ਯਸ਼ਰਾਜ ਫਿਲਮਜ਼ ਦੀ ਪਹਿਲੀ ਮਹਿਲਾ ਸਪਾਈ ਫਿਲਮ ‘ਅਲਫਾ’ 25 ਦਸੰਬਰ, 2025 ਨੂੰ ਹੋਵੇਗੀ ਰਿਲੀਜ਼

Saturday, Oct 05, 2024 - 02:05 PM (IST)

ਮੁੰਬਈ (ਬਿਊਰੋ) - ਯਸ਼ਰਾਜ ਫਿਲਮਜ਼ ਨੇ ਆਪਣੀ ਐਕਸ਼ਨ ਫਿਲਮ ਐਂਟਰਟੇਨਰ ਅਲਫਾ ਦਾ ਐਲਾਨ ਕੀਤਾ ਹੈ , ਜੋ ਵਾਈ.ਆਰ.ਐੱਫ. ਸਪਾਈ ਯੂਨੀਵਰਸ ਦੀ ਪਹਿਲੀ ਮਹਿਲਾ ਪ੍ਰਧਾਨ ਫਿਲਮ ਹੈ। ਇਹ ਫਿਲਮ 25 ਦਸੰਬਰ, 2025 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਵੱਡੀ ਖ਼ਬਰ, ਸਹਿ-ਨਿਰਮਾਤਾ ਨੇ ਵੀ ਮੰਨੀ ਇਹ ਗੱਲ

ਫਿਲਮ ’ਚ ਆਲੀਆ ਭੱਟ ਅਤੇ ਸ਼ਰਵਰੀ ਵਾਘ ਸੁਪਰ ਏਜੰਟ ਦੀ ਭੂਮਿਕਾ ਨਿਭਾਉਂਦੀਆਂ ਨਜ਼ਰ ਆਉਣਗੀਆਂ। ਫਿਲਮ ਦਾ ਨਿਰਦੇਸ਼ਨ ਆਦਿੱਤਿਆ ਚੋਪੜਾ ਅਤੇ ਸ਼ਿਵ ਰਾਵੇਲ ਕਰ ਰਹੇ ਹਨ। ਸ਼ਾਨਦਾਰ ਵਿਜ਼ੂਅਲ ਅਤੇ ਰੋਮਾਂਚਕ ਐਕਸ਼ਨ ਸੀਨ ਦੇ ਨਾਲ ਇਸ ਫਿਲਮ ’ਚ ਕਈ ਅਣਕਿਆਸੇ ਮੋੜ ਵੀ ਦੇਖਣ ਨੂੰ ਮਿਲਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News