ਕੀ ਹੁਣ ਹਿਨਾ ਖ਼ਾਨ ਨਾਲ ਵਿਆਹ ਕਰਨਗੇ ਰੌਕੀ ਜੈਸਵਾਲ? ਜਵਾਬ ਸੁਣ ਫੈਨਜ਼ ਹੋਏ ਭਾਵੁਕ

Friday, Jul 05, 2024 - 11:25 AM (IST)

ਕੀ ਹੁਣ ਹਿਨਾ ਖ਼ਾਨ ਨਾਲ ਵਿਆਹ ਕਰਨਗੇ ਰੌਕੀ ਜੈਸਵਾਲ? ਜਵਾਬ ਸੁਣ ਫੈਨਜ਼ ਹੋਏ ਭਾਵੁਕ

ਮੁੰਬਈ- 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਅਕਸ਼ਰਾ ਉਰਫ ਹਿਨਾ ਖ਼ਾਨ ਇੱਕ ਮਹਿੰਗੀ ਟੀ.ਵੀ. ਅਦਾਕਾਰਾ ਹੈ। ਹਿਨਾ ਆਪਣੇ ਐਕਟਿੰਗ ਕਰੀਅਰ ਤੋਂ ਜ਼ਿਆਦਾ ਆਪਣੀ ਲਵ ਲਾਈਫ ਲਈ ਸੁਰਖੀਆਂ 'ਚ ਰਹਿੰਦੀ ਹੈ। ਹਿਨਾ 11 ਸਾਲਾਂ ਤੋਂ ਰੌਕੀ ਜੈਸਵਾਲ ਨੂੰ ਡੇਟ ਕਰ ਰਹੀ ਹੈ। ਹਾਲਾਂਕਿ 36 ਸਾਲ ਦੀ ਹਿਨਾ ਖ਼ਾਨ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ। ਇਸ ਬਾਰੇ ਵੀ ਅਕਸਰ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਉਠਾਏ ਜਾਂਦੇ ਹਨ। ਇਸ ਦੇ ਨਾਲ ਹੀ ਇਹ ਦੋਵੇਂ ਵੱਖ-ਵੱਖ ਧਰਮਾਂ ਨਾਲ ਸਬੰਧਤ ਹੋਣ ਕਾਰਨ ਕਾਫੀ ਟ੍ਰੋਲ ਹੁੰਦੇ ਹਨ। ਹੁਣ ਹਿਨਾ ਦੀ ਬੀਮਾਰੀ ਤੋਂ ਬਾਅਦ ਰੌਕੀ ਨਾਲ ਉਨ੍ਹਾਂ ਦਾ ਰਿਸ਼ਤਾ ਚੱਲੇਗਾ ਜਾਂ ਨਹੀਂ? ਨੈਟਿਜ਼ਮ ਇਸ ਨੂੰ ਲੈ ਕੇ ਕਈ ਸਵਾਲ ਉਠਾ ਰਹੇ ਹਨ। ਹੁਣ ਰੌਕੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। 

ਇਹ ਵੀ ਪੜ੍ਹੋ- ਅਦਾਕਾਰਾ ਰਸ਼ਮਿਕਾ ਮੰਡਾਨਾ ਬਣੀ 'CMF by Nothing' ਬ੍ਰਾਂਡ ਦੀ ਅੰਬੈਸਡਰ

ਰਿਪੋਰਟ ਮੁਤਾਬਕ ਹਿਨਾ ਖ਼ਾਨ ਦੀ ਬੀਮਾਰੀ ਅਤੇ ਵਿਆਹ ਨੂੰ ਲੈ ਕੇ ਰੌਕੀ ਜੈਸਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਇੰਨਾ ਹਲਕਾ ਨਹੀਂ ਹੈ। ਉਹ ਹਿਨਾ ਦੇ ਠੀਕ ਹੋਣ ਤੱਕ  ਇੰਤਜ਼ਾਰ ਕਰਣਗੇ। ਉਨ੍ਹਾਂ ਨੂੰ ਵਿਆਹ ਕਰਨ ਦੀ ਕੋਈ ਜਲਦੀ ਨਹੀਂ ਹੈ। ਰੌਕੀ ਨੇ ਕਿਹਾ ਕਿ ਦੋਵੇਂ ਇੱਕਠੇ ਹਨ ਅਤੇ ਇੱਕਠੇ ਰਹਿਣਗੇ। ਹੁਣ ਰੌਕੀ ਦੇ ਇਸ ਫੈਸਲੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।ਮੀਡੀਆ ਰਿਪੋਰਟਾਂ ਮੁਤਾਬਕ ਹਿਨਾ-ਰੌਕੀ ਕੀ ਮੁਲਾਕਾਤ ਟੀਵੀ-ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੇ ਸੈੱਟ ‘ਤੇ ਹੋਈ ਸੀ। ਹਿਨਾ ਇਸ ਸ਼ੋਅ ਦੀ ਮੁੱਖ ਅਦਾਕਾਰਾ ਸੀ। ਉਹ ਇਸ ਸ਼ੋਅ ਦੇ ਸੁਪਰਵਾਈਜ਼ਿੰਗ ਪ੍ਰਡਿਊਸਰ ਸਨ। ਦੋਵਾਂ ਦੀ ਲਵ ਸਟੋਰੀ ਇਸ ਸ਼ੋਅ ਦੇ ਸੈੱਟ ਤੋਂ ਸ਼ੁਰੂ ਹੋਈ ਹੈ।

