ਅਲਵਿਦਾ ਨਾਨਾ ਪਾਟੇਕਾਰ: 35 ਰੁਪਏ ਮਹੀਨੇ ਤੋਂ ਸ਼ੁਰੂ ਕੀਤਾ ਸਫ਼ਰ, ਫਿਰ ਅਦਾਕਾਰੀ ਨਾਲ ਜਿੱਤੇ ਕਰੋੜਾਂ ਦਿਲ

Thursday, Oct 08, 2026 - 11:41 AM (IST)

ਅਲਵਿਦਾ ਨਾਨਾ ਪਾਟੇਕਾਰ: 35 ਰੁਪਏ ਮਹੀਨੇ ਤੋਂ ਸ਼ੁਰੂ ਕੀਤਾ ਸਫ਼ਰ, ਫਿਰ ਅਦਾਕਾਰੀ ਨਾਲ ਜਿੱਤੇ ਕਰੋੜਾਂ ਦਿਲ

ਐਂਟਰਟੇਨਮੈਂਟ ਡੈਸਕ : ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਮੋਹਿਤ ਕਰਨ ਵਾਲੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 76 ਸਾਲ ਦੀ ਉਮਰ ਵਿੱਚ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ ਹੈ। ਪਣਜੀ ਦੇ ਨੇੜੇ ਡੋਨਾ ਪੌਲਾ ਸਥਿਤ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਬੇਹੋਸ਼ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਹੋਸ਼ ਵਿੱਚ ਲਿਆਉਣ ਲਈ 45 ਮਿੰਟ ਲਗਾਤਾਰ CPR ਦਿੱਤੀ ਗਈ, ਪਰ ਬਾਅਦ ਵਿੱਚ ਉਨ੍ਹਾਂ ਨੂੰ ਸਵੇਰੇ 5:10 ਵਜੇ ਦੇ ਕਰੀਬ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋੋ: ਨਾਨਾ ਪਾਟੇਕਰ ਨੇ 3 ਦਿਨ ਪਹਿਲਾਂ ਹੀ ਕਰ'ਤੀ ਸੀ ਆਪਣੀ ਮੌਤ ਦੀ ਭਵਿੱਖਬਾਣੀ !

ਸਿਰਫ 35 ਰੁਪਏ ਸੀ ਪਹਿਲੀ ਕਮਾਈ

ਨਾਨਾ ਪਾਟੇਕਰ ਦਾ ਜਨਮ 1 ਜਨਵਰੀ 1951 ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਵਿਸ਼ਵਨਾਥ ਪਾਟੇਕਰ ਹੈ। ਨਾਨਾ ਦਾ ਬਚਪਨ ਬਹੁਤ ਗਰੀਬੀ ਵਿੱਚ ਗੁਜ਼ਰਿਆ। ਇੱਕ ਸਮਾਂ ਅਜਿਹਾ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਕਾਰੋਬਾਰ ਠੱਪ ਹੋ ਗਿਆ ਅਤੇ ਪਰਿਵਾਰ ਨੂੰ ਰੋਟੀ ਦੇ ਲਾਲੇ ਪੈ ਗਏ। ਗੁਜ਼ਾਰੇ ਲਈ ਨਾਨਾ ਨੇ ਸਿਰਫ 13 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਸਕੂਲ ਤੋਂ ਬਾਅਦ ਸੜਕਾਂ ਦੇ ਕਿਨਾਰੇ ਲੱਗੇ ਬੋਰਡਾਂ ਅਤੇ ਜੇਬਰਾ ਕਰਾਸਿੰਗ ਨੂੰ ਪੇਂਟ ਕਰਦੇ ਸਨ। ਉਨ੍ਹਾਂ ਨੂੰ ਮਹੀਨੇ ਦੇ ਸਿਰਫ 35 ਰੁਪਏ ਮਿਲਦੇ ਸਨ ਅਤੇ ਇੱਕ ਵਕਤ ਦਾ ਖਾਣਾ ਮਿਲਦਾ ਸੀ। ਇੰਨੀ ਤੰਗੀ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਮੁੰਬਈ ਦੇ ਮਸ਼ਹੂਰ 'ਸਰ ਜੇ.ਜੇ. ਇੰਸਟੀਚਿਊਟ ਆਫ਼ ਅਪਲਾਈਡ ਆਰਟ' ਤੋਂ ਗ੍ਰੈਜੂਏਸ਼ਨ ਕੀਤੀ।

ਇਹ ਵੀ ਪੜ੍ਹੋ: '8 ਅਕਤੂਬਰ 2025 ਦਾ ਉਹ ਕਾਲਾ ਦਿਨ...'; ਰਾਜਵੀਰ ਜਵੰਦਾ ਦੀ ਪਹਿਲੀ ਬਰਸੀ 'ਤੇ ਪਰਿਵਾਰ ਨੇ ਸਾਂਝੀ ਕੀਤੀ ਭਾਵੁਕ ਪੋਸਟ

