ਪਿਤਾ ਮੁਕੇਸ਼ ਗੌਤਮ ਨੂੰ ਨੈਸ਼ਨਲ ਐਵਾਰਡ ਮਿਲਣ ''ਤੇ ਭਾਵੁਕ ਹੋਈ ਯਾਮੀ ਗੌਤਮ, ਸਾਂਝਾ ਕੀਤਾ ਵੀਡੀਓ
Thursday, Oct 10, 2024 - 01:27 PM (IST)
ਮੁੰਬਈ- ਯਾਮੀ ਗੌਤਮ ਨੇ ਟੀਵੀ ਸੀਰੀਅਲ 'ਚਾਂਦ ਕੇ ਪਾਰ ਚਲੋ' ਤੇ 'ਯੇ ਪਿਆਰ ਨਾ ਹੋਵੇਗਾ ਕਮ' ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਵਿੱਕੀ ਡੋਨਰ' ਨਾਲ ਕੀਤੀ ਸੀ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਪਿਤਾ ਨੂੰ ਪਹਿਲਾ ਨੈਸ਼ਨਲ ਐਵਾਰਡ ਮਿਲਣ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਅਦਾਕਾਰਾ ਨੇ ਅੱਜ ਆਪਣੇ ਦਮ 'ਤੇ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹੁਣ ਹਾਲ ਹੀ 'ਚ ਅਦਾਕਾਰਾ ਯਾਮੀ ਗੌਤਮ ਨੇ ਆਪਣੇ ਪਿਤਾ ਤੇ ਫਿਲਮ ਨਿਰਮਾਤਾ ਮੁਕੇਸ਼ ਗੌਤਮ ਨੂੰ ਪਹਿਲਾ ਰਾਸ਼ਟਰੀ ਫਿਲਮ ਪੁਰਸਕਾਰ ਮਿਲਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਪੂਰੇ ਪਰਿਵਾਰ ਨੂੰ ਉਨ੍ਹਾਂ ਦੇ ਪਿਤਾ 'ਤੇ ਮਾਣ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਦਾਕਾਰ ਏਜਾਜ਼ ਖਾਨ ਦੀਆਂ ਵਧੀਆਂ ਮੁਸ਼ਕਲਾਂ, ਕਸਟਮ ਵਿਭਾਗ ਨੇ ਆਫਿਸ 'ਚ ਮਾਰਿਆ ਛਾਪਾ
ਯਾਮੀ ਗੌਤਮ ਦੇ ਪਿਤਾ ਨੂੰ ਉਨ੍ਹਾਂ ਦੀ ਫਿਲਮ ਬਾਗੀ ਦੀ ਧੀ ਲਈ 70ਵੇਂ ਰਾਸ਼ਟਰੀ ਫਿਲਮ ਐਵਾਰਡ 'ਚ ਸਰਵੋਤਮ ਪੰਜਾਬੀ ਫਿਲਮ ਐਵਾਰਡ ਮਿਲਿਆ। ਮੰਗਲਵਾਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ। ਯਾਮੀ ਨੇ ਇੰਸਟਾਗ੍ਰਾਮ 'ਤੇ ਆਪਣੇ ਪਿਤਾ ਮੁਕੇਸ਼ ਗੌਤਮ ਲਈ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰਾ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋ ਸਕੀ ਪਰ ਉਸ ਨੇ ਆਪਣੇ ਪਿਤਾ ਨੂੰ ਪੁਰਸਕਾਰ ਪ੍ਰਾਪਤ ਕਰਦੇ ਹੋਏ ਦੇਖਣ ਦੇ ਖਾਸ ਪਲ ਨੂੰ ਕੈਦ ਕੀਤਾ ਅਤੇ ਆਪਣੇ ਇੰਸਟਾਗ੍ਰਾਮ 'ਤੇ ਕਲਿੱਪ ਪੋਸਟ ਕੀਤੀ। ਟੈਲੀਵਿਜ਼ਨ 'ਤੇ ਪ੍ਰੋਗਰਾਮ ਦੇਖ ਰਹੀ ਯਾਮੀ ਨੇ ਲਾਈਵ ਟੈਲੀਕਾਸਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਯਾਮੀ ਗੌਤਮ ਨੇ ਕਿਹਾ ਕਿ ਉਹ ਆਪਣੇ ਪਿਤਾ ਨੂੰ ਸਟੇਜ 'ਤੇ ਦੇਖ ਕੇ ਬਹੁਤ ਭਾਵੁਕ ਹੋ ਗਈ ਸੀ, ਉਸ ਨੇ ਕਿਹਾ ਕਿ ਉਸ ਨੂੰ ਆਪਣੇ ਪਿਤਾ 'ਤੇ ਬਹੁਤ ਮਾਣ ਹੈ। ਅਦਾਕਾਰਾ ਨੇ ਲਿਖਿਆ, "ਇਹ ਬਹੁਤ ਹੀ ਭਾਵਨਾਤਮਕ ਪਲ ਸੀ ਕਿਉਂਕਿ ਮੇਰੇ ਪਿਤਾ ਮੁਕੇਸ਼ ਗੌਤਮ ਨੂੰ ਆਪਣੀ ਫਿਲਮ - ਬਾਗੀ ਦੀ ਧੀ ਲਈ ਨਿਰਦੇਸ਼ਕ ਵਜੋਂ ਪਹਿਲਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਯਾਮੀ ਨੇ ਕਿਹਾ, "ਭਾਵਨਾਵਾਂ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਨੂੰ ਤੁਹਾਡੀ ਧੀ ਹੋਣ 'ਤੇ ਮਾਣ ਹੈ। ਮੇਰੇ ਪਿਤਾ ਦਾ ਇਸ ਮੁਕਾਮ ਤੱਕ ਦਾ ਸਫ਼ਰ ਸਭ ਤੋਂ ਮੁਸ਼ਕਲ ਸਫ਼ਰ ਵਿੱਚੋਂ ਇੱਕ ਰਿਹਾ ਹੈ, ਜੋ ਮੈਂ ਦੇਖਿਆ ਹੈ, ਫਿਰ ਵੀ ਇਸ ਨੇ ਉਨ੍ਹਾਂ ਨੂੰ ਤੁਹਾਡੇ ਪਰਿਵਾਰ ਨੂੰ ਸਖ਼ਤ ਮਿਹਨਤ ਕਰਨ ਦੀ ਤਾਕਤ ਦਿੱਤੀ ਹੈ।" ਪਿਤਾ ਜੀ, ਤੁਹਾਡੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਲਈ ਸਾਨੂੰ ਤੁਹਾਡੇ 'ਤੇ ਮਾਣ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