...ਜਦੋਂ ਮਿਸ ਇੰਡੀਆ ਦੌਰਾਨ ਪ੍ਰਿਯੰਕਾ ਚੋਪੜਾ ਨੇ ਲਾਰਾ ਦੱਤਾ ਨੂੰ ਦੱਸਿਆ ਸੀ ‘ਮਾਮ’ ਅਤੇ ਖ਼ੁਦ ਨੂੰ ‘ਬੱਚਾ’

2021-07-21T15:59:08.897

ਮੁੰਬਈ: ਬਾਲੀਵੁੱਡ ’ਚ ਆਉਣ ਤੋਂ ਪਹਿਲਾਂ ਪਿ੍ਰਯੰਕਾ ਚੋਪੜਾ ਇਕ ਬਿਊਟੀ ਕੁਈਨ ਰਹਿ ਚੁੱਕੀ ਹੈ। ਉਨ੍ਹਾਂ ਨੇ ਸਾਲ 2000 ’ਚ ਮਿਸ ਵਰਲਡ ਬਿਊਟੀ ਪ੍ਰਤੀਯੋਗਤਾ ’ਚ ਹਿੱਸਾ ਲਿਆ। ਇਸ ਪ੍ਰਤੀਯੋਗਤਾ ਦੇ ਗ੍ਰੈਂਡ ਫਿਨਾਲੇ ’ਚ ਆਪਣੀ ਹਾਜ਼ਿਰ ਜਵਾਬੀ ਅਤੇ ਕਈ ਰਾਊਂਡਸ ’ਚ ਜੱਜਾਂ ਨੂੰ ਇੰਪ੍ਰੈੱਸ ਕਰਨ ਤੋਂ ਬਾਅਦ ਪਿ੍ਰਯੰਕਾ ਨੇ ਸਾਲ 2000 ’ਚ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕਰ ਲਿਆ ਸੀ। ਮਿਸ ਵਰਲਡ ਬਣਨ ਤੋਂ ਬਾਅਦ ਪਿ੍ਰਯੰਕਾ ਨੇ ਬਾਲੀਵੁੱਡ ’ਚ ਆਪਣੇ ਪੈਰ ਜਮਾਏ ਅਤੇ ਇਨੀਂ ਦਿਨੀਂ ਪਿ੍ਰਯੰਕਾ ਹਾਲੀਵੁੱਡ ’ਚ ਆਪਣੀ ਇਕ ਚੰਗੀ ਖਾਸੀ ਪਛਾਣ ਬਣਾ ਚੁੱਕੀ ਹੈ। 

PunjabKesari
18 ਜੁਲਾਈ ਨੂੰ ਪਿ੍ਰਯੰਕਾ ਨੇ ਆਪਣਾ 39ਵਾਂ ਜਨਮਦਿਨ ਮਨਾਇਆ, ਉੱਧਰ ਪਿ੍ਰਯੰਕਾ ਦੇ ਜਨਮਦਿਨ ਤੇ ਉਨ੍ਹਾਂ ਦੇ ਮਿਸ ਵਰਲਡ ਬਣਨ ਤੇ ਇਕ ਥ੍ਰੋਅਬੈਕ ਇੰਟਰਵਿਊ ਸਾਹਮਣੇ ਆਇਆ ਹੈ ਜਿਸ ’ਚ ਉਨ੍ਹਾਂ ਨੇ ਲਾਰਾ ਦੱਤਾ ਅਤੇ ਦੀਆ ਮਿਰਜ਼ਾ ’ਚ ਆਪਣੇ ਸਹਿ-ਪ੍ਰਤੀਯੋਗੀਆਂ ਦੇ ਨਾਲ ਕੰਪਟੀਸ਼ਨ ਦੀ ਭਾਵਨਾ ਦੇ ਬਾਰੇ ’ਚ ਗੱਲ ਕੀਤੀ।

