ਸੋਨੂੰ ਸੂਦ ਦੇ ਘਰ ਪਹੁੰਚ ਕੇ ਮਹਿਲਾ ਨੇ ਬੰਨ੍ਹੀਂ ਰੱਖੜੀ, ਪੈਰੀਂ ਹੱਥ ਲਾਉਣ ’ਤੇ ਇਹ ਸੀ ਅਦਾਕਾਰ ਦੀ ਪ੍ਰਤੀਕਿਰਿਆ

Thursday, May 27, 2021 - 01:57 PM (IST)

ਸੋਨੂੰ ਸੂਦ ਦੇ ਘਰ ਪਹੁੰਚ ਕੇ ਮਹਿਲਾ ਨੇ ਬੰਨ੍ਹੀਂ ਰੱਖੜੀ, ਪੈਰੀਂ ਹੱਥ ਲਾਉਣ ’ਤੇ ਇਹ ਸੀ ਅਦਾਕਾਰ ਦੀ ਪ੍ਰਤੀਕਿਰਿਆ

ਮੁੰਬਈ (ਬਿਊਰੋ)– ਦੇਸ਼ ਭਰ ’ਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਅਜਿਹੇ ’ਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੋਕਾਂ ਦੀ ਮਦਦ ਕਰਨ ’ਚ ਲੱਗੇ ਹੋਏ ਹਨ। ਉਹ ਲੋਕਾਂ ਤਕ ਮਦਦ ਪਹੁੰਚਾਉਣ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਉਥੇ ਲੋਕ ਵੀ ਉਨ੍ਹਾਂ ਦਾ ਖੂਬ ਸਮਰਥਨ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਦਿਓਰ ਦੇ ਵਿਆਹ ’ਚ ਨੱਚ ਲੈਣ ਦੇ’ ਗੀਤ ’ਤੇ ਸ਼ਹਿਨਾਜ਼ ਗਿੱਲ ਨੇ ਪਾਇਆ ਗਿੱਧਾ, ਵੀਡੀਓ ਹੋਈ ਵਾਇਰਲ

ਸੋਨੂੰ ਸੂਦ ਦੇ ਪ੍ਰਸ਼ੰਸਕ ਲਗਾਤਾਰ ਵੱਧ ਰਹੇ ਹਨ। ਉਨ੍ਹਾਂ ਦੇ ਕੰਮ ਨੂੰ ਪਸੰਦ ਕੀਤਾ ਜਾ ਰਿਹਾ ਹੈ। ਹਰ ਦਿਨ ਹਜ਼ਾਰਾਂ ਲੋਕ ਉਨ੍ਹਾਂ ਕੋਲੋਂ ਮਦਦ ਮੰਗਦੇ ਨਜ਼ਰ ਆਉਂਦੇ ਹਨ। ਉਥੇ ਸੋਨੂੰ ਵੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਮਦਦ ਹਾਸਲ ਕਰਕੇ ਲੋਕ ਉਨ੍ਹਾਂ ਨੂੰ ਮਿਲਣ ਵੀ ਪਹੁੰਚਦੇ ਹਨ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਸੋਨੂੰ ਸੂਦ ਦੇ ਘਰ ਦੇ ਬਾਹਰ ਇਕੱਠੇ ਹਨ ਤੇ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਉਹ ਸਾਰੇ ਸੋਨੂੰ ਸੂਦ ਨੂੰ ਇਕ ਵਾਰ ਮਿਲਣ ਦਾ ਇੰਤਜ਼ਾਰ ਕਰ ਰਹੇ ਸਨ। ਹਾਲ ਹੀ ’ਚ ਇਕ ਇੰਟਰਵਿਊ ’ਚ ਸੋਨੂੰ ਸੂਦ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਲੋਕਾਂ ਦੀ ਮਦਦ ਕਰਦਿਆਂ ਬੇਹੱਦ ਖੁਸ਼ੀ ਮਹਿਸੂਸ ਹੁੰਦੀ ਹੈ।

 
 
 
 
 
 
 
 
 
 
 
 
 
 
 
 

A post shared by The Dollywood Reporter (@thedollywoodreporters)

ਇਸ ਵਾਇਰਲ ਵੀਡੀਓ ’ਤੇ ਪ੍ਰਸ਼ੰਸਕ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਸੋਨੂੰ ਸਰ ਹਮੇਸ਼ਾ ਅੱਗੇ ਵਧਦੇ ਰਹੋ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਉਹ ਸਾਡੇ ਲਈ ਕਿਸੇ ਫ਼ਰਿਸ਼ਤੇ ਤੋਂ ਘੱਟ ਨਹੀਂ ਹਨ।’ ਉਥੇ ਇਕ ਯੂਜ਼ਰ ਨੇ ਲਿਖਿਆ, ‘ਹਰ ਕਿਸੇ ਨੂੰ ਉਨ੍ਹਾਂ ਵਾਂਗ ਮਦਦ ਲਈ ਸਾਹਮਣੇ ਆਉਣਾ ਚਾਹੀਦਾ ਹੈ।’

ਦੱਸਣਯੋਗ ਹੈ ਕਿ ਸੋਨੂੰ ਸੂਦ ਹਰ ਦਿਨ ਹਜ਼ਾਰਾਂ ਲੋਕਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਦੀ ਮਦਦ ਕਰਨ ਲਈ ‘ਸੂਦ ਚੈਰਿਟੀ ਫਾਊਂਡੇਸ਼ਨ’ ਦੇ ਨਾਂ ਨਾਲ ਆਪਣੀ ਸੰਸਥਾ ਵੀ ਬਣਾਈ ਹੈ। ਉਨ੍ਹਾਂ ਨੇ ਹਾਲ ਹੀ ’ਚ ਲੋਕਾਂ ਦੀ ਮਦਦ ਲਈ ਇਕ ਟੈਲੀਗ੍ਰਾਮ ਐਪ ਵੀ ਲਾਂਚ ਕੀਤੀ ਹੈ।

ਨੋਟ– ਸੋਨੂੰ ਸੂਦ ਦੀ ਇਸ ਵੀਡੀਓ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News