‘ਗਦਰ 2’ ਦੀ ਸਕਸੈੱਸ ਪਾਰਟੀ ਤੋਂ ਕਿਉਂ ਦੂਰ ਰਹੇ ਅਕਸ਼ੇ ਕੁਮਾਰ? ਜਾਣੋ ਅਸਲ ਕਾਰਨ
Monday, Sep 04, 2023 - 05:35 PM (IST)

ਮੁੰਬਈ (ਬਿਊਰੋ)– ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਦੀ ਸਕਸੈੱਸ ਪਾਰਟੀ ’ਚ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਸ਼ਾਮਲ ਹੋਏ। ਸ਼ਾਹਰੁਖ, ਸਲਮਾਨ, ਆਮਿਰ, ਸੰਜੇ ਦੱਤ, ਅਭਿਸ਼ੇਕ ਬੱਚਨ, ਵਿੱਕੀ ਕੌਸ਼ਲ, ਸਿਧਾਰਥ ਮਲਹੋਤਰਾ, ਅਜੇ ਦੇਵਗਨ ਸਮੇਤ ਕਈ ਸਿਤਾਰੇ ਇਸ ਪਾਰਟੀ ਦਾ ਹਿੱਸਾ ਬਣੇ। ਮੁੰਬਈ ’ਚ ਦੇਰ ਰਾਤ ਤੱਕ ਚੱਲੀ ਇਸ ਪਾਰਟੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਪਰ ਇਸ ਸਕਸੈੱਸ ਪਾਰਟੀ ’ਚ ਅਕਸ਼ੇ ਕੁਮਾਰ ਕਿਤੇ ਨਜ਼ਰ ਨਹੀਂ ਆਏ। ਹੁਣ ਲੋਕ ਸੋਸ਼ਲ ਮੀਡੀਆ ’ਤੇ ਲਗਾਤਾਰ ਪੁੱਛ ਰਹੇ ਹਨ ਕਿ ਅਕਸ਼ੇ ਕੁਮਾਰ ਇਸ ਪਾਰਟੀ ਦਾ ਹਿੱਸਾ ਕਿਉਂ ਨਹੀਂ ਸਨ?
ਸੰਨੀ ਦਿਓਲ ਦੀ ‘ਗਦਰ 2’ ਤੇ ਅਕਸ਼ੇ ਕੁਮਾਰ ਦੀ ‘OMG 2’ ਇਕੋ ਸਮੇਂ ਰਿਲੀਜ਼ ਹੋਈਆਂ ਸਨ। ਟੱਕਰ ਦੇ ਬਾਵਜੂਦ ਅਕਸ਼ੇ ਦੀ ਫ਼ਿਲਮ ਨੇ ਬਾਕਸ ਆਫਿਸ ’ਤੇ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਸੀ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸਕਾਈ ਫੋਰਸ’ ਦੀ ਸ਼ੂਟਿੰਗ ਕਰ ਰਹੇ ਹਨ। ਇਹ ਸ਼ੂਟਿੰਗ ਲਖਨਊ ’ਚ ਚੱਲ ਰਹੀ ਹੈ। ਇਹੀ ਕਾਰਨ ਸੀ ਕਿ ਅਕਸ਼ੇ ਕੁਮਾਰ ‘ਗਦਰ 2’ ਦੀ ਸਕਸੈੱਸ ਪਾਰਟੀ ਦਾ ਹਿੱਸਾ ਨਹੀਂ ਬਣ ਸਕੇ।
ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’
ਖ਼ਬਰਾਂ ਤਾਂ ਇਹ ਵੀ ਹਨ ਕਿ ਭਾਵੇਂ ਅਕਸ਼ੇ ਇਸ ਪਾਰਟੀ ਦਾ ਹਿੱਸਾ ਨਹੀਂ ਸਨ ਪਰ ਉਨ੍ਹਾਂ ਨੇ ‘ਗਦਰ 2’ ਲਈ ਸੰਨੀ ਦਿਓਲ ਨੂੰ ਫੋਨ ਕਰਕੇ ਵਧਾਈ ਦਿੱਤੀ ਸੀ। ਹਾਲ ਹੀ ’ਚ ਸੀਤਾਪੁਰ ਤੋਂ ਅਕਸ਼ੇ ਕੁਮਾਰ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ, ਜਿਥੇ ਉਹ ਆਪਣੇ ਪ੍ਰਸ਼ੰਸਕਾਂ ਨੂੰ ਮਿਲ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ‘ਸਕਾਈ ਫੋਰਸ’ ’ਚ ਅਕਸ਼ੇ ਕੁਮਾਰ ਏਅਰਫੋਰਸ ਅਫਸਰ ਦੀ ਭੂਮਿਕਾ ’ਚ ਨਜ਼ਰ ਆਉਣਗੇ।
‘ਗਦਰ 2’ ਦੀ ਸਕਸੈੱਸ ਪਾਰਟੀ ਦੀ ਗੱਲ ਕਰੀਏ ਤਾਂ ਸ਼ਾਹਰੁਖ ਖ਼ਾਨ ਤੇ ਸੰਨੀ ਦਿਓਲ ਵੀ ਸਾਲਾਂ ਬਾਅਦ ਇਸ ਪਾਰਟੀ ’ਚ ਇਕੱਠੇ ਨਜ਼ਰ ਆਏ ਸਨ। ਕਿਹਾ ਜਾਂਦਾ ਹੈ ਕਿ ਫ਼ਿਲਮ ‘ਡਰ’ ਤੋਂ ਬਾਅਦ ਸ਼ਾਹਰੁਖ ਤੇ ਸੰਨੀ ਦਿਓਲ ਵਿਚਾਲੇ ਦਰਾਰ ਦੀਆਂ ਖ਼ਬਰਾਂ ਆਈਆਂ ਸਨ। ਦੋਵਾਂ ਨੇ ‘ਡਰ’ ਤੋਂ ਬਾਅਦ ਕਦੇ ਵੀ ਇਕ-ਦੂਜੇ ਨਾਲ ਕੰਮ ਨਹੀਂ ਕੀਤਾ। ਹਾਲ ਹੀ ’ਚ ਇਕ ਇੰਟਰਵਿਊ ’ਚ ਸੰਨੀ ਨੇ ਦੱਸਿਆ ਕਿ ਸ਼ਾਹਰੁਖ ਨੇ ਉਸ ਨੂੰ ਫੋਨ ਕਰਕੇ ‘ਗਦਰ 2’ ਲਈ ਵਧਾਈ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।