ਕਰੀਅਰ ਦੀ ਸ਼ੁਰੂਆਤ: ਥੀਏਟਰ ਅਤੇ ਪਹਿਲੀ ਫਿਲਮ

ਨਾਨਾ ਪਾਟੇਕਰ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਥੀਏਟਰ (ਨਾਟਕਾਂ) ਤੋਂ ਕੀਤੀ। ਉਹ ਮਰਾਠੀ ਨਾਟਕਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਸਨ। ਉਨ੍ਹਾਂ ਨੇ 1978 ਵਿੱਚ ਫਿਲਮ 'ਗਮਨ' ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ, ਪਰ ਇਸ ਫਿਲਮ ਨਾਲ ਉਨ੍ਹਾਂ ਨੂੰ ਕੋਈ ਖਾਸ ਪਛਾਣ ਨਹੀਂ ਮਿਲੀ। ਕਈ ਸਾਲਾਂ ਤੱਕ ਉਹ ਛੋਟੀਆਂ-ਮੋਟੀਆਂ ਭੂਮਿਕਾਵਾਂ ਕਰਦੇ ਰਹੇ। ਉਨ੍ਹਾਂ ਦੀ ਅਸਲੀ ਪਛਾਣ ਫਿਲਮ 'ਅੰਕੁਸ਼' (1986) ਅਤੇ 'ਪ੍ਰਤਿਘਾਤ' ਨਾਲ ਬਣੀ, ਜਿੱਥੇ ਉਨ੍ਹਾਂ ਦੇ ਗੁੱਸੇ ਅਤੇ ਤਿੱਖੇ ਤੇਵਰਾਂ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। 1989 'ਚ ਰਿਲੀਜ਼ ਹੋਈ ਫਿਲਮ ਪਰਿੰਦਾ ਵਿੱਚ 'ਅੰਨਾ' ਦੇ ਕਿਰਦਾਰ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਸ ਲਈ ਉਨ੍ਹਾਂ ਨੂੰ ਸਰਵੋਤਮ ਸਹਾਇਕ ਅਦਾਕਾਰ ਦਾ ਨੈਸ਼ਨਲ ਐਵਾਰਡ ਮਿਲਿਆ ਸੀ। ਇਸੇ ਤਰ੍ਹਾਂ 1994 ਵਿਚ ਆਈ ਕ੍ਰਾਂਤੀਵੀਰ ਫਿਲਮ ਨਾਨਾ ਦੇ ਕਰੀਅਰ ਦਾ ਸਭ ਤੋਂ ਮਜ਼ਬੂਤ ਥੰਮ੍ਹ ਸਾਬਤ ਹੋਈ। ਇਸ ਦੇ ਡਾਇਲਾਗ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਇਸ ਫਿਲਮ ਲਈ ਉਨ੍ਹਾਂ ਨੂੰ ਨੈਸ਼ਨਲ ਫਿਲਮ ਐਵਾਰਡ (ਸਰਵੋਤਮ ਅਦਾਕਾਰ) ਅਤੇ ਫਿਲਮਫੇਅਰ ਐਵਾਰਡ ਨਾਲ ਨਿਵਾਜਿਆ ਗਿਆ ਸੀ। ਇਸ ਤੋਂ ਇਲਾਵਾ 'ਤਿਰੰਗਾ' ਅਤੇ 'ਅਬ ਤੱਕ ਛੱਪਨ' ਵਰਗੀਆਂ ਫਿਲਮਾਂ ਨੇ ਉਨ੍ਹਾਂ ਨੂੰ ਇੰਡਸਟਰੀ ਦਾ ਸੁਪਰਸਟਾਰ ਬਣਾ ਦਿੱਤਾ।

ਇਹ ਵੀ ਪੜ੍ਹੋ: 'ਤੁਸੀਂ ਭਾਰਤੀ ਸੁਪਨੇ ਦੀ ਮਸ਼ਾਲ ਹੋ'; H'Wood ਗਾਇਕਾ ਨੇ PM ਮੋਦੀ ਨੂੰ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ 'ਤੇ ਦਿੱਤੀ ਵਧਾਈ

ਸਾਦਗੀ ਭਰਿਆ ਜੀਵਨ

ਕਰੋੜਾਂ ਦੀ ਜਾਇਦਾਦ ਦੇ ਮਾਲਕ ਹੋਣ ਦੇ ਬਾਵਜੂਦ ਨਾਨਾ ਪਾਟੇਕਰ ਬੇਹੱਦ ਸਾਦਾ ਜੀਵਨ ਜਿਊਂਦੇ ਸਨ ਅਤੇ ਇੱਕ ਸਾਧਾਰਨ ਅਪਾਰਟਮੈਂਟ ਵਿੱਚ ਰਹਿਣ ਪਸੰਦ ਸਕਦੇ ਸਨ। ਫਿਲਮੀ ਦੁਨੀਆ ਤੋਂ ਇਲਾਵਾ, ਨਾਨਾ ਪਾਟੇਕਰ ਆਪਣੇ ਸਮਾਜਿਕ ਕਾਰਜਾਂ, ਖਾਸ ਕਰਕੇ ਕਿਸਾਨਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਉਨ੍ਹਾਂ ਦੀ ਬੇਬਾਕ ਸੰਵਾਦ ਸ਼ੈਲੀ, ਦਮਦਾਰ ਆਵਾਜ਼ ਅਤੇ ਜ਼ਮੀਨ ਨਾਲ ਜੁੜਿਆ ਅੰਦਾਜ਼ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ।

ਇਹ ਵੀ ਪੜ੍ਹੋ: "ਪਾਪਾ ਨਾਲ ਕੰਪੀਟ ਨਹੀਂ, ਵੱਖਰੀ ਪਛਾਣ ਬਣਾਉਣਾ ਚਾਹੁੰਦਾ ਹਾਂ"; ਹਰਭਜਨ ਮਾਨ ਦੇ ਪੁੱਤ ਅਵਕਾਸ਼ ਦਾ Exclusive ਇੰਟਰਵਿਊ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News