ਆਦਿਤਿਆ ਨੇ ਵਿਆਹ ’ਚ ਨਾ ਆਉਣ ’ਤੇ ਨੇਹਾ ਨੂੰ ਕਿਹਾ ‘ਜਲਕੁੱਕੜੀ’, ਮਿਲਿਆ ਇਹ ਜਵਾਬ

Sunday, Dec 20, 2020 - 05:03 PM (IST)

ਆਦਿਤਿਆ ਨੇ ਵਿਆਹ ’ਚ ਨਾ ਆਉਣ ’ਤੇ ਨੇਹਾ ਨੂੰ ਕਿਹਾ ‘ਜਲਕੁੱਕੜੀ’, ਮਿਲਿਆ ਇਹ ਜਵਾਬ

ਮੁੰਬਈ: ਰਿਐਲਿਟੀ ਸਿੰਗਿੰਗ ਸ਼ੋਅ ਇੰਡੀਅਨ ਆਈਡਲ 12 ਦਾ ਨਵਾਂ ਪ੍ਰੋਮੋ ਆਇਆ ਹੈ, ਜਿਸ ’ਚ ਆਦਿਤਿਆ ਨਾਰਾਇਣ ਅਤੇ ਨੇਹਾ ਕੱਕੜ ਇਕ-ਦੂਜੇ ਦੀ ਲੱਤ ਖਿੱਚਦੇ ਹੋਏ ਨਜ਼ਰ ਆ ਰਹੇ ਹਨ। ਆਦਿਤਿਆ ਨੇ ਕਿਹਾ ਕਿ ਉਨ੍ਹਾਂ ਨੇ ਵਿਆਹ ’ਚ ਆਉਣ ਲਈ ਨੇਹਾ ਨੂੰ ਸੱਦਾ ਦਿੱਤਾ ਸੀ ਪਰ ਉਹ ਨਹੀਂ ਆਈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੇਹਾ ਕੱਕੜ ਨੂੰ ‘ਜਲਕੁੱਕੜੀ’ ਤੱਕ ਕਹਿ ਦਿੱਤਾ। ਹਾਲਾਂਕਿ ਉਨ੍ਹਾਂ ਨੇ ਨੇਹਾ ਨੂੰ ਇਹ ਗੱਲ ਮਜ਼ਾਕ ’ਚ ਕਹੀ ਹੈ।

PunjabKesari
ਵੀਡੀਓ ’ਚ ਆਦਿਤਿਆ ਨਾਰਾਇਣ ਕਹਿੰਦੇ ਹਨ ਉਹ ਜਿਨ੍ਹਾਂ ਨੂੰ ਮੈਂ ਆਪਣੇ ਵਿਆਹ ’ਚ ਬੁਲਾਇਆ ਪਰ ਮੇਰੀ ਖੁਸ਼ੀ ਜੋ ਆਪਣੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੁੰਦੀ ਸੀ, ਜਲਕੁੱਕੜੀ ਜੱਜ ਨੇਹਾ ਕੱਕੜ’। ਇਹ ਸੁਣ ਕੇ ਸ਼ੋਅ ਦੇ ਜੱਜ ਹਿਮੇਸ਼ ਰੇਸ਼ਮੀਆ ਅਤੇ ਵਿਸ਼ਾਲ ਦਦਲਾਨੀ ਹੱਸਣ ਲੱਗਦੇ ਹਨ। ਇਸ ’ਤੇ ਨੇਹਾ ਕਹਿੰਦੀ ਹੈ ਚੰਗਾ ਜਿਵੇਂ ਤੁਸੀਂ ਆ ਗਏ ਮੇਰੇ ਵਿਆਹ ’ਚ। ਕਿਹਾ ਸੀ ਆਏ ਹੀ ਨਹੀਂ ਤੁਸੀਂ ਆਏ? ਫਿਰ ਆਦਿਤਿਆ,ਸ਼ਾਹਰੁਖ ਖਾਨ ਦੇ ਸਟਾਈਲ ’ਚ ਕਹਿੰਦੇ ਹਨ, ਜਿਵੇਂ ਕਿ ਸ਼ਾਹਰੁਖ ਨੇ ਕਿਹਾ ਸੀ ਡੀ.ਡੀ.ਐੱਲ. ’ਚ, ਮੈਂ  ਨਹੀਂ ਆਵਾਂਗਾ। 

 

 

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਰਿਐਲਿਟੀ ਸਿੰਗਿੰਗ ਸ਼ੋਅ ਇੰਡੀਅਨ ਆਈਡਲ 12 ਦਾ ਨਵਾਂ ਪ੍ਰੋਮੋ ਆਇਆ ਹੈ, ਜਿਸ ’ਚ ਆਦਿਤਿਆ ਨਾਰਾਇਣ ਅਤੇ ਨੇਹਾ ਕੱਕੜ ਇਕ-ਦੂਜੇ ਇਸ ਤੋਂ ਬਾਅਦ ਆਦਿਤਿਆ ਫਿਰ ਨੇਹਾ ਨੂੰ ਛੇੜਦੇ ਹੋਏ ਕਹਿੰਦੇ ਹਨ ਐੱਚ.ਆਰ. (ਹਿਮੇਸ਼ ਰੇਸ਼ਮੀਆ) ਮੈਂ ਸੁਣਿਆ ਹੈ ਕਿ ਤੁਹਾਡੀ ਗੁਆਂਢ ਵਾਲੇ ਵਿਆਹ ’ਚ ਇੰਝ ਹੀ ਕੰਗਾਲੀ ਛਾਈ ਸੀ ਕਿ ਮਹਿਮਾਨ ਖ਼ੁਦ ਆਪਣੇ ਚਿਪਸ, ਬੂੰਦੀ ਅਤੇ ਸਮੋਸੇ ਲੈ ਕੇ ਆਏ ਹਨ। ਇਹ ਸੁਣ ਕੇ ਨੇਹਾ ਬੋਲਦੀ ਹੈ ਕੀ ਬਕਵਾਸ ਕਰ ਰਹੇ ਹਨ’। ਅੱਗੇ ਆਦਿਤਿਆ ਕਹਿੰਦੇ ਹਨ ਕਿ ਮੇਰੇ ਵਿਆਹ ’ਚ ਜਸਟਿਨ ਬੀਬਰ ਅਤੇ ਏਬੀ ਡੇ ਵਿਲਿਅਰਸ ਨੇ ਖ਼ੂਬ ਨਾਗਿਨ ਡਾਂਸ ਕੀਤਾ ਸੀ। ਮੇਰੇ ਪਿਤਾ ਨੇ ਉਨ੍ਹਾਂ ਨੂੰ ਇਹ ਕਹਿ ਕੇ ਰੋਕਿਆ ਸੀ, ਹੁਣ ਵਿਆਹ ਵੀ ਹੋਣ ਦੇਵੇਗੋ ਜਾਂ ਫਿਰ ਨਾਗਮਣੀ ਲੈ ਕੇ ਜਾਓਗੇ’। 
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਆਦਿਤਿਆ ਨਾਰਾਇਣ ਪਤਨੀ ਸ਼ਵੇਤਾ ਨਾਲ ਸ਼੍ਰੀਨਗਰ ’ਚ ਹਨੀਮੂਨ ਮਨ੍ਹਾ ਰਹੇ ਹਨ। ਉਨ੍ਹਾਂ ਨੇ ਉਥੋਂ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜੋ ਬੇਹੱਦ ਵਾਇਰਲ ਹੋ ਰਹੀਆਂ ਹਨ।

 


author

Aarti dhillon

Content Editor

Related News