ਭਾਰਤ ਦੀ ‘ਰਾਈਟਿੰਗ ਵਿਦ ਫਾਇਰ’ ਡਾਕੂਮੈਂਟਰੀ ਫੀਚਰ ਆਸਕਰ ਸ਼੍ਰੇਣੀ ’ਚ ਹਾਰੀ
Tuesday, Mar 29, 2022 - 11:58 AM (IST)
ਲਾਸ ਏਂਜਲਸ (ਭਾਸ਼ਾ)– ਦਲਿਤ ਔਰਤਾਂ ਵਲੋਂ ਚਲਾਏ ਜਾ ਰਹੇ ਇਕ ਅਖ਼ਬਾਰ ਦੇ ਵਿਕਾਸ ਦਾ ਉਸਤਤਿ ਕਰਨ ਵਾਲੀ ਭਾਰਤੀ ਡਾਕੂਮੈਂਟਰੀ ‘ਰਾਈਟਿੰਗ ਵਿਦ ਫਾਇਰ’ ਇਥੇ 94ਵੇਂ ਅਕਾਦਮੀ ਪੁਰਸਕਾਰ ਸਮਾਰੋਹ ’ਚ ‘ਸਮਰ ਆਫ ਸੋਲ’ ਨਾਲ ਸਰਵਉੱਚ ਡਾਕੂਮੈਂਟਰੀ ਫੀਚਰ ਸ਼੍ਰੇਣੀ ’ਚ ਹਾਰ ਗਈ। ਦਲਿਤ ਔਰਤਾਂ ਵਲੋਂ ਸੰਚਾਲਿਤ ਭਾਰਤ ਦੇ ਇਕਮਾਤਰ ਅਖ਼ਬਾਰ ‘ਖ਼ਬਰ ਲਹਿਰੀਆ’ ਦੀ ਸ਼ਾਨਦਾਰ ਕਹਾਣੀ ਦੇ ਨਾਲ ਡਾਇਰੈਕਟਰ ਰਿੰਟੂ ਥਾਮਸ ਤੇ ਸੁਸ਼ਮਿਤ ਘੋਸ਼ ਵਲੋਂ ਨਿਰਦੇਸ਼ਿਕ ‘ਰਾਈਟਿੰਗ ਵਿਦ ਫਾਇਦ’ ਨੂੰ ਆਸਕਰ ਦੀ ਦੌੜ ’ਚ ਛੁਪਿਆ ਰੁਸਤਮ ਮੰਨਿਆ ਜਾ ਰਿਹਾ ਸੀ ਪਰ ਪੁਰਸਕਾਰ ਸਮਾਰੋਹ ਤੋਂ ਠੀਕ ਇਕ ਹਫ਼ਤੇ ਪਹਿਲਾਂ ਫ਼ਿਲਮ ਉਸ ਸਮੇਂ ਵਿਵਾਦਾਂ ’ਚ ਘਿਰ ਗਈ, ਜਦੋਂ ਅਖ਼ਬਾਰ ਸੰਗਠਨ ਨੇ ਇਕ ਲੰਮਾ ਬਿਆਨ ਜਾਰੀ ਕਰਕੇ ਕਿਹਾ ਕਿ ਡਾਕੂਮੈਂਟਰੀ ’ਚ ਉਸ ਦੀ ਕਹਾਣੀ ਨੂੰ ਠੀਕ ਤਰੀਕੇ ਨਾਲ ਪੇਸ਼ ਨਹੀਂ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਥੱਪੜ ਮਾਰਨ ਤੋਂ ਬਾਅਦ ਵਿਲ ਸਮਿਥ ਨੂੰ ਹੋਇਆ ਗਲਤੀ ਦਾ ਅਹਿਸਾਸ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੰਗੀ ਮੁਆਫ਼ੀ
‘ਇਨ ਮੈਮੋਰੀਅਮ’ ਖੰਡ ’ਚ ਲਤਾ ਮੰਗੇਸ਼ਕਰ, ਦਿਲੀਪ ਕੁਮਾਰ ਸ਼ਾਮਲ ਨਹੀਂ
ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਤੇ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ 94ਵੇਂ ਅਕਾਦਮੀ ਪੁਰਸਕਾਰ ਦੇ ‘ਇਨ ਮੈਮੋਰੀਅਮ’ ਖੰਡ ’ਚੋਂ ਗਾਇਬ ਦਿਖੇ। ਖ਼ਾਸ ਕਰਕੇ ਬ੍ਰਿਟਿਸ਼ ਅਕਾਦਮੀ ਫ਼ਿਲਮ ਤੇ ਟੈਲੀਵਿਜ਼ਨ ਪੁਰਸਕਾਰ (ਬਾਫਟਾ) ਵਲੋਂ ਇਸ ਮਹੀਨੇ ਦੀ ਸ਼ੁਰੂਆਤ ਲਤਾ ਮੰਗੇਸ਼ਕਰ ਤੇ ਦਿਲੀਪ ਕੁਮਾਰ ਨੂੰ ਯਾਦ ਕਰਨ ਤੇ ਸਨਮਾਨਿਤ ਕੀਤੇ ਜਾਣ ਤੋਂ ਬਾਅਦ 2022 ਦੇ ਆਕਸਰ ਸਮਾਰੋਹ ਨਾਲ ਭਾਰਤੀ ਸਿਨੇਮਾ ਦੀਆਂ ਦੋ ਹਸਤੀਆਂ ਦੀ ਗੈਰ-ਹਾਜ਼ਰੀ ਹੈਰਾਨ ਕਰਨ ਵਾਲੀ ਰਹੀ।
ਪਤਨੀ ਦੇ ਸਬੰਧ ’ਚ ਸੁਣਾਇਆ ਚੁਟਕੁਲਾ, ਸਮਿਥ ਨੇ ਰੌਕ ਨੂੰ ਮਾਰਿਆ ਥੱਪੜ
ਆਪਣਾ ਪਹਿਲਾ ਸਰਵਉੱਚ ਅਦਾਕਾਰ ਦਾ ਆਸਕਰ ਪੁਰਸਕਾਰ ਜਿੱਤਣ ਵਾਲੇ ਅਦਾਕਾਰ ਵਿਲ ਸਮਿਥ ਜਿਵੇਂ ਹੀ ਮੰਚ ’ਤੇ ਐਵਾਰਡ ਲੈਣ ਪਹੁੰਚੇ ਤਾਂ ਕਾਮੇਡੀਅਨ ਰੌਕ ਨੇ ਉਨ੍ਹਾਂ ਦੀ ਪਤਨੀ ਦੇ ਸਬੰਧ ’ਚ ਚੁਟਕੁਲਾ ਸੁਣਾਇਆ, ਜਿਸ ’ਤੇ ਸਮਿਥ ਭੜਕ ਗਏ ਤੇ ਉਨ੍ਹਾਂ ਨੇ ਕਾਮੇਡੀਅਨ ਨੂੰ ਥੱਪੜ ਮਾਰ ਦਿੱਤਾ, ਜਿਸ ਨਾਲ ਹਾਜ਼ਰ ਸਾਰੇ ਲੋਕ ਘਟਨਾ ਤੋਂ ਹੈਰਾਨ ਰਹਿ ਗਏ। ਆਪਣੀ ਸੀਟ ’ਤੇ ਪਹੁੰਚਣ ਤੋਂ ਬਾਅਦ ਸਮਿਥ ਨੇ ਰੌਕ ’ਤੇ ਚੀਖਦੇ ਹੋਏ ਕਿਹਾ ਕਿ ਮੇਰੀ ਪਤਨੀ ਦਾ ਨਾਂ ਆਪਣੇ ਗੰਦੇ ਮੂੰਹ ਨਾਲ ਨਾ ਲਓ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।