ਜਦੋਂ ਇਨਰ ਵਿਅਰ ਪਾ ਕੇ ਰਾਖੀ ਸਾਵੰਤ ਨੇ ਕੀਤੀ ਕਸਰਤ, ਵੀਡੀਓ ਹੋਈ ਵਾਇਰਲ

6/9/2021 1:18:01 PM

ਮੁੰਬਈ: ਬਾਲੀਵੁੱਡ ਫਿਲਮ ਇੰਡਸਟਰੀ ’ਚ ਕੰਟਰੋਵਰਸੀ ਕਵੀਨ ਦੇ ਨਾਂ ਨਾਲ ਮਸ਼ਹੂਰ ਰਾਖੀ ਸਾਵੰਤ ਹਮੇਸ਼ਾ ਹੀ ਚਰਚਾ ’ਚ ਬਣੀ ਰਹਿੰਦੀ ਹੈ। ਰਾਖੀ ‘ਬਿੱਗ ਬੌਸ 14’ ਤੋਂ ਬਾਅਦ ਇਕ ਵਾਰ ਫਿਰ ਤੋਂ ਸੁਰਖੀਆਂ ’ਚ ਆ ਗਈ ਹੈ। ਇਨ੍ਹਾਂ ਦਿਨਾਂ ’ਚ ਉਨ੍ਹਾਂ ਨੂੰ ਹਰ ਮੁੱਦੇ ’ਤੇ ਆਪਣੀ ਗੱਲ ਰੱਖਦੇ ਹੋਏ ਦੇਖਿਆ ਜਾ ਰਿਹਾ ਹੈ। ਉੱਥੇ ਹੀ ਲਗਾਤਾਰ ਮੀਡੀਆ ਨਾਲ ਗੱਲ ਕਰਦੀ ਦਿਖਾਈ ਦਿੰਦੀ ਹੈ। ਰਾਖੀ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਹੁਣ ਰਾਖੀ ਸਾਵੰਤ ਦਾ ਇਕ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ’ਚ ਉਹ ਯੋਗਾ ਕਰਦੀ ਨਜ਼ਰ ਆ ਰਹੀ ਹੈ ਪਰ ਆਪਣੀ ਡਰੈਸਿੰਗ ਸੈਂਸਨ ਦੀ ਵਜ੍ਹਾ ਨਾਲ ਉਹ ਟਰੋਲ ਹੋ ਰਹੀ ਹੈ। 


ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਯੋਗਾ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਦੋ ਲੋਕ ਰਾਖੀ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਲੋਕਾਂ ਦੀ ਮਦਦ ਨਾਲ ਰਾਖੀ ਹੈਂਡ ਸਟੈਂਡ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਰਾਖੀ ਹੈਂਡ ਸਟੈਂਡ ਕਰਨ ਤੋਂ ਬਾਅਦ ਕਾਫ਼ੀ ਖ਼ੁਸ਼ ਨਜ਼ਰ ਆਉਂਦੀ ਹੈ। ਰਾਖੀ ਦੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਉੱਥੇ ਹੀ ਇਕ ਪਾਸੇ ਫੈਨਜ਼ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਤਾਂ ਉੱਥੇ ਹੀ ਫੈਨਜ਼ ਉਨ੍ਹਾਂ ਦੇ ਕੱਪੜਿਆਂ ਦੀ ਵਜ੍ਹਾ ਨਾਲ ਉਨ੍ਹਾਂ ਟਰੋਲ ਕਰ ਰਹੇ ਹਨ। 

PunjabKesari
ਦਰਅਸਲ ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕੇ ਰਾਖੀ ਨੇ ਸਕਿਨ ਰੰਗ ਦੀ ਸਪੋਰਟ ਬਰਾਅ ਅਤੇ ਨੀਲੇ ਰੰਗ ਦੀ ਸ਼ਾਰਟਸ 'ਚ ਦਿਖਾਈ ਦੇ ਰਹੀ ਹੈ। ਉਨ੍ਹਾਂ ਦੇ ਕੱਪੜੇ ਦੇਖ ਕੇ ਕੁਝ ਯੂਜ਼ਰ ਟਿੱਪਣੀ ਕਰ ਰਹੇ ਹਨ ਕਿ ਪਹਿਲੀ ਨਜ਼ਰ ’ਚ ਰਾਖੀ ਨੂੰ ਦੇਖ ਕੇ ਅਜਿਹਾ ਲੱਗਾ ਕਿ ਉਨ੍ਹਾਂ ਨੇ ਕੁਝ ਪਾਇਆ ਹੀ ਨਹੀਂ ਹੈ।

 


Aarti dhillon

Content Editor Aarti dhillon