PunjabKesari
ਮਿਸ ਵਰਲਡ ਦੇ ਦੌਰਾਨ ਲਾਰਾ ਦੱਤਾ ਨੇ ਮੇਰੀ ਬਹੁਤ ਮਦਦ ਕੀਤੀ
ਜਦੋਂ ਪਿ੍ਰਯੰਕਾ ਚੋਪੜਾ 23 ਸਾਲ ਦੀ ਸੀ ਤਾਂ ਉਨ੍ਹਾਂ ਨੇ ਆਪਣੇ ਇਕ ਇੰਡਰਵਿਊ ਦੌਰਾਨ ਮਿਸ ਵਰਲਡ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਸੀ ਕਿ ਜਦੋਂ ਉਹ ਪ੍ਰਤੀਯੋਗਤਾ ’ਚ ਕੰਪਟੀਸ਼ਨ ਕਰ ਰਹੀ ਸੀ ਤਾਂ ਉਸ ਸਮੇਂ ਲਾਰਾ ਦੱਤਾ ਨੇ ਅਸਲ ’ਚ ਉਨ੍ਹਾਂ ਦੀ ਬਹੁਤ ਮਦਦ ਕੀਤੀ ਸੀ।  
ਪਿ੍ਰਯੰਕਾ ਨੇ ਕਿਹਾ ਕਿ ਅਸੀਂ ਲਾਰਾ ਦੱਤਾ ਨੂੰ ਮਾਂ ਕਹਿੰਦੇ ਸੀ। 
ਆਪਣੇ ਇੰਟਰਵਿਊ ਦੌਰਾਨ ਪਿ੍ਰਯੰਕਾ ਨੇ ਦੱਸਿਆ ਕਿ ਜਦੋਂ ਅਸੀਂ ਤਿੰਨੇ ਪ੍ਰਤੀਯੋਗਤਾ ’ਚ ਸੀ ਤਾਂ ਉਸ ਸਮੇਂ ਮੈਂ ਲਾਰਾ ਨੂੰ ਖ਼ੁਦ ਤੋਂ ਕਾਫ਼ੀ ਉਪਰ ਦੇਖਿਆ ਕਿਉਂਕਿ ਉਨ੍ਹਾਂ ਦੇ ਕੋਲ ਬਹੁਤ ਤਜਰਬਾ ਸੀ। ਉਸ ਸਮੇਂ ਦੀਆ 18 ਸਾਲ ਦੀ ਸੀ ਤਾਂ ਮੈਂ 17 ਸਾਲ ਦੀ ਸੀ ਅਤੇ ਅਸੀਂ ਲਾਰਾ ਦੇ ਸਾਹਮਣੇ ਇਕ ਤਰ੍ਹਾਂ ਛੋਟੇ ਬੱਚਿਆਂ ਦੀ ਤਰ੍ਹਾਂ ਸੀ। ਅਸੀਂ ਲਾਰਾ ਨੂੰ ‘ਮਾਮ’ ਕਹਿੰਦੇ ਸੀ। ਮੈਨੂੰ ਉਸ ਦੌਰਾਨ ਇਹ ਵੀ ਨਹੀਂ ਪਤਾ ਸੀ ਕਿ ਕੀ ਪਾਉਣਾ ਹੈ ਜਾਂ ਫਿਰ ਮੇਰਾ ਮੇਕਅਪ ਕਿਸ ਤਰ੍ਹਾਂ ਹੋਣਾ ਚਾਹੀਦੈ ਅਤੇ ਮੈਨੂੰ ਯਾਦ ਹੈ ਕਿ ਇਕ ਵਾਰ ਉਹ ਮੈਨੂੰ ਬਾਥਰੂਮ ਲੈ ਗਈ ਅਤੇ ਉਨ੍ਹਾਂ ਨੇ ਮੈਨੂੰ ਮੇਰੀ ਚਮੜੀ ਦੇ ਮੁਤਾਬਕ ਸਹੀ ਮੇਕਅਪ ਦੇ ਬਾਰੇ ਦੱਸਿਆ।

