ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਤੌਰ ’ਤੇ ਵਿਸ਼ਵ ਪ੍ਰਸਿੱਧ ਟੈਟੂ ਕਲਾਕਾਰ ਨੇ ਕੀਤਾ ਮੁਫ਼ਤ ਟੈਟੂ ਬਣਾਉਣ ਦਾ ਐਲਾਨ

Tuesday, May 31, 2022 - 02:22 PM (IST)

ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਤੌਰ ’ਤੇ ਵਿਸ਼ਵ ਪ੍ਰਸਿੱਧ ਟੈਟੂ ਕਲਾਕਾਰ ਨੇ ਕੀਤਾ ਮੁਫ਼ਤ ਟੈਟੂ ਬਣਾਉਣ ਦਾ ਐਲਾਨ

ਬਾਲੀਵੁੱਡ ਡੈਸਕ: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਪੰਜਾਬ ਮਾਨਸਾ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿਰਫ਼ 28 ਸਾਲਾਂ ਦੀ ਉਮਰ ’ਚ ਗਾਇਕ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸਿੱਧੂ ਮੂਸੇਵਾਲਾ ਨੂੰ ਪ੍ਰਸ਼ੰਸਕ ਯਾਦ ਕਰ ਰਹੇ ਹਨ। ਪ੍ਰਸ਼ੰਸਕ ਗਾਇਕ ਦੀ ਮੌਤ ਨੂੰ ਲੈ ਕੇ ਸਦਮੇ ’ਚ ਹਨ। ਪ੍ਰਸ਼ੰਸਕ ਆਪਣੇ- ਆਪਣੇ ਅੰਦਾਜ਼ ’ਚ ਗਾਇਕ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: ਅੱਖਾਂ ’ਚ ਹੰਝੂ ਲੈ ਕੇ ਅਟਕਦੇ ਕਦਮਾਂ ਨਾਲ ਭੈਣ ਅਫ਼ਸਾਨਾ ਪਤੀ ਨਾਲ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ

ਇਸ ਦੌਰਾਨ ਦਿੱਲੀ ਦੇ  ਮਸ਼ਹੂਰ ਟੈਟੂ ਆਰਟਿਸਟ ਮਨਜੀਤ ਟੈਟੂ ਨੇ ਗਾਇਕ ਨੂੰ ਸ਼ਰਧਾਂਜਲੀ ਵਜੋਂ ਸਿੱਧੂ ਮੂਸੇਵਾਲਾ ਦਾ ਮੁਫ਼ਤ ਟੈਟੂ ਬਣਾਉਣ ਦਾ ਐਲਾਨ ਕੀਤਾ ਹੈ।ਟੈਟੂ ਕਲਾਕਾਰ ਮਨਜੀਤ ਟੈਟੂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਹ ਸੰਦੇਸ਼ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਆਪਣੀਆਂ ਬਾਹਾਂ ’ਚ ਗਾਇਕ ਦਾ ਟੈਟੂ ਬਣਵਾਉਂਦੇ ਨਜ਼ਰ ਆਏ।ਗਾਇਕ ਦੀ ਮੌਤ ਦੇ ਬਾਅਦ ਉਸ ਦਾ ਗੋਲੀ ਗੀਤ ਸੱਚ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ’ਚ ਉਸ ਨੇ ਕਿਹਾ ਕਿ ਗੋਲੀ ਵਜੂ ਸੋਚੀ ਨਾ ਮੈਂ ਮਰ ਜਾਉਂਗਾ, ਯਾਰਾਂ ਦੀ ਬਾਹਾਂ ’ਤੇ ਮੇਰਾ ਟੈਟੂ ਬਣਨੇ। ਪ੍ਰਸ਼ੰਸਕ ਸਿੱਧੂ ਮੂਸੇਵਾਲਾ ਦੇ ਮੌਤ ਤੋਂ ਬਾਅਦ ਸ਼ਰਧਾਂਜਲੀ ਦੇ ਤੌਰ ’ਤੇ ਬਾਹਾਂ ’ਤੇ ਟੈਟੂ ਬਣਵਾ ਰਹੇ ਹਨ।

ਇਹ ਵੀ ਪੜ੍ਹੋ: ਆਖਰੀ ਵਾਰ ਮਾਂ ਨੇ ਵਾਹੇ ਸਿੱਧੂ ਦੇ ਵਾਲ ਤੇ ਪਿਓ ਨੇ ਬੰਨ੍ਹੀ ਪੱਗ (ਵੀਡੀਓ)

ਸਿੱਧੂ ਮੂਸੇਵਾਲਾ ਦਾ ਜਨਮ 17 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ’ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਸੋਸ਼ਲ ਮੀਡੀਆ ’ਤੇ ਸਿੱਧੂ ਦੀ ਕਾਫੀ ਫ਼ੈਨ ਫ਼ਾਲੋਇੰਗ ਸੀ। ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ’ਚ ਕਾਫੀ ਕ੍ਰੇਜ਼ ਮਿਲਿਆ। ਸਿੱਧੂ ਸਾਲ 2022 ’ਚ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਸਨ ਪਰ ਪੰਜਾਬ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


author

Anuradha

Content Editor

Related News