ਕੈਨੇਡੀਅਨ ਰੈਪਰ ਡਰੇਕ ਦੀ ਇਤਰਾਜ਼ਯੋਗ ਵੀਡੀਓ ਦਾ ਜਾਣੋ ਕੀ ਹੈ ਪੂਰਾ ਸੱਚ

Thursday, Feb 08, 2024 - 12:52 PM (IST)

ਕੈਨੇਡੀਅਨ ਰੈਪਰ ਡਰੇਕ ਦੀ ਇਤਰਾਜ਼ਯੋਗ ਵੀਡੀਓ ਦਾ ਜਾਣੋ ਕੀ ਹੈ ਪੂਰਾ ਸੱਚ

ਐਂਟਰਟੇਨਮੈਂਟ ਡੈਸਕ : ਕੈਨੇਡੀਅਨ ਰੈਪਰ ਡਰੇਕ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਕਾਫ਼ੀ ਇਤਰਾਜ਼ਯੋਗ ਹੈ। ਡਰੇਕ ਦੀ ਵੀਡੀਓ ਨੂੰ ਵੇਖਣ ਤੋਂ ਬਾਅਦ ਸਾਰੇ ਫੈਨਜ਼ ਦੇ ਹੋਸ਼ ਉੱਡ ਗਏ। ਦਰਅਸਲ, ਰੈਪਰ ਡਰੇਕ ਦਾ ਨਿੱਜੀ ਵੀਡੀਓ ਟਵਿੱਟਰ 'ਤੇ ਲੀਕ ਹੋਇਆ ਹੈ, ਜਿਸ 'ਚ ਰੈਪਰ ਦੀ ਤਰ੍ਹਾਂ ਦਿਖਾਈ ਦੇਣ ਵਾਲਾ ਇਕ ਵਿਅਕਤੀ ਆਪਣੇ ਬੈੱਡ 'ਤੇ ਅੱਧ-ਨਗਨ ਬੈਠਾ ਹੈ ਅਤੇ ਫੋਨ 'ਤੇ ਖ਼ੁਦ ਦਾ ਹੀ ਵੀਡੀਓ ਬਣਾ ਰਿਹਾ ਹੈ।

PunjabKesari

ਦੱਸ ਦੇਈਏ ਕਿ ਵੀਡੀਓ 'ਚ ਡਰੇਕ ਦੇ ਕਈ ਹਮਸ਼ਕਲ ਵੇਖਣ ਨੂੰ ਮਿਲੇ ਹਨ। ਅਜਿਹੇ 'ਚ ਸੰਭਵ ਹੈ ਕਿ ਵੀਡੀਓ 'ਚ ਦਿਖਾਈ ਦੇਣ ਵਾਲਾ ਵਿਅਕਤੀ ਰੈਪਰ ਡਰੇਕ ਨਾ ਹੋਵੇ ਪਰ ਵੀਡੀਓ ਦੇਖ ਕੇ ਇਹ ਕਹਿਣਾ ਬਹੁਤ ਮੁਸ਼ਕਲ ਹੈ, ਕਿਉਂਕਿ ਇਸ 'ਚ ਨਜ਼ਰ ਆ ਰਿਹਾ ਵਿਅਕਤੀ ਬਿਲਕੁੱਲ ਡਰੇਕ ਵਰਗਾ ਹੀ ਲੱਗ ਰਿਹਾ ਹੈ। ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਯੂਜ਼ਰਸ ਇਸ ਵੀਡੀਓ ਦਾ ਮਜ਼ਾਕ ਉਡਾ ਰਹੇ ਹਨ ਅਤੇ ਕਈ ਕਹਿੰਦੇ ਹਨ ਕਿ 'ਤੌਬਾ ਤੌਬਾ ਸਾਰਾ ਮੂਡ ਖਰਾਬ ਹੋ ਗਿਆ।'

 

ਦੱਸਣਯੋਗ ਹੈ ਕਿ ਰੌਸ ਨੇ ਵੀਡੀਓ ਰਿਕਾਰਡਿੰਗ ਦੇਖਣ ਤੋਂ ਬਾਅਦ ਰੈਪਰ ਡਰੇਕ ਨੂੰ ਇੱਕ ਵੌਇਸ ਸੰਦੇਸ਼ ਭੇਜਿਆ। ਇਸ ਵਾਇਸ ਨੋਟ 'ਚ ਉਸ ਨੇ ਵਾਇਰਲ ਵੀਡੀਓ ਦੇ ਸਬੰਧ 'ਚ ਡਰੇਕ ਨੂੰ ਕਿਹਾ, ''ਅਸੀਂ ਉਹ ਵੀਡੀਓ ਦੇਖਿਆ ਹੈ, ਇਹ ਕ੍ਰੈਜ਼ੀ ਹੈ ਭਾਈ। ਤੁਹਾਡੇ ਕੋਲ ਚੰਗੀ ਆਵਾਜ਼ ਹੈ, ਤੁਸੀਂ ਵਧੀਆ ਪਰਫਾਰਮ ਕਰਦੇ ਹੋ, ਤੁਸੀਂ ਜਿਸ ਤਰ੍ਹਾਂ ਦੇ ਹੋ ਸ਼ਾਨਦਾਰ ਹੋ। ਇਹ ਇੱਕ ਅਸੀਸ ਹੈ ਕਿ ਤੁਸੀਂ ਪਹਿਲੇ ਨੰਬਰ 'ਤੇ ਹੋ। ਖਾਸ ਗੱਲ ਇਹ ਹੈ ਕਿ ਡਰੇਕ ਨੇ ਵੀ ਰੌਸ ਦਾ ਜਵਾਬ ਦਿੱਤਾ। ਰੌਸ ਦੇ ਅਨੁਸਾਰ, ਡਰੇਕ ਨੇ ਉਸ ਨੂੰ 8 ਹੱਸਣ ਵਾਲੇ ਇਮੋਜੀ ਭੇਜੇ।'' 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News