ਸ਼ਾਹਰੁਖ ਖਾਨ ਦੀ ''ਡਾਨ 3'' ''ਚ ਹੋਵੇਗੀ ਵਾਪਸੀ? ਪਰ ਫਰਹਾਨ ਅਖਤਰ ਅੱਗੇ ਰੱਖੀ ਇਹ ਵੱਡੀ ਸ਼ਰਤ!
Saturday, Jan 17, 2026 - 10:14 AM (IST)
ਮੁੰਬਈ - ਫਰਹਾਨ ਅਖਤਰ ਦੀ ਮਸ਼ਹੂਰ ਫ੍ਰੈਂਚਾਈਜ਼ੀ 'ਡਾਨ 3' ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ਵਿਚ ਹੈ। ਪਹਿਲਾਂ ਖਬਰਾਂ ਆਈਆਂ ਸਨ ਕਿ ਰਣਵੀਰ ਸਿੰਘ ਇਸ ਫਿਲਮ ਵਿਚ ਮੁੱਖ ਭੂਮਿਕਾ ਨਿਭਾਉਣਗੇ ਪਰ ਹੁਣ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਕਿ ਰਣਵੀਰ ਸਿੰਘ ਨੇ ਇਸ ਫਿਲਮ ਨੂੰ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਚਰਚਾ ਤੇਜ਼ ਹੋ ਗਈ ਹੈ ਕਿ ਸ਼ਾਹਰੁਖ ਖਾਨ ਇਕ ਵਾਰ ਫਿਰ 'ਡਾਨ' ਦੇ ਕਿਰਦਾਰ ਵਿਚ ਵਾਪਸੀ ਕਰ ਸਕਦੇ ਹਨ।
ਸ਼ਾਹਰੁਖ ਖਾਨ ਨੇ ਰੱਖੀ ਸ਼ਰਤ
ਇਕ ਰਿਪੋਰਟ ਦੇ ਅਨੁਸਾਰ, ਸ਼ਾਹਰੁਖ ਖਾਨ ਨੇ ਫਿਲਮ ਵਿਚ ਵਾਪਸੀ ਕਰਨ ਲਈ ਡਾਇਰੈਕਟਰ ਫਰਹਾਨ ਅਖਤਰ ਦੇ ਸਾਹਮਣੇ ਇਕ ਸ਼ਰਤ ਰੱਖੀ ਹੈ, ਸ਼ਰਤ ਇਹ ਕਿ ਉਹ ਇਸ ਫਿਲਮ ਵਿਚ ਉਦੋਂ ਹੀ ਕੰਮ ਕਰਨਗੇ ਜੇਕਰ 'ਜਵਾਨ' ਫਿਲਮ ਦੇ ਡਾਇਰੈਕਟਰ ਐਟਲੀ ਵੀ 'ਡਾਨ 3' ਦਾ ਹਿੱਸਾ ਬਣਨਗੇ। ਹਾਲਾਂਕਿ, ਅਜੇ ਤੱਕ ਫਿਲਮ ਦੀ ਟੀਮ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ 'ਡਾਨ' ਅਤੇ 'ਡਾਨ 2' ਦੇ ਮੁੱਖ ਹੀਰੋ ਸਨ।
ਹੀਰੋਇਨ ਅਤੇ ਵਿਲਨ ਨੂੰ ਲੈ ਕੇ ਵੀ ਹੋਏ ਬਦਲਾਅ
ਫਿਲਮ ਦੀ ਸਟਾਰਕਾਸਟ ਵਿਚ ਸਿਰਫ ਹੀਰੋ ਹੀ ਨਹੀਂ, ਸਗੋਂ ਹੀਰੋਇਨ ਨੂੰ ਲੈ ਕੇ ਵੀ ਬਦਲਾਅ ਦੀਆਂ ਖਬਰਾਂ ਹਨ। ਪਹਿਲਾਂ ਕਿਆਰਾ ਅਡਵਾਨੀ ਨੂੰ ਰਣਵੀਰ ਸਿੰਘ ਦੇ ਆਪੋਜ਼ਿਟ ਲਿਆ ਜਾਣਾ ਸੀ, ਪਰ ਹੁਣ ਕਿਹਾ ਜਾ ਰਿਹਾ ਹੈ ਕਿ ਕਿਆਰਾ ਦੀ ਜਗ੍ਹਾ ਕ੍ਰਿਤੀ ਸੈਨਨ ਮੁੱਖ ਭੂਮਿਕਾ ਨਿਭਾਏਗੀ। ਜਿੱਥੋਂ ਤੱਕ ਫਿਲਮ ਦੇ ਵਿਲਨ ਦਾ ਸਵਾਲ ਹੈ, ਰਿਪੋਰਟਾਂ ਅਨੁਸਾਰ ਇਸ ਰੋਲ ਲਈ ਵਿਕਰਾਂਤ ਮੈਸੀ ਅਤੇ ਵਿਜੇ ਦੇਵਰਕੋਂਡਾ ਨਾਲ ਸੰਪਰਕ ਕੀਤਾ ਗਿਆ ਸੀ। ਪਰ ਇਨ੍ਹਾਂ ਦੋਵਾਂ ਅਦਾਕਾਰਾਂ ਨੇ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਵਿਚ ਵਿਲਨ ਦੇ ਰੂਪ ਵਿੱਚ ਕੌਣ ਨਜ਼ਰ ਆਵੇਗਾ।
Related News
10 ਸਾਲ ਦੀ ਲੰਬੀ ਬ੍ਰੇਕ ਤੋਂ ਬਾਅਦ ਬਾਲੀਵੁੱਡ 'ਚ ਦੁਬਾਰਾ ਐਂਟਰੀ ਮਾਰਨ ਜਾ ਰਿਹਾ ਇਹ ਅਦਾਕਾਰ ! ਜਿੱਤ ਚੁੱਕੈ Best Debu