PunjabKesari
ਪਿ੍ਰਯੰਕਾ, ਦੀਆ ਅਤੇ ਲਾਰਾ ਨੇ ਕੀਤਾ ਸੀ ਮਿਸ ਇੰਡੀਆ ਦੇ ਤਾਜ ਲਈ ਇਕ ਦੂਜੇ ਨੂੰ ਕੰਪੀਟ
ਪਿ੍ਰਯੰਕਾ ਚੋਪੜਾ ਨੇ 2000 ’ਚ ਮਿਸ ਵਰਲਡ ਦਾ ਤਾਜ ਜਿੱਤਿਆ ਜਦੋਂ ਦੀਆ ਨੇ ਮਿਸ ਇੰਡੀਆ ਪੈਸੀਫਿਕ ਇੰਟਰਨੈਸ਼ਨਲ ਦਾ ਤਾਜ ਜਿੱਤਿਆ ਅਤੇ ਲਾਰਾ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ। ਦੱਸ ਦੇਈਏ ਕਿ ਇਸ ਦੌਰਾਨ ਇਨ੍ਹਾਂ ਤਿੰਨਾਂ ਨੇ ਮਿਸ ਇੰਡੀਆ ਦੇ ਤਾਜ ਲਈ ਇਕ ਦੂਜੇ ਦੇ ਖਿਲਾਫ ਕੰਪੀਟ ਕੀਤਾ ਸੀ ਜਿਸ ’ਚ ਲਾਰਾ ਜੇਤੂ ਸੀ।

PunjabKesari
ਪਿ੍ਰਯੰਕਾ ਦੇ ਹਾਲੀਵੁੱਡ ਜਾਣ ’ਤੇ ਲਾਰਾ ਨੇ ਦਿੱਤਾ ਸੀ ਕਰਾਰਾ ਜਵਾਬ
ਇਸ ਤੋਂ ਪਹਿਲਾਂ ਲਾਰਾ ਤੋਂ ਜਦੋਂ ਇਕ ਪੱਤਰਕਾਰ ਨੇ ਇਕ ਪ੍ਰੋਗਰਾਮ ’ਚ ਪੁੱਛਿਆ ਸੀ ਕਿ ਕੀ ਉਨ੍ਹਾਂ ਨੇ ਪਿ੍ਰਯੰਕਾ ਦੀ ਤਰ੍ਹਾਂ ਹਾਲੀਵੁੱਡ ’ਚ ਆਫਰ ਨਾ ਲਿਆਉਣ ਦਾ ਪਛਤਾਵਾ ਹੈ ਤਾਂ ਇਸ ’ਤੇ ਲਾਰਾ ਨੇ ਬਹੁਤ ਬੇਬਾਕੀ ਨਾਲ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਕੀ ਚਾਹੁੰਦੇ ਹੋ ਤੁਸੀਂ ਕਿ ਦੋ ਲੜਕੀਆਂ ਇਕ-ਦੂਜੇ ਦੀ ਕਲੋਨ ਬਣਨ? ਜੇਕਰ ਇਕ ਖੱਬੇ ਜਾਂਦਾ ਹੈ ਤਾਂ ਦੂਜੇ ਨੂੰ ਵੀ ਖੱਬੇ ਜਾਣ ਚਾਹੀਦੈ? ਜੇਕਰ ਕੋਈ ਸਹੀ ਜਾਂਦਾ ਹੈ ਕਿ ਮੈਨੂੰ ਵੀ ਉਹ ਕਰਨਾ ਚਾਹੀਦਾ? ਤੁਹਾਨੂੰ ਭਾਰਤੀਆਂ ’ਤੇ ਮਾਣ ਕਿਉਂ ਹੈ? ਜੇਕਰ ਤੁਸੀਂ ਚਾਹੁੰਦੇ ਹੋ ਕਿ ਦੋਵੇ ਲੜਕੀਆਂ ਇਕ ਰਸਤੇ ਹੀ ਚੱਲਣ ਤਾਂ ਸਾਡੇ ਬਾਰੇ ’ਚ ਅਜਿਹਾ ਕੀ ਖ਼ਾਸ ਹੈ? 


Aarti dhillon

Content Editor Aarti dhillon