Ranveer Singh ਦੀ ਆਉਣ ਵਾਲੀ ਫ਼ਿਲਮ ''ਚ ਨਜ਼ਰ ਆਵੇਗੀ ਯਾਮੀ ਗੌਤਮ

Saturday, Jul 20, 2024 - 03:02 PM (IST)

Ranveer Singh ਦੀ ਆਉਣ ਵਾਲੀ ਫ਼ਿਲਮ ''ਚ ਨਜ਼ਰ ਆਵੇਗੀ ਯਾਮੀ ਗੌਤਮ

ਮੁੰਬਈ- ਬਾਲੀਵੁੱਡ 'ਚ ਚਰਚਾ ਹੈ ਕਿ 'ਉੜੀ ਦਿ ਸਰਜੀਕਲ ਸਟ੍ਰਾਈਕ' ਫੇਮ ਨਿਰਦੇਸ਼ਕ ਆਦਿਤਿਆ ਧਰ 'ਧੁਰੰਧਰ' ​​ਨਾਂ ਦੀ ਫ਼ਿਲਮ ਬਣਾ ਰਹੇ ਹਨ। ਇਸ 'ਚ ਰਣਵੀਰ ਸਿੰਘ ਮੁੱਖ ਭੂਮਿਕਾ ਨਿਭਾਉਣਗੇ।  ਇਸ ਫ਼ਿਲਮ ਲਈ ਸੰਜੇ ਦੱਤ, ਆਰ ਮਾਧਵਨ ਅਤੇ ਅਰਜੁਨ ਰਾਮਪਾਲ ਨਾਲ ਗੱਲਬਾਤ ਚੱਲ ਰਹੀ ਹੈ। ਹੁਣ ਇਸ ਲਿਸਟ 'ਚ ਆਦਿਤਿਆ ਧਰ ਦੀ ਪਤਨੀ ਯਾਮੀ ਗੌਤਮ ਦਾ ਨਾਂ ਵੀ ਜੁੜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ 'ਚ ਯਾਮੀ ਗੌਤਮ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਇਹ ਖ਼ਬਰ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

ਇਹ ਖ਼ਬਰ ਵੀ ਪੜ੍ਹੋ -'ਤਲਾਕ ਤੋਂ ਬਾਅਦ ਨਤਾਸ਼ਾ ਨੇ ਸਰਬੀਆ ਸ਼ਹਿਰ 'ਚ ਸਾਈਕਲਿੰਗ ਦਾ ਲਿਆ ਮਜ਼ਾ

ਹੁਣ ਲੋਕ ਕਹਿ ਰਹੇ ਹਨ ਕਿ ਫ਼ਿਲਮ ਯਕੀਨੀ ਤੌਰ 'ਤੇ 300 ਕਰੋੜ ਰੁਪਏ ਕਮਾਏਗੀ। ਦਰਅਸਲ, ਯਾਮੀ ਗੌਤਮ ਅਤੇ ਆਦਿਤਿਆ ਧਰ ਦੀ ਪਿਛਲੀ ਫ਼ਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਨੇ 360 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਨੂੰ ਦੇਖਦੇ ਹੋਏ ਲੋਕ ਕਹਿ ਰਹੇ ਹਨ ਕਿ ਇਸ ਤੋਂ ਵੀ ਇੰਨੀ ਹੀ ਕਮਾਈ ਹੋ ਸਕਦੀ ਹੈ। ਫ਼ਿਲਮ ਦੀ ਗੱਲ ਕਰੀਏ ਤਾਂ 'ਧੁਰੰਧਰ' ​​'ਚ ਰਣਵੀਰ ਸਿੰਘ ਪਾਕਿਸਤਾਨ 'ਚ ਤਾਇਨਾਤ ਇਕ ਖੁਫੀਆ ਅਧਿਕਾਰੀ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਫਿਲਹਾਲ ਪ੍ਰੀ-ਪ੍ਰੋਡਕਸ਼ਨ ਪੜਾਅ 'ਤੇ ਹੈ। ਆਦਿਤਿਆ ਧਰ ਜੀਓ ਸਟੂਡੀਓ ਦੇ ਨਾਲ ਮਿਲ ਕੇ ਫ਼ਿਲਮ 'ਧੁਰੰਧਰ' ​​ਦਾ ਨਿਰਮਾਣ ਕਰ ਰਹੇ ਹਨ। 'ਧੁਰੰਧਰ' ​​ਅਗਲੇ ਸਾਲ ਦੇ ਦੂਜੇ ਅੱਧ ਯਾਨੀ 2025 'ਚ ਰਿਲੀਜ਼ ਹੋ ਸਕਦੀ ਹੈ।


author

Priyanka

Content Editor

Related News