ਗੁਜਰਾਤ ''ਚ ਆਮਿਰ ਖ਼ਾਨ ਨੂੰ ਸ਼ੇਰ ਵੇਖਣੇ ਪਏ ਮਹਿੰਗੇ, ਫਸੇ ਕਸੂਤੇ

12/31/2020 9:59:18 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਗੁਜਰਾਤ 'ਚ ਆਪਣੇ ਪਰਿਵਾਰ ਨਾਲ ਛੁੱਟੀਆਂ 'ਤੇ ਗਏ ਹੋਏ ਹਨ ਪਰ ਇਸ ਦੌਰਾਨ ਉਹ ਵੱਡੀ ਮੁਸੀਬਤ 'ਚ ਫਸ ਗਏ ਹਨ। ਜੰਗਲੀ ਜੀਵਣ ਕਾਰਕੁਨਾਂ ਨੇ ਆਮਿਰ ਖ਼ਾਨ ਖ਼ਿਲਾਫ਼ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ 'ਚ ਆਮਿਰ ਖ਼ਾਨ 'ਤੇ ਗਿਰ ਦੇ ਜੰਗਲਾਂ 'ਚ ਸੀਮਤ ਥਾਂਵਾਂ 'ਤੇ ਘੁੰਮਣ ਦਾ ਦੋਸ਼ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਮਿਰ ਖ਼ਾਨ ਇਨ੍ਹਾਂ ਥਾਂਵਾਂ 'ਚ ਸ਼ੇਰ ਨੂੰ ਦੇਖਣ ਗਏ ਸਨ।

ਜਾਣਕਾਰੀ ਮੁਤਾਬਕ ਗੁਜਰਾਤ ਦੇ ਪੋਰਬੰਦਰ ਜ਼ਿਲ੍ਹੇ ਦੇ ਵਾਈਲਡ ਲਾਈਫ ਵਾਰਡ ਦੇ ਮੈਂਬਰ ਭਾਨੂ ਓਡੇਰਾ ਨੇ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਵਿਕਰਮਨਾਥ ਨੂੰ ਪੱਤਰ ਲਿਖ ਕੇ ਆਮਿਰ ਖ਼ਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਭਾਨੂ ਓਡੇਰਾ ਨੇ ਦੱਸਿਆ ਕਿ 'ਗਿਰ 'ਚ ਸ਼ੇਰ ਲਈ ਟ੍ਰੈਕਰ ਰੱਖੇ ਜਾਂਦੇ ਹਨ, ਕਈ ਵਾਰ ਅਜਿਹਾ ਹੁੰਦਾ ਹੈ ਕਿ ਸੈਲਾਨੀ ਇਕੋ ਰਸਤੇ 'ਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਇੱਕ ਵੀ ਸ਼ੇਰ ਵੇਖਣ ਨੂੰ ਨਹੀਂ ਮਿਲਦਾ। ਜਦੋਂਕਿ 13 ਸ਼ੇਰ ਆਮਿਰ ਖ਼ਾਨ ਦੇ ਟ੍ਰੈਕਰ 'ਤੇ ਤੁਰਦੇ ਵੇਖੇ ਗਏ, ਉਹ ਵੀ ਸਵੇਰੇ ਅਜਿਹਾ ਕਦੇ ਨਹੀਂ ਹੁੰਦਾ।'

PunjabKesari

ਇਸ ਦੇ ਬਾਰੇ ਭਾਨੂ ਓਡੇਰਾ ਨੇ ਪੱਤਰ 'ਚ ਕਿਹਾ ਕਿ ਆਮਿਰ ਖ਼ਾਨ ਦੇ ਰਸਤੇ 'ਤੇ 13 ਸ਼ੇਰ ਅਤੇ ਸ਼ੇਰਣੀਆਂ ਨੂੰ ਰੋਕਣ ਲਈ ਰੇਡੀਓ ਕਾਲਰਾਂ ਰਾਹੀਂ ਬੰਧਕ ਬਣਾਇਆ ਗਿਆ ਸੀ। ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਆਮਿਰ ਖ਼ਾਨ ਅਤੇ ਤਕਰੀਬਨ 50 ਲੋਕਾਂ ਦਾ ਕਾਫ਼ਲਾ ਉਨ੍ਹਾਂ ਨਾਲ ਸੀ। ਉਸ ਦੇ ਕਾਫ਼ਲੇ 'ਚ ਸ਼ਾਮਲ ਲੋਕ ਸਵੇਰ ਤੋਂ ਸ਼ਾਮ ਤੱਕ ਜੰਗਲ ਦੇ ਅੰਦਰ ਕਿਸੇ ਸੀਮਤ ਖ਼ੇਤਰ 'ਚ ਗਏ, ਜਿਸ ਲਈ ਸ਼ੇਰਾਂ ਨੂੰ ਬੰਦੀ ਬਣਾ ਲਿਆ ਗਿਆ।


sunita

Content Editor

Related News