ਕੌਣ ਹੈ ਉਹ, ਜਿਸ ਲਈ ਅਨੁਸ਼ਕਾ ਬਣ ਗਈ ਸ਼ਾਕਾਹਾਰੀ?

07/31/2015 6:22:26 PM

ਨਵੀਂ ਦਿੱਲੀ- ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਆਪਣੇ ਪਾਲਤੂ ਕੁੱਤੇ ਲਈ ਸ਼ੁੱਧ ਸ਼ਾਕਾਹਾਰੀ ਬਣ ਗਈ ਹੈ। ਉਸ ਦੇ ਪਾਲਤੂ ਕੁੱਤੇ ਡਿਊਡੂ ਨੂੰ ਮਾਸ-ਮੱਛੀ ਦੀ ਸਮੈੱਲ ਬਿਲਕੁਲ ਪਸੰਦ ਨਹੀਂ ਹੈ। ਇਸ ਲਈ ਉਸ ਦੇ ਖਾਤਿਰ ਅਨੁਸ਼ਕਾ ਵੀ ਸ਼ਾਕਾਹਾਰੀ ਬਣ ਗਈ ਹੈ। ਅਨੁਸ਼ਕਾ ਦਾ ਮੰਨਣਾ ਹੈ ਕਿ ਜਦੋਂ ਤੋਂ ਉਸ ਨੇ ਮੀਟ-ਮੱਛੀ ਛੱਡਿਆ ਹੈ, ਉਦੋਂ ਤੋਂ ਉਹ ਖੁਦ ''ਚ ਕਾਫੀ ਫਰਕ ਮਹਿਸੂਸ ਕਰ ਰਹੀ ਹੈ।
ਅਨੁਸ਼ਕਾ ਨੇ ਇਕ ਇਵੈਂਟ ''ਚ ਵਾਲਾਂ ਤੇ ਚੰਗੀ ਸਿਹਤ ਨੂੰ ਬਰਕਰਾਰ ਰੱਖਣ ਲਈ ਚੰਗੇ ਖਾਣੇ ਦੇ ਲਾਭ ਸਬੰਧੀ ਦੱਸਿਆ। ਉਸ ਨੇ ਕਿਹਾ ਕਿ ਉਹ ਹਾਲ ਹੀ ''ਚ ਸ਼ਾਕਾਹਾਰੀ ਬਣੀ ਹੈ, ਤਾਂ ਉਹ ਹੁਣ ਪਹਿਲਾਂ ਨਾਲੋਂ ਜ਼ਿਆਦਾ ਸਬਜ਼ੀਆਂ ਖਾ ਰਹੀ ਹੈ। ਇਹ ਚੰਗਾ ਚੱਲ ਰਿਹਾ ਹੈ। ਉਹ ਆਪਣੇ ਆਪ ''ਚ ਫਰਕ ਦੇਖ ਰਹੀ ਹੈ।

Related News