ਹਰਭਜਨ ਸਿੰਘ ਦੇ ਕ੍ਰਿਕਟ ਤੋਂ ਸੰਨਿਆਸ ਲੈਣ 'ਤੇ ਭਾਵੁਕ ਹੋਈ ਪਤਨੀ ਗੀਤਾ, ਸਾਂਝੀ ਕੀਤੀ ਖ਼ਾਸ ਪੋਸਟ

Saturday, Dec 25, 2021 - 12:09 PM (IST)

ਹਰਭਜਨ ਸਿੰਘ ਦੇ ਕ੍ਰਿਕਟ ਤੋਂ ਸੰਨਿਆਸ ਲੈਣ 'ਤੇ ਭਾਵੁਕ ਹੋਈ ਪਤਨੀ ਗੀਤਾ, ਸਾਂਝੀ ਕੀਤੀ ਖ਼ਾਸ ਪੋਸਟ

ਮੁੰਬਈ- ਭਾਰਤੀ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ (24 ਦਸੰਬਰ) ਨੂੰ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇਸ ਗੱਲ ਦੀ ਜਾਣਕਾਰੀ ਭੱਜੀ ਨੇ ਪ੍ਰਸ਼ੰਸਕਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਦਿੱਤੀ। ਉਨ੍ਹਾਂ ਦੇ ਇਸ ਫ਼ੈਸਲੇ ਤੋਂ ਬਾਅਦ ਉਨ੍ਹਾਂ ਦੇ ਕੁਝ ਪ੍ਰਸ਼ੰਸਕ ਕਾਫੀ ਭਾਵੁਕ ਹੋ ਗਏ ਸਨ। ਉਧਰ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਵੀ ਭੱਜੀ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਫ਼ੈਸਲੇ ਨਾਲ ਕਾਫੀ ਭਾਵੁਕ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਖ਼ਾਸ ਨੋਟ ਵੀ ਲਿਖਿਆ ਹੈ।

PunjabKesari
ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਪਤੀ ਹਰਭਜਨ ਨਾਲ ਕਈ ਤਸਵੀਰਾਂ ਸਾਂਝੀਆਂ ਕਰ ਲਿਖਿਆ, 'ਮੈਨੂੰ ਪਤਾ ਹੈ ਕਿ ਤੁਸੀਂ ਇਸ ਪਲ ਦੀ ਕਦੋਂ ਤੋਂ ਉਡੀਕ ਕਰ ਰਹੇ ਸੀ। ਮਾਨਸਿਕ ਰੂਪ ਨਾਲ ਤਾਂ ਤੁਸੀਂ ਪਹਿਲੇ ਹੀ ਤੈਅ ਕਰ ਲਿਆ ਸੀ ਪਰ ਸਰੀਰਕ ਰੂਪ ਨਾਲ ਇਸ ਐਲਾਨ ਦੀਆਂ ਰਸਮਾਂ ਬਾਕੀ ਸਨ। ਅੱਜ ਮੈਂ ਇਹ ਕਹਿਣਾ ਚਾਹੁੰਦੀ ਹੈ ਕਿ ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ। ਤੁਸੀਂ ਆਪਣੇ ਕਰੀਅਰ 'ਚ ਬਹੁਤ ਕੁਝ ਹਾਸਲ ਕੀਤਾ ਹੈ'।

PunjabKesari
ਉਨ੍ਹਾਂ ਨੇ ਅੱਗੇ ਲਿਖਿਆ-'ਅੱਗੇ ਵਧਦੇ ਰਹਿਣ ਦਾ ਇਹ ਸਫ਼ਰ ਜਾਰੀ ਰਹੇਗਾ, ਜਿਥੇ ਕਾਫੀ ਚੀਜ਼ਾਂ ਤੁਹਾਡੀ ਉਡੀਕ ਕਰ ਰਹੀਆਂ ਹਨ। ਤੁਹਾਨੂੰ ਖੇਡਦੇ ਹੋਏ ਮੈਂ ਤੁਹਾਡੇ ਤਣਾਅ ਤੇ ਚਿੰਤਾ ਦੇ ਨਾਲ ਹੀ ਮਸਤੀ ਅਤੇ ਉਤਸ਼ਾਹ ਨੂੰ ਵੀ ਦੇਖਿਆ ਹੈ। ਤੁਹਾਡੇ ਇਸ ਸ਼ਾਨਦਾਰ ਕਰੀਅਰ ਦੇ ਲਈ ਵਧਾਈ।

