਜ਼ 'ਚ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਹਾਲ 'ਚ ਸਾਹਮਣੇ ਆਈਆਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ 'ਦਾਦਾ ਲਖਮੀ' ਅਤੇ 'ਕੁੜੀ ਹਰਿਆਣੇ ਵੱਲ ਦੀ' ਨੂੰ ਲੈ ਕੇ ਚਰਚਾ ਦਾ ਕੇਂਦਰ ਬਿੰਦੂ ਰਹੇ ਹਨ ਅਦਾਕਾਰ ਯਸ਼ਪਾਲ ਸ਼ਰਮਾ, ਜੋ ਇੰਨੀਂ ਦਿਨੀਂ ਕਈ ਵੱਡੇ ਫ਼ਿਲਮ ਪ੍ਰੋਜੈਕਟਾਂ ਦਾ ਹਿੱਸਾ ਬਣੇ ਹੋਏ ਹਨ, ਜਿਨ੍ਹਾਂ ਦੀਆਂ ਕੁਝ ਆਫ ਬੀਟ ਅਤੇ ਕਮਰਸ਼ਿਅਲ ਫ਼ਿਲਮਾਂ ਦੀ ਸ਼ੂਟਿੰਗ ਵੀ ਮੁਕੰਮਲ ਹੋ ਚੁੱਕੀ ਹੈ, ਜੋ ਜਲਦੀ ਹੀ ਰਿਲੀਜ਼ ਹੋਣ ਵਾਲੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News