‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਟਰੇਲਰ ਰਿਲੀਜ਼, 2 ਸਤੰਬਰ ਨੂੰ ਫੱਟੜ ਆਸ਼ਕਾਂ ਦੀ ਹੋਵੇਗੀ ਸਪੈਸ਼ਲ ਸਰਵਿਸ (ਵੀਡੀਓ)

08/10/2022 10:36:47 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਹਾਸਿਆਂ ਨਾਲ ਭਰਪੂਰ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਤਨੂੰ ਗਰੇਵਾਲ, ਕਰਮਜੀਤ ਅਨਮੋਲ, ਹਰਮਨ ਘੁੰਮਣ ਤੇ ਰਾਜ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਟਰੇਲਰ ’ਚ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਪਤੀ-ਪਤਨੀ ਦੀ ਭੂਮਿਕਾ ’ਚ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਦੀ ਭੂਮਿਕਾ ਵਿਗੜੇ ਪਤੀ ਦੀ ਦੇਖਣ ਨੂੰ ਮਿਲ ਰਹੀ ਹੈ, ਜੋ ਵਿਆਹ ਤੋਂ ਬਾਅਦ ਵੀ ਪਿਆਰ ਦੀ ਭਾਲ ਕਰ ਰਿਹਾ ਹੈ। ਉਥੇ ਮਜ਼ੇਦਾਰ ਕਾਮੇਡੀ ਨਾਲ ਭਰਪੂਰ ਡਾਇਲਾਗਸ ਨਾਲ ਟਰੇਲਰ ਭਰਿਆ ਪਿਆ ਹੈ। ਭਾਵੇਂ ਉਹ ਗਿੱਪੀ ਗਰੇਵਾਲ ਦੇ ਹੋਣ, ਤਨੂੰ ਗਰੇਵਾਲ ਦੇ, ਹਰਮਨ ਘੁੰਮਣ ਦੇ, ਕਰਮਜੀਤ ਅਨਮੋਲ ਦੇ ਜਾਂ ਫਿਰ ਰਾਜ ਧਾਲੀਵਾਲ ਦੇ, ਹਰ ਕਿਸੇ ਦੇ ਡਾਇਲਾਗਸ ਮਨ ਮੋਹ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਜੋਤੀ ਨੂਰਾਂ ਤੇ ਕੁਨਾਲ ਪਾਸੀ ਬਾਰੇ ਹੁਣ ਆਈ ਇਹ ਵੱਡੀ ਖ਼ਬਰ, ਫੇਸਬੁੱਕ 'ਤੇ ਪੋਸਟ ਪਾ ਕੀਤਾ ਖੁਲਾਸਾ

ਟਰੇਲਰ ’ਚ ਦੇਖਣ ਨੂੰ ਮਿਲ ਰਿਹਾ ਹੈ ਕਿ ਗਿੱਪੀ ਗਰੇਵਾਲ ਦਾ ਵਿਆਹ ਤਨੂੰ ਗਰੇਵਾਲ ਨਾਲ ਹੋਇਆ ਹੈ, ਜਿਨ੍ਹਾਂ ਦਾ ਇਕ ਬੇਟਾ ਹੈ, ਜਿਸ ਦੀ ਭੂਮਿਕਾ ਹਰਮਨ ਘੁੰਮਣ ਨੇ ਨਿਭਾਈ ਹੈ। ਗਿੱਪੀ ਵਿਆਹ ਤੋਂ ਬਾਅਦ ਪਿਆਰ ਦੀ ਭਾਲ ਲਈ ਫੇਸਬੁੱਕ ’ਤੇ ਅਕਾਊਂਟ ਬਣਾਉਂਦਾ ਹੈ ਤੇ ਕੁੜੀਆਂ ਨਾਲ ਗੱਲ ਕਰਦਾ ਹੈ। ਫਿਰ ਉਸ ਦੀ ਪਤਨੀ ਨੂੰ ਸ਼ੱਕ ਹੁੰਦਾ ਹੈ ਤੇ ਉਹ ਵੀ ਆਪਣਾ ਨਕਲੀ ਫੇਸਬੁੱਕ ਅਕਾਊਂਟ ਬਣਾਉਂਦੀ ਹੈ। ਇਸ ਵਿਚਾਲੇ ਦੋਵੇਂ ਇਕ-ਦੂਜੇ ਦੇ ਫੇਸਬੁੱਕ ’ਤੇ ਫਰੈਂਡ ਬਣ ਜਾਂਦੇ ਹਨ ਤੇ ਆਪਸ ’ਚ ਗੱਲਬਾਤ ਕਰਦੇ ਹਨ। ਟਰੇਲਰ ’ਚ ਕਾਮੇਡੀ ਤੋਂ ਇਲਾਵਾ ਥੋੜ੍ਹਾ ਸੈਡ ਪਾਰਟ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ’ਚ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਇਕ-ਦੂਜੇ ਤੋਂ ਵੱਖ ਹੋਣ ਦੀ ਗੱਲ ਕਰਦੇ ਹਨ। ਹਾਲਾਂਕਿ ਅੱਗੇ ਫ਼ਿਲਮ ’ਚ ਕੀ ਹੋਵੇਗਾ, ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਟਰੇਲਰ ਨੂੰ ਯੂਟਿਊਬ ’ਤੇ ਜੈੱਮ ਟਿਊਨਜ਼ ਪੰਜਾਬੀ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਸ਼ੂ ਮੁਨੀਸ਼ ਸਾਹਨੀ ਨੇ ਪ੍ਰੋਡਿਊਸ ਕੀਤਾ ਹੈ।

ਫ਼ਿਲਮ ਵਿਕਾਸ ਵਸ਼ਿਸ਼ਟ ਨੇ ਡਾਇਰੈਕਟ ਕੀਤੀ ਹੈ, ਜਿਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਦੁਨੀਆ ਭਰ ’ਚ ਇਹ ਫ਼ਿਲਮ 2 ਸਤੰਬਰ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News