PunjabKesari

23 ਸਾਲ ਤੱਕ ਖੇਡਣਾ ਆਸਾਨ ਨਹੀਂ ਹੁੰਦਾ। ਮੈਂ ਬਹੁਤ ਕਿਸਮਤ ਵਾਲੀ ਹਾਂ ਕਿ ਸਭ ਉਤਾਰ-ਚੜ੍ਹਾਅ ਦੌਰਾਨ ਤੁਹਾਡੇ ਨਾਲ ਰਹੀ। ਨਾਲ ਹੀ ਮੈਂ ਬਹੁਤ ਖੁਸ਼ ਹਾਂ ਕਿ ਸਾਡੀ ਧੀ ਹਿਨਾਯਾ ਨੇ ਪਾਪਾ ਨੂੰ ਸਟੇਡੀਅਮ 'ਚ ਖੇਡਦੇ ਹੋਏ ਦੇਖਿਆ ਹੈ'।

PunjabKesari
ਬੀਤੇ ਸ਼ੁੱਕਰਵਾਰ ਨੂੰ ਹਰਭਜਨ ਸਿੰਘ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਹੋਏ ਲਿਖਿਆ-'ਸਭ ਚੰਗੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਹਨ ਅਤੇ ਅੱਜ ਮੈਂ ਖੇਡ ਤੋਂ ਵਿਦਾ ਲੈ ਰਿਹਾ ਹਾਂ ਜਿਸ ਨੇ ਮੈਨੂੰ ਜੀਵਨ 'ਚ ਸਭ ਕੁਝ ਦਿੱਤਾ ਹੈ। ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ 23 ਸਾਲ ਦੀ ਲੰਬੀ ਯਾਤਰਾ ਨੂੰ ਸੁੰਦਰ ਅਤੇ ਯਾਦਗਾਰ ਬਣਾਇਆ। ਤੁਹਾਡਾ ਦਿਲ ਤੋਂ ਸ਼ੁੱਕਰੀਆਂ'।

PunjabKesari
ਤੁਹਾਨੂੰ ਦੱਸ ਦੇਈਏ ਕਿ ਹਰਭਜਨ ਸਿੰਘ ਨੇ ਗੀਤਾ ਨੂੰ ਇਕ ਗਾਣੇ 'ਵੋ ਅਜਨਬੀ' 'ਚ ਦੇਖਿਆ ਅਤੇ ਉਨ੍ਹਾਂ ਨੂੰ ਅਦਾਕਾਰਾ ਨਾਲ ਪਿਆਰ ਹੋ ਗਿਆ ਹੈ। ਇਸ ਤੋਂ ਬਾਅਦ ਦੋਵਾਂ ਦੀ ਲਵ ਸਟੋਰੀ ਦੀ ਸ਼ੁਰੂਆਤ ਹੋਈ ਤੇ ਦੋਵਾਂ ਨੇ ਅਕਤੂਬਰ 2015 'ਚ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਹੁਣ ਇਹ ਜੋੜਾ ਦੋ ਬੱਚਿਆਂ (ਇਕ ਪੁੱਤਰ ਅਤੇ ਇਕ ਧੀ) ਦਾ ਮਾਤਾ-ਪਿਤਾ ਬਣ ਗਿਆ ਹੈ। 

PunjabKesari

PunjabKesariPunjabKesariPunjabKesariPunjabKesari


author

Aarti dhillon

Content Editor

Related News