ਕੌਣ ਹੈ ਚੱਲਦੇ ਸ਼ੋਅ 'ਚ Karan Aujla ਦੇ ਬੂਟ ਮਾਰਨ ਵਾਲਾ?
Saturday, Sep 07, 2024 - 04:24 PM (IST)

ਵੈੱਬ ਡੈਸਕ- ਪੰਜਾਬੀ ਗਾਇਕ ਕਰਨ ਔਜਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਪੂਰੀ ਦੁਨੀਆਂ ਦਾ ਦਿਲ ਜਿੱਤਿਆ ਹੈ। ਇਸ ਦੇ ਨਾਲ ਕਲਾਕਾਰ ਨੇ ਕਈ ਖਿਤਾਬ ਵੀ ਆਪਣੇ ਨਾਂ ਕੀਤੇ ਹਨ। ਕਰਨ ਔਜਲਾ ਨੇ ਪਾਲੀਵੁੱਡ ਹੀ ਨਹੀਂ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਹਾਲ ਹੀ 'ਚ ਮਸ਼ਹੂਰ ਪੰਜਾਬੀ ਸਿੰਗਰ ਕਰਨ ਔਜਲਾ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ -ਚੱਲਦੇ ਸ਼ੋਅ 'ਚ ਗਾਇਕ ਕਰਨ ਔਜਲਾ 'ਤੇ ਹੋਇਆ ਹਮਲਾ
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਗਾਇਕ ਇੱਕ ਸ਼ੋਅ ਦੇ ਲਈ ਲੰਡਨ ਗਏ ਸੀ ਜਿੱਥੇ ਸਟੇਜ 'ਤੇ ਉਹ ਪਰਫਾਰਮ ਕਰ ਰਹੇ ਸੀ ਜਿਸ 'ਚ ਅਚਾਨਕ ਭੀੜ 'ਚੋਂ ਇੱਕ ਸ਼ਖ਼ਸ ਨੇ ਔਜਲਾ ਉੱਤੇ ਬੂਟ ਲਾਹ ਕੇ ਮਾਰਿਆ।ਚਿੱਟੇ ਰੰਗ ਦਾ ਬੂਟ ਸਿੱਧਾ ਗਾਇਕ ਦੇ ਚਿਹਰੇ ਕੋਲ ਜਾ ਲੱਗਿਆ, ਜਿਸ ਤੋਂ ਬਾਅਦ ਗਾਇਕ ਗੁੱਸੇ 'ਚ ਆ ਗਿਆ ਅਤੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਗਿਆ। ਬੂਟ ਸੁੱਟਣ ਵਾਲੇ ਸ਼ਖ਼ਸ ਨੂੰ ਕਰਨ ਔਜਲਾ ਨੇ ਖਰੀਆਂ ਸੁਣਾਈਆਂ। ਜਿਸ ਤੋਂ ਬਾਅਦ ਉੱਥੇ ਮੌਜੂਦ ਗਾਰਡਜ਼ ਨੇ ਉਸ ਨੂੰ ਫੜ ਕੇ ਬਾਹਰ ਕੱਢ ਦਿੱਤਾ। ਗਾਇਕ ਨੇ ਗੁੱਸੇ 'ਚ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਸੀ ਕਿ ਤੁਸੀਂ ਮੇਰੇ 'ਤੇ ਬੂਟ ਸੁੱਟ ਕੇ ਮਾਰੋ।
ਇਹ ਖ਼ਬਰ ਵੀ ਪੜ੍ਹੋ -ਕਰਨ ਔਜਲਾ ਦੇ ਹੱਕ 'ਚ ਨਿਤਰੇ ਬੱਬੂ ਮਾਨ, ਬੂਟ ਮਾਰਨ ਵਾਲੇ ਨੂੰ ਹੋਏ ਸਿੱਧੇ
ਗਾਇਕ ਦੇ ਮੂੰਹ 'ਤੇ ਬੂਟ ਮਾਰਨ ਵਾਲਾ ਹੈ ਕੌਣ
ਵਾਇਰਲ ਹੋ ਰਹੀ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕੀ ਕਰਨ ਔਜਲੇ ਦੇ ਬੂਟ ਮਾਰਨ ਵਾਲਾ ਭੀੜ 'ਚ ਮੌਜੂਦ ਸੀ ਅਤੇ ਉਹ ਵੀ ਲਾਈਵ ਸ਼ੋਅ ਦੇਖਣ ਲਈ ਪਹੁੰਚਿਆ ਹੋਇਆ ਸੀ। ਦੱਸ ਦਈਏ ਕਿ ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਉਸ ਨੌਜਵਾਨ ਨੇ ਅਜਿਹਾ ਕਿਉਂ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।