ਇਹ ਵੀ ਪੜ੍ਹੋ- ਟੀਮ ਇੰਡੀਆ ਦੀ ਦੇਸ਼ ਵਾਪਸੀ ਕਰਨ 'ਤੇ ਬਾਲੀਵੁੱਡ ਸਿਤਾਰਿਆਂ ਨੇ ਕੀਤਾ ਅਣੋਖੇ ਅੰਦਾਜ਼ 'ਚ ਸਵਾਗਤ

ਹਿਨਾ ਅਤੇ ਰੌਕੀ ਨੂੰ ਅਕਸਰ ਇੱਕ ਦੂਜੇ ਨਾਲ ਸਮਾਂ ਬਿਤਾਉਂਦੇ ਦੇਖਿਆ ਗਿਆ ਹੈ।ਰੌਕੀ ਨੇ ਹਿਨਾ ਖਾਨ ਨਾਲ ਵਿਆਹ ਬਾਰੇ ਕਿਹਾ ਸੀ ਕਿ ਉਹ ਹਿਨਾ ਖਾਨ ਨਾਲ ਲਿਵ-ਇਨ ਰਿਲੇਸ਼ਨਸਿਪ 'ਚ ਰਹਿ ਕੇ ਕਾਫੀ ਖੁਸ਼ ਹਨ। ਉਨ੍ਹਾਂ ਨੂੰ ਯਕੀਨੀ ਤੌਰ 'ਤੇ ਕੋਈ ਸਮਾਜਿਕ ਟੈਗ ਨਹੀਂ ਚਾਹੀਦਾ ਹੈ। ਦੋਵੇਂ ਵਿਆਹ 'ਚ ਵਿਸ਼ਵਾਸ ਨਹੀਂ ਰੱਖਦੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਰੌਕੀ ਨਾਲ ਕਦੋਂ ਵਿਆਹ ਕਰਣਗੇ। ਇਸ ਦਾ ਜਵਾਬ ਦਿੰਦੇ ਹੋਏ ਹਿਨਾ ਨੇ ਕਿਹਾ ਕਿ ਅਸੀਂ ਦੋਵੇਂ ਮਾਨਸਿਕ ਤੌਰ 'ਤੇ ਪਤੀ-ਪਤਨੀ ਵਰਗੇ ਹਾਂ। ਸਾਨੂੰ ਦਿਖਾਵੇ ਦੀ ਕੋਈ ਲੋੜ ਨਹੀਂ ਹੈ।

ਇਹ ਵੀ ਪੜ੍ਹੋ- ਵਿਵੇਕ ਓਬਰਾਏ ਹੋਏ Bollywood Politics ਦਾ ਸ਼ਿਕਾਰ, ਅਦਾਕਾਰ ਨੇ ਕੀਤੇ ਕਈ ਵੱਡੇ ਖੁਲਾਸੇ

ਦੱਸ ਦੇਈਏ ਕਿ ਹਿਨਾ ਖ਼ਾਨ ਆਪਣੀ ਬੀਮਾਰੀ ਦਾ ਇਲਾਜ ਕਰਵਾ ਰਹੀ ਹੈ। ਹਾਲ ਹੀ 'ਚ ਉਨ੍ਹਾਂ ਦੀ ਕੀਮੋਥੈਰਪੀ ਹੋਈ ਹੈ। ਇਹ ਉਨ੍ਹਾਂ ਲਈ ਬਿਲਕੁਲ ਵੀ ਆਸਾਨ ਨਹੀਂ ਸੀ। ਕੈਸਰ ਦੇ ਇਲਾਜ ਦੌਰਾਨ ਸਰੀਰ 'ਚ ਕਈ ਬਦਲਾਵ ਆਉਂਦੇ ਹਨ। ਇਸ ਦੇ ਸਾਈਡ ਇਫੈਕਟ ਕਾਫੀ ਖਤਰਨਾਕ ਹੁੰਦੇ ਹਨ ਜਿਸ ਨਾਲ ਇਨਸਾਨ ਦੇ ਵਾਲ ਵੀ ਝੜ ਜਾਂਦੇ ਹਨ। ਅਹਿਜੇ ਵਿੱਚ ਹਿਨਾ ਖਾਨ ਨੇ ਹਿੰਮਤ ਵਿਖਾਈ ਅਤੇ ਆਪਣੇ ਵਾਲ ਕਟਵਾ ਲਏ।


author

Priyanka

Content Editor

Related News