ਈਡੀ ਦੀ ਸਖ਼ਤੀ ਤੋਂ ਬਾਅਦ ਜੈਕਲੀਨ ਲਈ ਸਲਮਾਨ ਦਾ ਵੱਡਾ ਫ਼ੈਸਲਾ, ਚੁੱਕਿਆ ਇਹ ਕਦਮ

Monday, Dec 06, 2021 - 02:25 PM (IST)

ਈਡੀ ਦੀ ਸਖ਼ਤੀ ਤੋਂ ਬਾਅਦ ਜੈਕਲੀਨ ਲਈ ਸਲਮਾਨ ਦਾ ਵੱਡਾ ਫ਼ੈਸਲਾ, ਚੁੱਕਿਆ ਇਹ ਕਦਮ

ਨਵੀਂ ਦਿੱਲੀ (ਬਿਊਰੋ) : ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਿੱਥੇ ਐਤਵਾਰ ਨੂੰ ਉਸ ਨੂੰ ਦੇਸ਼ ਨਾ ਛੱਡਣ ਦੀ ਸਲਾਹ ਦੇ ਕੇ ਮੁੰਬਈ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਹੁਣ ਖ਼ਬਰ ਆ ਰਹੀ ਹੈ ਕਿ ਕਨਮੈਨ ਮਨੀ ਲਾਂਡਰਿੰਗ ਮਾਮਲੇ 'ਚ ਸਖ਼ਤੀ ਤੋਂ ਬਾਅਦ ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖ਼ਾਨ ਉਨ੍ਹਾਂ ਨੂੰ ਆਪਣੇ ਗਰੁੱਪ 'ਦਿ-ਬੈਂਗ' ਤੋਂ ਹਟਾਉਣ ਬਾਰੇ ਸੋਚ ਰਹੇ ਹਨ।
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਅਨੁਸਾਰ, ਨਵੇਂ ਘਟਨਾਕ੍ਰਮ ਦੇ ਮੱਦੇਨਜ਼ਰ ਅਦਾਕਾਰਾ ਦੇ ਵਿਦੇਸ਼ ਯਾਤਰਾ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਖ਼ਬਰਾਂ 'ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੈਕਲੀਨ ਮੁਸੀਬਤ 'ਚ ਹੈ। ਉਸ ਨੂੰ ਆਉਣ ਵਾਲੇ ਹਫ਼ਤਿਆਂ 'ਚ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਕਈ ਵਾਰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ ਅਤੇ ਉਸ 'ਤੇ ਮੁੰਬਈ ਤੋਂ ਬਾਹਰ ਘੁੰਮਣ 'ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।

ਡੇਜ਼ੀ ਸ਼ਾਹ ਲੈ ਸਕਦੀ ਹੈ ਜੈਕਲੀਨ ਦੀ ਥਾਂ
ਇਸ ਦੌਰਾਨ ਸਲਮਾਨ ਨੇ ਰਿਆਦ 'ਚ ਸ਼ੁਰੂ ਹੋਣ ਵਾਲੇ ਕੰਸਰਟ ਲਈ ਜੈਕਲੀਨ ਦੀ ਜਗ੍ਹਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਅਦਾਕਾਰਾ ਡੇਜ਼ੀ ਸ਼ਾਹ ਜੈਕਲੀਨ ਦੀ ਥਾਂ ਲੈ ਸਕਦੀ ਹੈ ਪਰ ਸ਼ਨੀਵਾਰ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਵੈਂਟ ਦਾ ਇੱਕ ਪੋਸਟਰ ਸਾਂਝਾ ਕੀਤਾ, ਜਿਸ 'ਚ ਉਹ ਸਲਮਾਨ ਅਤੇ ਦਿ-ਬੈਂਗ ਦੇ ਹੋਰ ਸਾਥੀਆਂ ਨਾਲ ਦਿਖਾਈ ਦੇ ਰਹੀ ਹੈ।

ਦੱਸ ਦੇਈਏ ਕਿ ਦਿ-ਬੈਂਗ ਸਲਮਾਨ ਦਾ ਇੱਕ ਸਮੂਹ ਹੈ, ਜੋ ਵਿਦੇਸ਼ਾਂ 'ਚ ਆਯੋਜਿਤ ਪ੍ਰੋਗਰਾਮਾਂ 'ਚ ਹਿੱਸਾ ਲੈਂਦਾ ਹੈ ਅਤੇ ਆਪਣੀ ਪਰਫਾਰਮੈਂਸ ਦਿੰਦਾ ਹੈ। ਅਦਾਕਾਰ ਇਸ ਹਫ਼ਤੇ ਦੇ ਅੰਤ 'ਚ ਆਪਣੇ ਰਿਆਦ ਸਮਾਗਮ ਲਈ ਰਵਾਨਾ ਹੋ ਸਕਦੇ ਹਨ। ਇਸ 'ਚ ਉਨ੍ਹਾਂ ਨਾਲ ਆਯੂਸ਼ ਸ਼ਰਮਾ, ਪ੍ਰਭੂਦੇਵਾ, ਸੁਨੀਲ ਗਰੋਵਰ, ਸਾਈ ਮਾਂਜਰੇਕਰ, ਕਮਲ ਖਾਨ ਅਤੇ ਸ਼ਿਲਪਾ ਸ਼ੈੱਟੀ ਵਰਗੇ ਕਈ ਸਿਤਾਰੇ ਸ਼ਾਮਲ ਹਨ। ਹਾਲ ਹੀ 'ਚ ਸੁਰੇਸ਼ ਚੰਦਰਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਪਰ ਅਦਾਕਾਰਾ ਨੇ ਉਸ ਨੂੰ ਡੇਟ ਕਰਨ ਤੋਂ ਇਨਕਾਰ ਕੀਤਾ ਹੈ।

ਜੇਕਰ ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬੈਕ ਟੂ ਬੈਕ ਕਈ ਫ਼ਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਅਭਿਨੇਤਾ ਜਲਦ ਹੀ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਸਰਕਸ' 'ਚ ਰਣਵੀਰ ਸਿੰਘ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਅਕਸ਼ੈ ਕੁਮਾਰ ਦੀ ਫ਼ਿਲਮ 'ਰਾਮ ਸੇਤੂ' ਅਤੇ 'ਬੱਚਨ ਪਾਂਡੇ' 'ਚ ਵੀ ਨਜ਼ਰ ਆਵੇਗੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News